ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਵੈਸਟਲੈਂਡ ਮਾਮਲੇ 'ਚ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਮਿਲੀ ਜਮਾਨਤ

ਦਿੱਲੀ ਦੀ ਰਾਓਜ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਭ੍ਰਿਸ਼ਟਾਚਾਰ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਅਤੇ ਕਾਰੋਬਾਰੀ ਰਤੁਲ ਪੁਰੀ ਨੂੰ ਸੋਮਵਾਰ ਨੂੰ ਜਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਸੀਬੀਆਈ ਜੱਜ ਅਰਵਿੰਦ ਕੁਮਾਰ ਨੇ 5 ਲੱਖ ਰੁਪਏ ਦੇ ਇੱਕ ਨਿੱਜੀ ਬਾਂਡ ਅਤੇ ਓਨੀ ਹੀ ਰਕਮ ਦੀ ਦੋ ਜਮਾਨਤ ਰਕਮ 'ਤੇ ਰਤੁਲ ਪੁਰੀ ਦੀ ਜਮਾਨਤ ਮਨਜੂਰ ਕੀਤੀ ਹੈ।
 

ਇਸ ਦੌਰਾਨ ਅਦਾਲਤ ਨੇ ਰਤੁਲ ਪੁਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜਮਾਨਤ ਤੋਂ ਬਾਹਰ ਆਉਣ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਅਤੇ ਮਾਮਲੇ ਦੇ ਕਿਸੇ ਵੀ ਗਵਾਹ ਨਾਲ ਸੰਪਰਕ ਨਹੀਂ ਕਰਨਗੇ। ਅਦਾਲਤ ਨੇ ਰਤੁਲ ਪੁਰੀ ਨੂੰ ਇਹ ਵੀ ਨਿਰਦੇਸ਼ ਦਿੱਤੇ ਹੀ ਕਿ ਜਦੋਂ ਵੀ ਜਾਂਚ ਅਧਿਕਾਰੀ ਉਨ੍ਹਾਂ ਨੂੰ ਬੁਲਾਵੇ ਤਾਂ ਉਹ ਜਾਂਚ ਲਈ ਹਾਜ਼ਰ ਹੋਣ। ਅਦਾਲਤ ਨੇ ਕਿਹਾ ਕਿ ਦੋਸ਼ੀ 90 ਦਿਨਾਂ ਤੋਂ ਹਿਰਾਸਤ ਵਿਚ ਹੈ ਅਤੇ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ।
 

ਕੀ ਹੈ ਪੂਰਾ ਮਾਮਲਾ?
ਮੋਅਰ ਬੇਅਰ ਕੰਪਨੀ ਦੇ 354 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਵਿਚ ਰਤੁਲ ਪੁਰੀ ਉਤੇ ਕਾਰਵਾਈ ਕੀਤੀ ਗਈ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਿਕਾਇਤ ਉਤੇ ਸੀਬੀਆਈ ਨੇ ਰਤੁਲ ਪੁਰੀ ਅਤੇ 4 ਹੋਰ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਈਡੀ ਨੇ ਪ੍ਰਿਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਪੁਰੀ ਨੂੰ ਗ੍ਰਿਫਤਾਰ ਕੀਤਾ।

 

ਰਤੁਲ ਪੁਰੀ ਨੇ 2012 ਵਿਚ ਮੋਜਰ ਬੇਅਰ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦੇ ਪਿਤਾ ਦੀਪਕ ਪੁਰੀ ਅਤੇ ਮਾਂ ਨੀਤਾ ਪੁਰੀ ਅਜੇ ਵੀ ਕੰਪਨੀ ਦੇ ਬੋਰਡ ਬਣੇ ਹੋਏ ਹਨ। ਸੀਬੀਆਈ ਨੇ ਦੀਪਕ, ਨੀਤਾ ਤੋਂ ਇਲਾਵਾ ਮੇਜਰ ਬੇਅਰ ਨਾਲ ਸਬੰਧਤ ਸੰਜੇ ਜੈਨ ਅਤੇ ਵਿਨੀਤ ਸ਼ਰਮਾ ਖਿਲਾਫ ਵੀ ਕੇਸ ਦਰਜ ਕੀਤਾ ਸੀ। ਸਾਰਿਆਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court grants bail to Ratul Puri in AgustaWestland money laundering