ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਮੋਦੀ ਚੋਰ ਹੈ' ਵਾਲੇ ਬਿਆਨ 'ਤੇ ਰਾਹੁਲ ਗਾਂਧੀ ਨੂੰ ਸੰਮਨ ਜਾਰੀ

ਝਾਰਖੰਡ ਦੀ ਰਾਂਚੀ ਸਿਵਲ ਕੋਰਟ ਨੇ ਸ਼ਨੀਵਾਰ ਨੂੰ ਮਾਣਹਾਨੀ ਦੇ ਕੇਸ ਦੀ ਸੁਣਵਾਈ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਰਾਹੁਲ ਗਾਂਧੀ ਨੂੰ 22 ਫਰਵਰੀ ਨੂੰ ਹਾਜ਼ਰ ਹੋ ਕੇ ਜਾਂ ਕਿਸੇ ਵਕੀਲ ਰਾਹੀਂ ਆਪਣਾ ਪੱਖ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।

 

ਐਡਵੋਕੇਟ ਪ੍ਰਦੀਪ ਮੋਦੀ ਵੱਲੋਂ ਦਾਇਰ 20 ਕਰੋੜ ਰੁਪਏ ਦੇ ਮਾਣਹਾਨੀ ਦੇ ਮਾਮਲੇ ਲਈ ਜੂਡੀਸ਼ੀਅਲ ਮੈਜਿਸਟਰੇਟ ਕੁਮਾਰ ਵਿਪੁਲ ਦੀ ਅਦਾਲਤ ਚ ਸ਼ਨੀਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਸੁਣਵਾਈ ਤੋਂ ਬਾਅਦ ਰਾਹੁਲ ਗਾਂਧੀ ਖਿਲਾਫ ਸੰਮਨ ਜਾਰੀ ਕੀਤਾ ਹੈ।

 

ਦੱਸ ਦੇਈਏ ਕਿ ਐਡਵੋਕੇਟ ਪ੍ਰਦੀਪ ਮੋਦੀ ਨੇ ਸਿਵਲ ਕੋਰਟ ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਚ ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਂਚੀ ਦੇ ਮੋਹਬਾਬਾਦੀ ਮੈਦਾਨ ਚ ਕਾਂਗਰਸ ਦੀ ਬੈਠਕ ਚ ਨਰਿੰਦਰ ਮੋਦੀ, ਨੀਰਵ ਮੋਦੀ, ਲਲਿਤ ਮੋਦੀ ਦਾ ਨਾਮ ਲਿਆ ਤੇ ਕਿਹਾ ਕਿ ਜਿਨ੍ਹਾਂ ਦੇ ਨਾਮ ਅੱਗੇ ਮੋਦੀ ਹੈ, ਉਹ ਸਾਰੇ ਚੋਰ ਹਨ।

 

ਸ਼ਿਕਾਇਤ ਨੰਬਰ (1993/19) ਚ ਕਿਹਾ ਗਿਆ ਹੈ ਕਿ ਸਾਰੇ ਮੋਦੀ ਨੂੰ ਚੋਰ ਕਹਿਣਾ ਨਿੰਦਣਯੋਗ ਅਤੇ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਰਾਹੁਲ ਗਾਂਧੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਬਚਕਾਨਾ ਹਰਕਤ ਹੈ। ਕਰਨਾਟਕ, ਕੋਲਾਰ ਵਿੱਚ ਵੀ ਅਜਿਹਾ ਹੀ ਭਾਸ਼ਣ ਦਿੱਤਾ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court issues summons to Rahul Gandhi on Modi chor hai statement