ਜੰਮੂ-ਕਸ਼ਮੀਰ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਕਠੂਆ ਚ ਸਾਲ 2018 ਵਿੱਚ ਇੱਕ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਕਤਲ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਛੇ ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਲਈ ਮੰਗਲਵਾਰ ਨੂੰ ਪੁਲੀਸ ਨੂੰ ਨਿਰਦੇਸ਼ ਦਿੱਤੇ।
ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਐਸਆਈਟੀ ਦੇ ਉਨ੍ਹਾਂ ਛੇ ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਜਿਨ੍ਹਾਂ ਨੇ ਸਾਲ 2018 ਵਿੱਚ ਕਠੂਆ ਦੇ ਇੱਕ ਪਿੰਡ ਵਿੱਚ ਅੱਠ ਸਾਲ ਦੀ ਲੜਕੀ ਨਾਲ ਬਲਾਤਕਾਰ ਅਤੇ ਕਤਲ ਕੇਸ ਦੀ ਜਾਂਚ ਕੀਤੀ ਸੀ ਤੇ ਗਵਾਹਾਂ ਨੂੰ ਝੂਠੇ ਬਿਆਨ ਦੇਣ ਲਈ ਕਥਿਤ ਤੌਰ ’ਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਸੀ ਤੇ ਜਬਰਦਸਤੀ ਕੀਤੀ।
ਜੁਡੀਸ਼ੀਅਲ ਮੈਜਿਸਟਰੇਟ ਪ੍ਰੇਮ ਸਾਗਰ ਨੇ ਇਸ ਕੇਸ ਦੇ ਗਵਾਹਾਂ ਸਚਿਨ ਸ਼ਰਮਾ, ਨੀਰਜ ਸ਼ਰਮਾ ਅਤੇ ਸਾਹਿਲ ਸ਼ਰਮਾ ਦੀ ਪਟੀਸ਼ਨ 'ਤੇ ਜੰਮੂ ਦੇ ਸੀਨੀਅਰ ਸੁਪਰਡੈਂਟ ਐਸਪੀ (ਐਸਐਸਪੀ) ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਛੇ ਲੋਕਾਂ' ਖਿਲਾਫ ਇਕ ਗੰਭੀਰ ਅਪਰਾਧ ਬਣਦਾ ਹੈ।
ਅਦਾਲਤ ਨੇ ਪੁਲਿਸ ਨੂੰ ਉਸ ਸਮੇਂ ਦੇ ਐਸਐਸਪੀ ਆਰ ਕੇ ਜੱਲਾ (ਹੁਣ ਸੇਵਾਮੁਕਤ), ਏਐਸਪੀ ਪੀਰਜ਼ਾਦਾ ਨਾਵਿਦ, ਡਿਪਟੀ ਸੁਪਰਡੈਂਟ ਆਫ਼ ਪੁਲਿਸ ਸ਼ਤੰਬਰੀ ਸ਼ਰਮਾ ਅਤੇ ਨਿਸਾਰ ਹੁਸੈਨ, ਪੁਲਿਸ ਅਪਰਾਧ ਸ਼ਾਖਾ ਦੇ ਡਿਪਟੀ ਇੰਸਪੈਕਟਰ ਉਰਫਾਨ ਵਾਨੀ ਅਤੇ ਕੇਵਲ ਕਿਸ਼ੋਰ ਵਿਰੁੱਧ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜੰਮੂ ਦੇ ਐਸਐਸਪੀ ਤੋਂ 11 ਨਵੰਬਰ ਨੂੰ ਕੇਸ ਦੀ ਅਗਲੀ ਸੁਣਵਾਈ ‘ਤੇ ਪਾਲਣਾ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਇਸ ਸਾਲ ਜੂਨ ਚ ਤਿੰਨ ਮੁੱਖ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ, ਜਦੋਂ ਕਿ ਬਾਕੀ ਤਿੰਨਾਂ ਨੂੰ ਕੇਸ ਵਿੱਚ ਸਬੂਤ ਮਿਟਾਉਣ ਦੇ ਦੋਸ਼ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
.