ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਟਰਾਂ, ਪੈਰਾ ਮੈਡੀਕਲ ਅਮਲੇ ਨੂੰ ਸੈਲਾਨੀ ਕੇਂਦਰਾਂ ’ਚ ਮੁਫਤ ਮਿਲੇਗਾ ਰਹਿਣਾ-ਖਾਣਾ

ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਕੋਰੋਨਾ ਵਾਇਰਸ ਤੋਂ ਲੜਣ ਵਿਚ ਕੰਮ ਕਰ ਰਹੇ ਸੂਬੇ ਦੇ ਡਾਕਟਰਾਂ ਤੇ ਪੈਰਾ ਮੈਡੀਕਲ ਅਮਲੇ ਲਈ ਹਰਿਆਣਾ ਦੇ ਸੈਰ-ਸਪਾਟਾ ਕੇਂਦਰਾਂ ਵਿਚ ਰਹਿਣ ਤੇ ਖਾਣ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ। ਹਰਿਆਣਾ ਸਰਕਾਰ ਵੱਲੋਂ ਜਿਲਾ ਪ੍ਰਸ਼ਾਸਨ ਨੂੰ ਆਪਣੇ-ਆਪਣੇ ਖੇਤਰ ਦੇ ਸੈਲਾਨੀ ਕੇਂਦਰਾਂ ਵਿਚ ਇਹ ਇਜਾਜਤ ਦੇਣ ਲਈ ਐਥੋਰਾਇਡ ਕੀਤਾ ਹੈ।

 

ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ 19 ਦੇਸ਼ ਵਿਚ ਮਹਾਮਾਰੀ ਐਲਾਨ ਕੀਤੀ ਹੈ। ਮੌਜ਼ੂਦਾ ਹਾਲਤਾਂ ਵਿਚ ਡਾਕਟਰ ਤੇ ਪੈਰਾ-ਮੈਡੀਲਕ ਅਮਲਾ ਇਸ ਮਹਾਮਾਰੀ ਤੋਂ ਲੜਣ ਵਿਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਅਜਿਹੀ ਸਥਿਤੀ ਵਿਚ ਆਪਣੇ ਪਰਿਵਾਰ ਨੂੰ ਖਤਰੇ ਤੋਂ ਬਚਾਉਣ ਲਈ ਡਾਕਟਰ ਤੇ ਪੈਰਾ-ਮੈਡੀਕਲ ਅਮਲਾ ਆਪਣੀ ਡਿਊਟੀ ਤੋਂ ਬਾਅਦ ਜੇਕਰ ਵੱਖ ਰਹਿਣਾ ਚਾਹੁੰਦੇ ਹਨ ਤਾਂ ਉਹ ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਸੈਲਾਨੀ ਕੇਂਦਰਾਂ ਵਿਚ ਮੁਫਤ ਰਹਿ ਸਕਦੇ ਹਨ। ਉਨਾਂ ਨੂੰ ਇਜਾਜਤ ਦੇਣ ਲਈ ਜਿਲਾ ਪ੍ਰਸ਼ਾਸਨ ਨੂੰ ਐਥੋਰਾਇਜਡ ਕੀਤਾ ਗਿਆ ਹੈ।

 

ਸ੍ਰੀ ਕੰਵਰ ਪਾਲ ਨੇ ਦਸਿਆ ਕਿ ਸੈਲਾਨੀ ਕੇਂਦਰਾਂ ਵਿਚ ਡਾਕਟਰ ਤੇ ਪੈਰਾ-ਮੈਡੀਕਲ ਅਮਲੇ ਦੇ ਰਹਿਣ, ਖਾਣ ਤੋਂ ਇਲਾਵਾ ਉਨਾਂ ਦੇ ਕਮਰਿਆਂ ਦੀ ਸਫਾਈ ਆਦਿ ਦਾ ਵੀ ਵਿਸ਼ੇਸ਼ ਧਿਆਨ ਰੱਖਣ ਦੇ ਆਦੇਸ਼ ਦਿੱਤੇ ਹਨ। ਉਨਾਂ ਦਸਿਆ ਕਿ ਸਿਵਲ ਸਰਜਨ ਵੱਲੋਂ ਇੰਨਾਂ ਸੈਲਾਨੀ ਕੇਂਦਰਾਂ ਵਿਚ ਇਕ ਕਰਮਚਾਰੀ ਦੀ ਇਹ ਵੀ ਡਿਊਟੀ ਲਗਾਈ ਜਾਵੇਗੀ ਜੋ ਇਹ ਵੇਖੇਗਾ ਕਿ ਡਾਕਟਰ ਤੇ ਪੈਰਾ-ਮੈਡੀਕਲ ਅਮਲੇ ਦੇ ਰਹਿਣ ਵਾਲੀ ਥਾਂ ਸਾਫ ਹੈ ਜਾਂ ਨਹੀਂ ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19 Doctors para-medical staff get free stay at tourist centers in haryana