ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

98% ਕੋਰੋਨਾ ਪੀੜਤਾਂ 'ਚ 12ਵੇਂ ਦਿਨ ਵਿਖਾਈ ਦਿੰਦੇ ਹਨ ਲੱਛਣ 

ਅਮਰੀਕਾ ਦੇ ਸੈਂਟਰ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਮੰਨਣਾ ਹੈ ਕਿ ਕੋਨੋਨਾ ਵਾਇਰਸ ਨਾਲ ਪੀੜਤ ਜ਼ਿਆਦਾਤਰ ਲੋਕਾਂ 'ਚ ਉਸ ਸਮੇਂ ਲੱਛਣ ਵਿਖਾਈ ਦਿੰਦੇ ਹਨ, ਜਦੋਂ ਉਹ ਮਰੀਜ਼ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲੈਂਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪੀੜਤ ਵਿਅਕਤੀ ਬਿਮਾਰ ਹੋ ਜਾਂਦਾ ਹੈ। ਉਸ ਨੂੰ ਤੇਜ਼ ਬੁਖਾਰ ਅਤੇ ਖੰਘ ਲਗਾਤਾਰ ਹੁੰਦੀ ਰਹਿੰਦੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਮਰੀਜ਼ ਲਾਗ ਨੂੰ ਸਭ ਤੋਂ ਵੱਧ ਫੈਲਾਉਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਕੋਵਿਡ-19 ਦੀ ਲਾਗ ਇਸੇ ਸਮੇਂ ਦੌਰਾਨ ਫੈਲਦੀ ਹੈ।
 

ਜਦੋਂ ਤੱਕ ਬਿਮਾਰੀ ਦੇ ਲੱਛਣ ਲੋਕਾਂ ਵਿੱਚ ਨਜ਼ਰ ਨਹੀਂ ਆਉਂਦੇ, ਉਦੋਂ ਤੱਕ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਵਿਅਕਤੀ ਪੂਰੀ ਤਰ੍ਹਾਂ ਅਣਜਾਣ ਰਹਿੰਦਾ ਹੈ। ਆਮ ਤੌਰ 'ਤੇ ਕੋਰੋਨਾ ਪੀੜਤ 'ਚ 2 ਤੋਂ 14 ਦਿਨ 'ਚ ਸ਼ੁਰੂਆਤੀ ਲੱਛਣ ਵਿਖਾਈ ਦਿੰਦੇ ਹਨ।
 

ਸੀਡੀਸੀ ਨੇ ਦੱਸਿਆ ਕਿ ਤਾਜ਼ਾ ਅਧਿਐਨ 'ਚ ਪਾਇਆ ਗਿਆ ਹੈ ਕਿ 98% ਕੋਰੋਨਾ ਪੀੜਤ ਲੋਕਾਂ 'ਚ 12ਵੇਂ ਦਿਨ (11.5 ਦਿਨ) ਇਸ ਬਿਮਾਰੀ ਦੇ ਲੱਛਣ ਵਿਖਾਈ ਦਿੰਦੇ ਹਨ। ਖੋਜ 'ਚ ਇਹ ਵੀ ਪਾਇਆ ਗਿਆ ਹੈ ਕਿ ਕੋਰੋਨਾ ਦੀ ਲਾਗ ਵਾਲੇ ਬਹੁਤ ਸਾਰੇ ਲੋਕ ਬਿਮਾਰੀ ਦੇ ਸਪੱਸ਼ਟ ਲੱਛਣ ਵਿਖਾਈ ਦੇਣ ਤੋਂ ਬਾਅਦ ਵੀ ਕਈ ਦਿਨ ਤਕ ਇਸ ਨੂੰ ਛੁਪਾ ਕੇ ਰੱਖਦੇ ਹਨ। ਵਿਅਕਤੀਗਤ ਤੌਰ 'ਤੇ ਕਿਸੇ ਵਿਅਕਤੀ 'ਚ ਲੱਛਣ ਵਿਖਾਈ ਦੇਣ ਤੋਂ ਬਾਅਦ ਉਸ ਨੂੰ ਘੱਟੋ-ਘੱਟ ਤਿੰਨ ਦਿਨ ਲਈ ਆਈਸੋਲੇਸ਼ਨ 'ਚ ਰਹਿਣ ਲਈ ਕਿਹਾ ਜਾਂਦਾ ਹੈ। ਹਾਲਾਂਕਿ ਅਜਿਹਾ ਉਦੋਂ ਸੰਭਵ ਹੈ, ਜਦੋਂ ਸ਼ੁਰੂਆਤੀ ਦੌਰ 'ਚ ਕੋਰੋਨਾ ਦੇ ਲੱਛਣ ਵਿਖਾਈ ਦੇਣ।
 

ਪਰ ਜਦੋਂ ਇਸ ਦੇ ਲੱਛਣ ਸਪੱਸ਼ਟ ਦਿਖਾਈ ਦੇਣ ਲੱਗਦੇ ਹਨ ਤਾਂ ਇਹ ਕਹਿਣਾ ਮੁਸ਼ਕਲ ਹੁੰਦਾ ਹੈ ਕਿ ਇਹ ਕਿੰਨਾ ਚਿਰ ਦੂਜਿਆਂ ਲਈ ਖ਼ਤਰਾ ਨਹੀਂ ਹੁੰਦਾ। ਇਸ ਲਈ ਸਮਾਜਿਕ ਦੂਰੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਿਸ ਕਿਸੇ ਨੂੰ ਵੀ ਇਸ ਬਿਮਾਰੀ ਦੇ ਲੱਛਣ ਹੋਣ ਉਹ ਆਪਣੇ ਆਲੇ-ਦੁਆਲੇ ਦੇ ਬਾਕੀ ਲੋਕਾਂ ਤੋਂ ਦੂਰੀ ਬਣਾ ਕੇ ਰੱਖੇ ਅਤੇ ਲੋਕਾਂ ਦੇ ਸੰਪਰਕ 'ਚ ਨਾ ਆਉਣ ਦਾ ਵੀ ਧਿਆਨ ਰੱਖੇ।
 

ਜਿਹੜੇ ਅਣਜਾਣੇ 'ਚ ਕੋਰੋਨਾ ਦਾ ਸ਼ਿਕਾਰ ਹੋ ਜਾਂਦੇ ਹਨ, ਉਹ ਲੱਛਣ ਵਿਖਾਈ ਦੇਣ ਤੋਂ ਪਹਿਲਾਂ ਹੀ ਦੂਜਿਆਂ 'ਚ ਲਾਗ ਵੰਡਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਤਕ ਤੁਹਾਨੂੰ ਕੋਰੋਨਾ ਦੇ ਸਪੱਸ਼ਟ ਲੱਛਣ ਨਹੀਂ ਵਿਖਾਈ ਦਿੰਦੇ, ਉਦੋਂ ਤਦ ਤੱਕ ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਤੁਸੀ ਵੀ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹੋ ਜਾਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid 19 appearance of corona infection symptoms shows after 12 days in 98 percent people