ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: ਆਂਗਨਵਾੜੀ ਕੇਂਦਰਾਂ ’ਚ 30 ਅਪ੍ਰੈਲ ਤਕ ਦਾ ਰਾਸ਼ਨ ਵੰਡਿਆ

ਹਰਿਆਣਾ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਕੋਵਿਡ 19 ਕਾਰਣ ਬਣੀ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੇ ਸਾਰੇ ਆਂਗਨਵਾੜੀ ਕੇਂਦਰਾਂ ਦੇ ਲਾਭਕਾਰੀਆਂ ਦੀ ਸਹੂਲਤ ਲਈ ਉਨਾਂ ਨੂੰ ਆਂਗਨਵਾੜੀ ਕੇਂਦਰਾਂ ਵਿਚ ਰੋਜ਼ਾਨਾ ਦਿੱਤੇ ਜਾਣ ਵਾਲੇ ਪੋਸ਼ਾਹਾਰ ਅਨੁਸਾਰ 30 ਅਪ੍ਰੈਲ, 2020 ਤਕ ਦਾ ਰਾਸ਼ਨ ਵੰਡ ਦਿੱਤਾ ਹੈ।

 

ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਂਗਨਵਾੜੀ ਕਾਰਕਨਾਂ ਤੇ ਸਹਾਇਕਾਂ ਵੱਲੋਂ ਲਾਭਕਾਰੀਆਂ ਦੇ ਘਰ ਜਾ ਕੇ ਇਹ ਰਾਸ਼ਨ ਵੰਡ ਕੀਤਾ ਗਿਆ ਹੈ ਤਾਂ ਜੋ ਸੂਬਾ ਸਰਕਾਰ ਦੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਆਦੇਸ਼ਾਂ ਦਾ ਸਖਤੀ ਨਾਲ ਪਾਲਣ ਹੋ ਸਕੇ। 

 

ਉਨਾਂ ਕਿਹਾ ਕਿ ਵੰਡ ਕੀਤੇ ਗਏ ਰਾਸ਼ਨ ਵਿਚ ਕਣਕ, ਚੋਲ, ਬੇਸਨ, ਸੋਆਬੀਨ, ਖੰਡ, ਤੇਲ ਅਤੇ ਹੋਰ ਮਸਾਲੇ ਸ਼ਾਮਿਲ ਹਨ।


ਰਾਜ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਆਂਗਨਵਾੜੀ ਕਾਰਕੁਨਾਂ ਤੇ ਸਹਾਇਕਾਂ ਦੀ ਮਦਦ ਨਾਲ ਸੂਬੇ ਵਿਚ ਸੈਨੇਟਰੀ ਨੈਪਕਿਨ, ਡਾਇਪਰ, ਸੈਨੇਟਾਇਜਰ ਅਤੇ ਫੇਸ ਮਾਸਕ ਵੀ ਵੰਡ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਆਂਗਨਵਾੜੀ ਕਾਰਕੁਨਾਂ ਤੇ ਸਹਾਇਕਾਂ ਵੱਲੋਂ ਖੁਦ ਵੀ ਮਾਸਕ ਤਿਆਰ ਕਰਵਾ ਕੇ ਲੋਕਾਂ ਨੂੰ ਮੁਫਤ ਵੰਡ ਕੀਤੇ ਜਾ ਰਹੇ ਹਨ।

 

ਉਨਾਂ ਕਿਹਾ ਕਿ ਵਿਭਾਗ ਵੱਲੋਂ ਸ਼ੈਲਟਰ ਹੋਮ ਵਿਚ ਰਹਿ ਰਹੇ ਪ੍ਰਵਾਸੀ ਕਾਮਿਆਂ ਅਤੇ ਹੋਰ ਲੋਕਾਂ ਲਈ ਭੋਜਨ ਦੀ ਵਿਵਸਥਾ ਕਰਨ ਦੇ ਨਾਲ-ਨਾਲ ਉਨਾਂ ਦੀ ਕਾਊਂਸਲਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਕੋਵਿਡ 19 ਦੇ ਪ੍ਰਭਾਵ ਤੋਂ ਉਹ ਘਬਰਾਉਣ ਨਾ ਅਤੇ ਮਾਨਸਿਕ ਤੌਰ ਨਾਲ ਸਿਹਤ ਰਹਿ ਸਕੇ। ਉਨਾਂ ਕਿਹਾ ਕਿ ਸ਼ੈਲਟਰ ਹੋਮ ਵਿਚ ਆਈ ਗਰਭਵੱਤੀ ਮਹਿਲਾਵਾਂ ਨੂੰ ਵਿਭਾਗ ਵੱਲੋਂ ਲੋਂੜ ਅਨੁਸਾਰ ਸਹੂਲਤਾਂ ਮਹੁੱਇਆ ਕਰਵਾਉਣ ਦੇ ਨਾਲ-ਨਾਲ ਉਨਾਂ ਦੀ ਸਿਹਤ ਜਾਂਚ ਵੀ ਕਰਵਾਈ ਜਾ ਰਹੀ ਹੈ। 

 

ਇਸ ਤਰਾਂ, ਚਾਇਲਡ ਕੇਅਰ ਇੰਸਟੀਚਿਊਟ ਵਿਚ ਰਹਿ ਰਹੇ ਸਾਰੇ ਬੱਚਿਆਂ ਦੀ ਵੀ ਕਾਊਂਸਲਿੰਗ ਕਰਵਾਈ ਜਾ ਰਹੀ ਹੈ ਅਤੇ ਉਨਾਂ ਨੂੰ ਯੋਗ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਕਰਦੇ ਸਮੇਂ ਸਮਾਜਿਕ ਦੂਰੀ ਨੂੰ ਬਣਾਏ ਰੱਖਣ ਲਈ ਪੂਰੀ ਇਤਿਆਤ ਵਰਤੀ ਜਾ ਰਹੀ ਹੈ।

 

ਕੋਵਿਡ 19 ਕਾਰਣ ਸੂਬੇ ਵਿਚ ਲਗੇ ਲਾਕਡਾਊਨ ਕਾਰਣ ਲੋਕਾਂ ਦੇ ਸਾਹਮਣੇ ਆ ਰਹੀ ਸਮੱਸਿਆਵਾਂ ਦੇ ਹਲ ਲਈ ਜਿਲਾ ਯਮੁਨਾਨਗਰ ਵਿਚ ਵਿਭਾਗ ਦੀ ਪੀਓ, ਐਸਡੀਪੀਓ ਤੇ ਸੁਪਰਵਾਇਜਰਾਂ ਵੱਲੋਂ ਜਿਲਾ ਡਿਪਟੀ ਕਮਿਸ਼ਨਰ ਇਕ ਲੱਖ ਰੁਪਏ ਦੀ ਰਕਮ ਦਾ ਯੋਗਦਾਨ ਦੇਣ ਅਤੇ ਰੋਜ਼ਾਨਾਂ ਲਗਭਗ 100 ਲੋਕਾਂ ਨੂੰ ਸਵੈਇੱਛਾ ਨਾਲ ਭੋਜਨ ਮਹੁੱਇਆ ਕਰਵਾਉਣ ਦੀ ਸ਼ਲਾਘਾ ਕਰਦੇ ਹੋਏ ਰਾਜ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀਆਂ ਵਿਚ ਗਰੀਬ ਤੇ ਲੋਂੜਮੰਦ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:covid-19: Distribution of ration in Anganwadi centers till April 30