ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ISIS ਮਾਡੀਯੂਲ ਦੇ ਫੜ੍ਹੇ ਗਏ 10 ਸ਼ੱਕੀ 12 ਦਿਨਾ ਰਿਮਾਂਡ ’ਤੇ ਭੇਜੇ

1 / 2ISIS ਮਾਡੀਯੂਲ ਦੇ ਫੜ੍ਹੇ ਗਏ 10 ਸ਼ੱਕੀ 12 ਦਿਨਾ ਰਿਮਾਂਡ ’ਤੇ ਭੇਜੇ

2 / 2ISIS ਮਾਡੀਯੂਲ ਦੇ ਫੜ੍ਹੇ ਗਏ 10 ਸ਼ੱਕੀ 12 ਦਿਨਾ ਰਿਮਾਂਡ ’ਤੇ ਭੇਜੇ

PreviousNext

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਵੀਰਵਾਰ ਨੂੰ ਸੁਣਵਾਈ ਕਰਦਿਆਂ ਕੌਮੀ ਜਾਂਚ ਏਜੰਸੀ (ਐਨਆਈਏ) ਦੁਆਰਾ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਦੇ ਮਾਡੀਯੂਲ ਦੇ 10 ਸ਼ੱਕੀਆਂ ਨੂੰ 12 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ। ਨਾਲ ਹੀ ਕੋਰਟ ਨੇ ਫੜ੍ਹੇ ਗਏ 10 ਵਿਚੋਂ 5 ਸ਼ੱਕੀਆਂ ਦੇ ਪਰਿਵਾਰਵਾਲਿਆਂ ਨੂੰ ਕੋਰਟ ਚ ਹੀ ਉਨ੍ਹਾਂ ਨਾਲ ਮੁਲਾਕਾਤ ਦੀ ਆਗਿਆ ਵੀ ਦਿੱਤੀ ਹੈ।

 

ਐਨਆਈਏ ਨੇ ਇਨ੍ਹਾਂ ਸ਼ੱਕੀਆਂ ਨੂੰ ਬੁੱਧਵਾਰ ਨੂੰ ਦਿੱਲੀ ਅਤੇ ਯੂਪੀ ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਵੱਡੀ ਮਾਤਰਾ ਚ ਗੋਲਾਬਾਰੂਦ ਅਤੇ ਹਥਿਆਰ ਬਰਾਮਦ ਕੀਤੇ ਗਏ ਸਨ।

 

ਏਜੰਸੀ ਦਾ ਦਾਆਵਾ ਹੈ ਕਿ ਇਹ ਲੋਕ ਦਿੱਲੀ ਅਤੇ ਉੱਤਰ ਭਾਰਤ ਦੇ ਹੋਰਨਾਂ ਖੇਤਰਾਂ ਚ ਨੇਤਾਵਾਂ ਅਤੇ ਸਰਕਾਰੀ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲੇ ਅਤੇ ਲਗਾਤਾਰ ਧਮਾਕੇ ਕਰਨ ਦੀ ਸਕੀਮ ਬਣਾ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਅੱਤਵਾਦੀ ਸੰਗਠਨ ਚ ਸ਼ਾਮਲ ਸ਼ੱਕੀ ਇੰਜੀਨੀਅਰ ਤੋਂ ਲੈ ਕੇ ਵਿਦਿਆਰਥੀ ਤੱਕ ਸ਼ਾਮਲ ਹਨ।

 

ਸੂਤਰਾਂ ਮੁਤਾਬਕ ਇਹ ਸਾਰੇ ਅੱਤਵਾਦੀ 29 ਨਵੰਬਰ ਨੂੰ ਅਯੁੱਧਿਆ ਸਥਿਤ ਰਾਮ ਜਨਮਭੂਮੀ ਤੇ ਵੱਡੇ ਅੱਤਵਾਦੀ ਹਮਲੇ ਦੀ ਮੌਕੇ ਦੀ ਉਡੀਕ ਚ ਸਨ। ਇਹ ਖੁਲਾਸਾ ਜਾਫਰਾਬਾਦ ਚ ਫੜ੍ਹੇ ਗਏ ਅੱਤਵਾਦੀਆਂ ਤੋਂ ਬਰਾਮਦ ਮੋਬਾਈਲ ਦੀ ਚੈਟ (ਲਿਖਤੀ ਗੱਲਬਾਤ) ਚ ਹੋਇਆ ਹੈ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:court sends all accused of isis module to 12 days remand