ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ ਸਮੁੱਚੇ ਭਾਰਤ ’ਚ ਅਦਾਲਤੀ ਕੇਸ ਅਣਮਿੱਥੇ ਸਮੇਂ ਲਈ ਮੁਲਤਵੀ

ਕੋਰੋਨਾ ਕਰਕੇ ਸਮੁੱਚੇ ਭਾਰਤ ’ਚ ਅਦਾਲਤੀ ਕੇਸ ਅਣਮਿੱਥੇ ਸਮੇਂ ਲਈ ਮੁਲਤਵੀ

ਕੋਰੋਨਾ ਕਰਕੇ ਅਦਾਲਤਾਂ ’ਚ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿੱਥੇ ਸੁਪਰੀਮ ਕੋਰਟ ’ਚ ਸਿਰਫ਼ ਛੇ ਬੈਂਚ ਹੀ ਬੈਠ ਰਹੇ ਹਨ ਤੇ ਉਹ ਸਿਰਫ਼ ਇੱਕ–ਦੋ ਮੁਕੱਦਮੇ ਹੀ ਵੇਖ ਸਕ ਰਹੇ ਹਨ। ਹਾਈ ਕੋਰਟ ਸਿਰਫ਼ ਦੋ ਘੰਟਿਆਂ ਲਈ ਕੰਮ ਕਰ ਰਹੀ ਹੈ। NGT (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ’ਚ ਵੀ ਕੰਮ ਬਹੁਤ ਘਟਾ ਦਿੱਤਾ ਗਿਆ ਹੈ। ਕੇਂਦਰੀ ਸੂਚਨਾ ਕਮਿਸ਼ਨ (CIC) ’ਚ ਵੀ ਕੰਮ ਸੀਮਤ ਹੋ ਕੇ ਰਹਿ ਗਿਆ ਹੈ। ਜ਼ਿਲ੍ਹਾ ਅਦਾਲਤਾਂ ’ਚ ਵੀ ਸਿਰਫ਼ ਉਹੀ ਮੁਕੱਦਮੇ ਸੁਣੇ ਜਾ ਰਹੇ ਹਨ, ਜੋ ਬਹੁਤ ਜ਼ਰੂਰੀ ਹਨ। ਹੋਰ ਮੁਕੱਦਮਿਆਂ ’ਚ ਤਰੀਕਾਂ ਦੇ ਦਿੱਤੀਆਂ ਗਈਆਂ ਹਨ ਤੇ ਕੁਝ ਦੀਆਂ ਤਾਂ ਤਰੀਕਾਂ ਵੀ ਨਹੀਂ ਮਿਲੀਆਂ। NCLT ਅਤੇ ਸਾਰੀਆਂ ਖਪਤਕਾਰ ਅਦਾਲਤਾਂ ’ਚ ਵੀ ਕੰਮ ਘਟ ਗਿਆ ਹੈ।

 

 

ਸੁਪਰੀਮ ਕੋਰਟ ’ਚ 15 ਬੈਂਚ ਹਨ, ਜਿੱਥੇ ਔਸਤਨ ਰੋਜ਼ਾਨਾ 75 ਕੇਸ ਪ੍ਰਤੀ ਬੈਂਚ ਲੱਗੇ ਰਹਿੰਦੇ ਹਨ। ਹੋਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਜ਼ਿਆਦਾਤਰ ਕੇਸਾਂ ਦੀ ਤਰੀਕ ਇਸ ਹਫ਼ਤੇ ਲਈ ਦੇ ਦਿੱਤੀ ਗਈ ਸੀ। ਇਸ ਵਿੱਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਦੰਗਾਕਾਰੀਆਂ ਦੇ ਪੋਸਟ ਲਾਉਣ ਦਾ ਮਾਮਲਾ ਵੀ ਸ਼ਾਮਲ ਸੀ ਪਰ ਇਹ ਕੇਸ ਹਾਲੇ ਤੱਕ ਨਹੀਂ ਲੱਗਾ ਹੈ, ਜਦਕਿ ਵੈਕੇਸ਼ਨ ਬੈਂਚ ਨੇ ਇਸ ਨੂੰ ਤਰਜੀਹ ’ਤੇ ਲਾਉਣ ਦਾ ਹੁਕਮ ਦਿੱਤਾ ਸੀ।

 

 

ਸੁਪਰੀਮ ਕੋਰਟ ’ਚ 50,000 ਤੋਂ ਵੱਧ ਕੇਸ ਮੁਲਤਵੀ ਹੋ ਗਏ ਹਨ। ਦਰਅਸਲ, ਸੁਪਰੀਮ ਕੋਰਟ ’ਚ ਵਾਇਰਸ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੈ ਕਿਉਂਕਿ ਇੱਥੇ ਆਉਣ ਵਾਲੇ ਵਕੀਲ, ਮੁੱਦਈ ਤੇ ਮੁਦਾਇਲੇ ਦੇਸ਼ ਦੇ ਸਾਰੇ ਰਾਜਾਂ ਤੋਂ ਆਉਂਦੇ ਹਨ। ਕਈ ਵਿਦੇਸ਼ਾਂ ਤੋਂ ਆਉਂਦੇ ਹਨ।

 

 

ਇੱਥੇ ਜੱਜਾਂ ਦੀ ਔਸਤ ਉਮਰ 60 ਸਾਲ ਤੋਂ ਵੱਧ ਹੈ। ਵਾਇਰਸ ਫ਼ੈਸਲੇ ਤੋਂ ਪਹਿਲਾਂ ਪਿਛਲੇ ਮਹੀਨੇ ਸੁਪਰੀਮ ਕੋਰਟ ਦੇ ਛੇ ਜੱਜਾਂ ਨੂੰ ਐੱਨ1ਐੱਚ1 ਫ਼ਲੂ ਹੋ ਗਿਆ ਸੀ ਤਦ ਅਦਾਲਤ ’ਚ ਘਬਰਾਹਟ ਫੈਲ ਗਈ ਸੀ ਤੇ ਫਲੂ ਦਾ ਟੀਕਾ ਲਾਉਣ ਦਾ ਇੰਤਜ਼ਾਮ ਕੀਤਾ ਗਿਆ ਸੀ।

 

 

ਹੁਣ ਅਦਾਲਤ ਨੇ ਭੀੜ ਘਟਾਉਣ ਲਈ ਸਾਰੀਆਂ ਹੋਰ ਸੇਵਾਵਾਂ ਜਿਵੇਂ ਕੈਂਟੀਨ ਤੇ ਲਾਇਬਰੇਰੀ, ਅਜਾਇਬਘਰ ਸਭ ਬੰਦ ਕਰ ਦਿੱਤੇ ਹਨ। ਅਗਲੇ ਹਫ਼ਤੇ ਤੋਂ ਅਦਾਲਤ ’ਚ ਵਿਡੀਓ ਕਾਨਫ਼ਰਸਿੰਗ ਰਾਹੀਂ ਹੀ ਸੁਣਵਾਈ ਹੋਵੇਗੀ।

 

 

ਸੁਪਰੀਮ ਕੋਰਟ ਦੇ ਸੂਤਰਾਂ ਅਨੁਸਾਰ ਵਿਡੀਓ ਕਾਨਫ਼ਰੰਸਿੰਗ ਲਈ ਸਾਫ਼ਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਵਕੀਲਾਂ ਨੂੰ ਅਦਾਲਤ ਵਿੱਚ ਘੱਟ ਤੋਂ ਘੱਟ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਪੱਤਰਕਾਰਾਂ ਦਾ ਦਾਖ਼ਲਾ ਵੀ ਸੀਮਤ ਕਰ ਦਿੱਤਾ ਗਿਆ ਹੈ। ਗੇਟਾਂ ਉੱਤੇ ਹੀ ਸਭ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court Cases indefinitely suspended due to Corona