ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਛਪਾਕ' ਫਿਲਮ 'ਚ ਸ਼ਾਮਿਲ ਹੋਵੇਗਾ ਵਕੀਲ ਅਪਰਣਾ ਭੱਟ ਦਾ ਨਾਂ

ਤੇਜ਼ਾਬ ਪੀੜਤਾ ਲਕਸ਼ਮੀ ਅਗਰਵਾਲ ਦੀ ਵਕੀਲ ਰਹੀ ਅਪਰਣਾ ਭੱਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕਰ ਦੇ ਫਿਲਮ 'ਛਪਾਕ' 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਹੁਣ ਅਪਰਣਾ ਭੱਟ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਹੈ ਕਿ ਫਿਲਮ ਮੇਕਰਾਂ ਨੂੰ ਫਿਲਮ ਰਿਲੀਜ਼ 'ਚ ਵਕੀਲ ਅਪਰਣਾ ਭੱਟ ਦਾ ਨਾਂ ਦੇਣਾ ਹੋਵੇਗਾ। 
 

ਦੂਜੇ ਪਾਸੇ ਛਪਾਕ ਫਿਲਮ ਨੂੰ ਮੱਧ ਪ੍ਰਦੇਸ਼ 'ਚ ਟੈਕਸ ਫਰੀ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਕਮਲਨਾਥ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
 

 

ਜ਼ਿਕਰਯੋਗ ਹੈ ਕਿ ਪੀੜਤਾ ਲਕਸ਼ਮੀ (ਜਿਸ 'ਤੇ ਛਪਾਕ ਦੀ ਫਿਲਮ ਆਧਾਰਿਤ ਹੈ) ਦੀ ਵਕੀਲ ਅਪਰਣਾ ਭੱਟ ਨੇ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਲਕਸ਼ਮੀ ਦੀ ਵਕੀਲ ਅਪਰਣਾ ਭੱਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਕਿਹਾ ਸੀ ਕਿ ਉਹ ਤੇਜ਼ਾਬ ਪੀੜਤਾ ਲਕਸ਼ਮੀ ਦੀ ਕਈ ਸਾਲਾਂ ਤਕ ਵਕੀਲ ਰਹੀ ਹੈ, ਪਰ ਫਿਲਮ 'ਚ ਉਸ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ।
 

 

ਅਪਰਣਾ ਦਾ ਕਹਿਣਾ ਸੀ ਕਿ ਉਸ ਨੇ ਫਿਲਮ 'ਛਪਾਕ' ਦੀ ਸਕ੍ਰਿਪਟ 'ਚ ਕਾਫੀ ਮਦਦ ਕੀਤੀ ਸੀ। ਫਿਲਮ ਦੇ ਡਾਇਰੈਕਟਰ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਕ੍ਰੈਡਿਟ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। 
 

ਫੇਸਬੁੱਕ 'ਚ ਅਪਰਣਾ ਭੱਟ ਨੇ ਲਿਖਿਆ ਸੀ, "ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਫਿਲਮ ਛਪਾਕ ਦੇ ਮੇਕਰਾਂ ਨੇ ਉਨ੍ਹਾਂ ਨੂੰ ਫਿਲਮ 'ਚ ਕ੍ਰੈਡਿਟ ਨਹੀਂ ਦਿੱਤਾ ਹੈ। ਉਹ ਇਸ ਮਾਮਲੇ 'ਚ ਕਾਨੂੰਨੀ ਮਦਦ ਲਵੇਗੀ। ਉਹ ਦੀਪਿਕਾ ਪਾਦੁਕੋਣ ਅਤੇ ਬਾਕੀ ਲੋਕਾਂ ਦੀ ਬਰਾਬਰੀ ਨਹੀਂ ਕਰ ਰਹੀ ਪਰ ਇਸ ਮਾਮਲੇ 'ਚ ਉਹ ਚੁੱਪ ਨਹੀਂ ਬੈਠੇਗੀ।"
 

ਜ਼ਿਕਰਯੋਗ ਹੈ ਕਿ ਛਪਾਕ ਫਿਲਮ ਤੇਜ਼ਾਬ ਹਮਲਾ ਪੀੜਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੈ। 'ਛਪਾਕ' ਵਿੱਚ ਦੀਪਿਕਾ, ਮਾਲਤੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਦੇ ਉੱਪਰ ਤੇਜ਼ਾਬ ਹਮਲਾ ਹੁੰਦਾ ਹੈ। ਤੇਜ਼ਾਬ ਹਮਲਾ ਹੋਣ ਤੋਂ ਬਾਅਦ ਮਾਲਤੀ ਕਿਵੇਂ ਇਨਸਾਫ਼ ਦੀ ਲੜਾਈ ਲੜਦੀ ਹੈ ਅਤੇ ਇਸ ਹਮਲੇ ਤੋਂ ਬਾਅਦ ਕਿਵੇਂ ਉਸ ਦੀ ਜ਼ਿੰਦਗੀ ਬਦਲਦੀ ਹੈ, ਉਹ ਇਸ ਫਿਲਮ 'ਚ ਵਿਖਾਇਆ ਗਿਆ ਹੈ। ਇਹ ਫਿਲਮ 'ਰਾਜੀ' ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਿਤ ਕਰ ਰਹੀ ਹੈ।
 

ਫਿਲਮ 'ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਹਨ, ਜੋ ਰਿਪੋਰਟਰ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਮਾਲਤੀ ਨੂੰ ਸਪੋਰਟ ਕਰਦੇ ਹਨ। ਫਿਲਮ 10 ਜਨਵਰੀ 2020 ਨੂੰ ਰੀਲੀਜ਼ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court has ordered that the filmmaker should recognize the name of the petitioner in the film release