ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹੀਨ ਬਾਗ ’ਚ ਫਾਇਰ ਕਰਨ ਵਾਲੇ ਕਪਿਲ ਬਿਸਾਲਾ ਨੂੰ ਮਿਲੀ ਜ਼ਮਾਨਤ

ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਚ ਖੁੱਲ੍ਹੇਆਮ ਫਾਇਰਿੰਗ ਕਰਨ ਦੇ ਮਾਮਲੇ ਚ ਦੋਸ਼ੀ ਕਪਿਲ ਬਿਸਾਲਾ ਨੂੰ ਦਿੱਲੀ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ ਪਰ ਅਦਾਲਤ ਨੇ ਬਿਸਾਲਾ ਨੂੰ ਜ਼ਮਾਨਤ ਦੇਣ ਦਾ ਫੈਸਲਾ ਕੀਤਾ। ਦੱਸ ਦੇਈਏ ਕਿ 1 ਫਰਵਰੀ ਨੂੰ ਕਪਿਲ ਨੇ ਸ਼ਾਹੀਨ ਬਾਗ ਚ ਹਵਾਈ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਫੜ ਲਿਆ ਸੀ।

 

ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਦੇ ਵਿਰੋਧ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਰਾਜਘਾਟ ਤਕ ਨਿਕਲੇ ਮਾਰਚ ਵਿੱਚ ਮੁਲਜ਼ਮ ਨੇ ਗੋਲੀ ਚਲਾਈ ਸੀ। ਹਮਲੇ ਤੋਂ ਪਹਿਲਾਂ ਦੋਸ਼ੀ ਨੌਜਵਾਨ ਨੇ ਇਕ ਤੋਂ ਬਾਅਦ ਇਕ ਕਈ ਫੇਸਬੁੱਕ ਲਾਈਵ ਕੀਤੇ ਸਨ। ਇਸ ਵਿਚ ਇਕ ਫੇਸਬੁੱਕ ਪੋਸਟ ਚ ਉਸਨੇ ਲਿਖਿਆ ਸੀ ਕਿ ਖੇਡ ਖਤਮ।

 

ਨੌਜਵਾਨ ਨੇ ਫਾਇਰਿੰਗ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਕਈ ਲਾਈਵ ਕੀਤੇ ਸਨ ਤੇ ਆਪਣੇ ਪ੍ਰੋਫਾਈਲ 'ਤੇ ਲਿਖਿਆ ਸੀ, 'ਸ਼ਾਹੀਨ ਭਾਗ, ਗੇਮ ਓਵਰ'। ਇਕ ਹੋਰ ਪੋਸਟ ਚ ਉਕਤ ਨੇ ਦੋਸਤਾਂ ਨੂੰ ਲਿਖਿਆ ਕਿ ਉਸ ਨੂੰ ਫ਼ੋਨ ਨਾ ਕਰਨ। ਪ੍ਰਦਰਸ਼ਨ ਦੌਰਾਨ ਗੋਲੀਬਾਰੀ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਸ਼ਾਹੀਨ ਬਾਗ ਚ ਇਸ ਗੋਲੀਬਾਰੀ ਦੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ।

 

ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਜਾਮੀਆ ਚ ਗੋਲੀਬਾਰੀ ਦੀ ਇਹ ਘਟਨਾ ਕੁਝ ਸਕਿੰਟਾਂ ਚ ਹੀ ਵਾਪਰੀ ਅਤੇ ਪੁਲਿਸ ਦੇ ਪ੍ਰਤੀਕਰਮ ਦੇਣ ਤੋਂ ਪਹਿਲਾਂ ਉਕਤ ਵਿਅਕਤੀ ਨੇ ਆਪਣੀ ਪਿਸਤੌਲ ਨਾਲ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ 'ਤੇ ਗੋਲੀ ਚਲਾ ਦਿੱਤੀਆਂ।

 

ਦਿੱਲੀ ਪੁਲਿਸ ਦਾ ਇਹ ਬਿਆਨ ਉਸ ਤੋਂ ਬਾਅਦ ਆਇਆ ਸੀ ਜਦੋਂ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਦੀ ਆਲੋਚਨਾ ਕੀਤੀ ਅਤੇ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਘਟਨਾ ਸਮੇਂ ਪੁਲਿਸ ਫੋਰਸ ਦੇ ਕਰਮਚਾਰੀ ਮੂਕ ਦਰਸ਼ਕ ਬਣੇ ਰਹੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court grants bail to Kapil Baisala who fired in Shaheen Bagh