ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੱਲ੍ਹ ਆਵੇਗਾ ਬਾਬਾ ਰਾਮਪਾਲ 'ਤੇ ਫ਼ੈਸਲਾ, ਹਰਿਆਣੇ 'ਚ ਅਲਰਟ

 ਬਾਬਾ ਰਾਮਪਾਲ

ਬਾਬਾ ਰਾਮਪਾਲ ਅਤੇ ਉਸਦੇ 27 ਚੇਲੇਆਂ ਦੇ ਖਿਲਾਫ ਦੋ ਕਤਲ ਦੇ ਕੇਸਾਂ ਵਿੱਚ ਅਦਾਲਤ ਦੇ ਫ਼ੈਸਲੇ ਤੋਂ ਇਕ ਦਿਨ ਪਹਿਲਾਂ, ਹਿਸਾਰ ਪ੍ਰਸ਼ਾਸਨ ਨੇ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਰੈਪਿਡ ਐਕਸ਼ਨ ਫੋਰਸ (ਆਰਏਐਫ) ਅਤੇ ਅਰਧ ਸੈਨਿਕ ਬਲਾਂ ਤੋਂ ਇਲਾਵਾ 4000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਹੈ। ਜ਼ਿਲਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਥਿਤੀ ਨੂੰ ਆਮ ਬਣਾਈ ਰੱਖਣ ਲਈ ਕਰੜੀ ਤਿਆਰੀ ਕੀਤੀ ਗਈ ਹੈ।


ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਏ.ਡੀ.ਜੇ.) ਡੀ.ਆਰ. ਚਲੀਆ ਦੀ ਅਦਾਲਤ ਵਿੱਚ 2014 ਦੇ ਕੇਸਾਂ ਦਾ ਵੀਰਵਾਰ ਨੂੰ ਫੈਸਲਾ ਸੁਣਾਇਆ ਜਾਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਅਤੇ ਉਸ ਦੇ ਸਮਰਥਕਾਂ ਦੇ ਖਿਲਾਫ ਕੇਸਾਂ ਵਿੱਚ ਅੰਤਿਮ ਦਲੀਲਾਂ ਸੋਮਵਾਰ ਨੂੰ ਪੂਰੀਆਂ ਹੋ ਗਈਆਂ ਸਨ।


ਰਾਮਪਾਲ ਅਤੇ ਉਨ੍ਹਾਂ ਦੇ 27 ਸਾਥੀਆਂ 'ਤੇ ਹੱਤਿਆ ਦਾ ਕੇਸ ਦਰਜ ਹੋਇਆ ਸੀ. ਜਦੋਂ ਆਸ਼ਰਮ ਵਿੱਚ ਚਾਰ ਔਰਤਾਂ ਤੋਂ ਬਾਅਦ ਇੱਕ ਬੱਚੇ ਦੀ ਲਾਸ਼ ਮਿਲੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਰਾਮਪਾਲ ਨੂੰ ਗ੍ਰਿਫਤਾਰ ਕੀਤਾ. ਸਥਾਨਕ ਵਸਨੀਕਾਂ ਤੇ ਬਾਬੇ ਦੇ ਭਗਤਾਂ ਵਿਚਾਲੇ ਲੜਾਈ ਵੀ ਹੋਈ।


 ਇਹ ਕੇਸ ਆਈ.ਪੀ.ਸੀ. ਦੀ ਧਾਰਾਵਾਂ 302, 343 ਅਤੇ 120-ਬੀ ਦੇ ਤਹਿਤ ਦਰਜ ਕੀਤੇ ਗਏ ਸਨ। ਮੁਕੱਦਮੇ ਦੌਰਾਨ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਸਮੇਤ ਕੁਲ 80 ਗਵਾਹਾਂ ਨੂੰ ਪੇਸ਼ ਕੀਤਾ ਗਿਆ। ਪ੍ਰਸ਼ਾਸਨ ਨੂੰ ਡਰ ਹੈ ਕਿ ਹਜ਼ਾਰਾਂ ਸਮਰਥਕ ਸ਼ਹਿਰ ਦੇ ਆਲੇ-ਦੁਆਲੇ ਇਕੱਠੇ ਹੋ ਸਕਦੇ ਹਨ।

 


ਡਿਪਟੀ ਕਮਿਸ਼ਨਰ (ਡੀ.ਸੀ.) ਅਸ਼ੋਕ ਕੁਮਾਰ ਮੀਨਾ ਨੇ ਕਿਹਾ ਕਿ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਹਿਸਾਰ ਸ਼ਹਿਰ, ਨਾਲ ਲੱਗਦੇ ਪਿੰਡਾਂ ਵਿਚ ਇੱਕ ਮਾਰਚ ਕੱਢਿਆ ਹੈ। ਡੀਸੀ ਨੇ ਸੋਮਵਾਰ ਨੂੰ ਜ਼ਿਲ੍ਹੇ ਵਿੱਚ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਪਾਬੰਦੀਸ਼ੁਦਾ ਹੁਕਮ ਲਾਗੂ ਕੀਤੇ ਸਨ।


ਪ੍ਰਸ਼ਾਸਨ ਨੇ ਕਾਨੂੰਨ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ 27 ਸਬ-ਡਿਵੀਜ਼ਨਲ ਮੈਜਿਸਟਰੇਟਾਂ (ਐਸ.ਡੀ.ਐੱਮ.) ਅਤੇ 40 ਡਿਪਟੀ ਸੁਪਰਿਨਟੇਨਡੇਂਟ ਆਫ ਪੁਲਿਸ (ਡੀ.ਐਸ.ਪੀ.) ਦੀ ਅਗਵਾਈ ਹੇਠ ਟੀਮਾਂ ਬਣਾਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:court verdict in a two murder cases against self styled godman Rampal