ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰਟ ਨੇ ਬਲਾਤਕਾਰ ਪੀੜਤਾ ’ਤੇ ਕੇਸ ਦਰਜ ਕਰਨ ਦਾ ਦਿੱਤੇ ਹੁਕਮ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕੁੰਦਰਕੀ ਖੇਤਰ ਚ ਬਲਾਤਕਾਰ ਦੇ ਦੋਸ਼ੀ ਨੂੰ ਪਾਕਸੋ ਦੀ ਧਾਰਾ ਚ ਫਸਾਉਣ ਲਈ ਪੀੜਤਾ ਨੇ ਜਾਅਲੀ ਟੀਸੀ ਪੁਲਿਸ ਸਾਹਮਣੇ ਪੇਸ਼ ਕਰ ਦਿੱਤੀ। ਖੁੱਦ ਨੂੰ ਨਾਬਾਲਿਗ ਦੱਸ ਕੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

 

ਐਸਐਸਪੀ ਨੇ ਮਾਮਲੇ ਦੀ ਜਾਂਚ ਕਰਾਈ ਤਾਂ ਬਲਾਤਕਾਰ ਪੀੜਤਾ ਅਤੇ ਉਸਦੇ ਘਰ ਵਾਲਿਆਂ ਦਾ ਕਾਰਨਾਮਾ ਸਾਹਮਣੇ ਆ ਗਿਆ। ਐਤਵਾਰ ਨੂੰ ਬਲਾਤਕਾਰ ਪੀੜਤਾ, ਉਸ ਦੇ ਪਿਤਾ, ਮਾਂ ਖਿਲਾਫ ਥਾਣੇ ਚ ਮੁਕੱਦਮਾ ਦਰਜ ਕੀਤਾ ਗਿਆ। ਗ੍ਰਿਫ਼ਤਾਰੀ ਲਈ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

 

ਜਾਣਕਾਰੀ ਮੁਤਾਬਕ ਇਕ ਕਿਸਾਨ ਦੀ ਧੀ ਨਾਲ ਹੋਇਆ ਬਲਾਤਕਾਰ ਹੋਣ ਦੀ ਗੱਲ ਕਹੀ ਗਈ ਸੀ। ਪੁਲਿਸ ਨੇ ਦੋਸ਼ੀ ਖਿਲਾ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ। ਪੀੜਤਾ ਦੇ ਪਿਤਾ ਨੇ ਧੀ ਨੂੰ ਨਾਬਾਲਿਗ ਦੱਸ ਕੇ ਐਸਓ ਤੇ ਮੁਕੱਦਮੇ ਚ ਪਾਕਸੋ ਦੀ ਧਾਰਾ ਜੋੜਨ ਲਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਧੀ ਦੀ ਉਮਰ ਦੇ ਸਬੂਤ ਮੰਗਣ ਤੇ ਪਿਤਾ ਸਬੂਤ ਨਾ ਪੇਸ਼ ਕਰ ਸਕਿਆ ਤੇ ਪਾਕਸੋ ਦੀ ਧਾਰਾ ਜੋੜਨ ਤੋਂ ਇਨਕਾਰ ਕਰਨ ਲੱਗ ਪਿਆ।

 

ਇਸ ਦੇ ਬਾਅਦ ਬਲਾਤਕਾਰ ਪੀੜਤਾ ਤੇ ਉਸਦਾ ਪਰਿਵਾਰ ਐਸਐਸਪੀ ਨੂੰ ਮਿਲਿਆ ਤੇ ਦੋਸ਼ੀ ਪੱਖ ਤੋਂ ਐਸਓ ਦੀ ਮਿਲੇ ਹੋਣ ਦਾ ਦੋਸ਼ ਲਗਾ ਦਿੱਤਾ। ਇਸ ਵਿਚਾਲੇ ਮਾਪਿਆਂ ਨੇ ਬਲਾਤਕਾਰ ਪੀੜਤ ਧੀ ਦੀ ਜਾਅਲੀ ਟੀਸੀ ਪੁਲਿਸ ਨੂੰ ਸੌਂਪੀ। ਇਸ ਦੌਰਾਨ ਦੋਸ਼ੀ ਦਾ ਪਰਿਵਾਰ ਐਸਐਸਪੀ ਨੂੰ ਮਿਲਿਆ ਤੇ ਬਲਾਤਕਾਰ ਪੀੜਤ ਵਲੋਂ ਪੇਸ਼ ਕੀਤੀ ਗਈ ਟੀਸੀ ਦੀ ਜਾਂਚ ਕਰਾਉਣ ਦੀ ਮੰਗ ਕਰਨ ਕੀਤੀ।

 

ਐਸਐਸਪੀ ਨੇ ਐਸਓ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪਤਾ ਲਗਿਆ ਕਿ ਟੀਸੀ ਜਾਅਲੀ ਪੇਸ਼ ਕੀਤੀ ਗਈ ਸੀ। ਸਬੂਤ ਵਜੋਂ ਪ੍ਰਿੰਸੀਪਲ ਨੇ ਅਜਿਹੇ ਕਿਸੇ ਟੀਸੀ ਜਾਰੀ ਕਰਨ ਤੋਂ ਇਨਕਾਰ ਕੀਤਾ। ਜਿਸ ਤੋਂ ਬਾਅਦ ਪੀੜਤ ਲੜਕੀ ਤੇ ਉਸਦੇ ਪਰਿਵਾਰ ਖਿਲਾਫ ਮਮਾਲਾ ਦਰਜ ਕੀਤਾ ਗਿਆ ਤੇ ਹੁਣ ਇੰਨਾਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Court order case register against rape victim know what the whole case