ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ਪਾਕਿ ਅੱਤਵਾਦੀ ਸੰਗਠਨ ਦੇ ਮੈਂਬਰ ਨੂੰ NIA ਦੀ ਹਿਰਾਸ਼ਤ ’ਚ ਭੇਜਿਆ

ਅਦਾਲਤ ਨੇ ਪਾਕਿ ਅੱਤਵਾਦੀ ਸੰਗਠਨ ਦੇ ਮੈਂਬਰ ਨੂੰ NIA ਦੀ ਹਿਰਾਸ਼ਤ ’ਚ ਭੇਜਿਆ

ਦਿੱਲੀ ਦੀ ਇਕ ਅਦਾਲਤ ਨੇ ਪਾਕਿਸਤਾਨ ਦੇ ਪਾਬੰਦੀ ਅੱਤਵਾਦੀ ਸੰਗਠਨ ਫਲਾਹ–ਏ–ਇਸਾਨੀਅਤ ਫਾਉਡੇਸ਼ਨ (ਐਫਆਈਐਫ) ਦੇ ਮੈਂਬਰ ਮੁਹੰਮਦ ਆਰਿਫ ਗੁਲਾਮਬਸ਼ੀਰ ਧਰਮ ਪੁਰੀਆ ਨੂੰ ਅੱਤਵਾਦ ਦੇ ਵਿੱਤ ਮਾਮਲਿਆਂ ਵਿਚ ਵੀਰਵਾਰ ਨੂੰ ਪੰਜ ਦਿਨ ਲਈ ਐਨਆਈਏ ਦੀ ਹਿਰਾਸਤ ਵਿਚ ਭੇਜ ਦਿੱਤਾ ਤਾਂ ਕਿ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।

 

ਧਰਮਪੁਰੀਆ ਨੂੰ ਐਨਆਈਏ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੇ ਕੁਝ ਦੋਸ਼ੀ ਪਹਿਲਾਂ ਹੀ ਨਿਆਂਇਕ ਹਿਰਾਸਤ ਵਿਚ ਹਨ। ਵਧੀਕ ਸੈਸ਼ਨ ਜੱਜ ਅਨਿਲ ਅੰਤਿਲ ਨੇ ਐਨਆਈਏ ਨੂੰ ਧਰਮਪੁਰੀਆ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ।

 

ਜ਼ਿਕਰਯੋਗ ਹੈ ਕਿ ਧਰਮਪੁਰੀਆ ਨੂੰ ਭਾਰਤ ਵਿਚ ਅਰਾਜਕਤਾ ਫੈਲਾਉਣ ਦੇ ਉਦੇਸ਼ ਨਾਲ ਨਾਪਾਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਸਤੇ ਹਵਾਲਾ ਕਾਰੋਬਾਰੀਆਂ ਰਾਹੀਂ ਐਫਆਈਐਫ ਵੱਲੋਂ ਪੈਸਾ ਭੇਜੇ ਜਾਣ ਨਾਲ ਜੁੜੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:court sent one from pakistani terrorist organisation to nia custody