ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਇੱਕ ਹੋਰ ਮਰੀਜ਼ ਨੇ ਕੋਰੋਨਾ ਨੂੰ ਹਰਾਇਆ, ਸਵਾਈਨ ਫਲੂ ਦੀ ਦਵਾਈ ਕਰ ਰਹੀ ਹੈ ਅਸਰ

ਕੋਰੋਨਾ ਦੇ ਖੌਫ਼ 'ਚ ਰਹਿ ਰਹੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਦਿੱਲੀ ਦੇ ਇੱਕ ਹੋਰ ਕੋਰੋਨਾ ਪੀੜਤ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਦਿੱਲੀ ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ ਦਿੱਲੀ ਦੇ ਦੋ ਮਰੀਜ਼ ਕੋਰੋਨਾ ਦੇ ਇਨਫੈਕਸ਼ਨ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ। ਸਫ਼ਦਰਜੰਗ ਹਸਪਤਾਲ ਤੋਂ ਜਿਹੜੇ ਦੂਜੇ ਕੋਰੋਨਾ ਪੀੜਤ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਮਿਲੀ ਹੈ, ਉਹ ਉੱਤਮ ਨਗਰ ਦਾ ਰਹਿਣ ਵਾਲਾ ਹੈ।
 

ਇਸ ਮਰੀਜ਼ ਨੂੰ ਮਾਰਚ ਦੇ ਪਹਿਲੇ ਹਫ਼ਤੇ 'ਚ ਸਫ਼ਦਰਜੰਗ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ ਅਤੇ 6 ਮਾਰਚ ਨੂੰ ਇਸ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਡਾਕਟਰਾਂ ਅਨੁਸਾਰ ਇਲਾਜ ਦੌਰਾਨ ਮਰੀਜ਼ਾਂ ਨੂੰ ਸਵਾਈਨ ਫਲੂ ਲਈ ਦਿੱਤੀ ਜਾਣ ਵਾਲੀ ਟੇਮੀ ਫਲੂ ਦਵਾਈ ਦਿੱਤੀ ਗਈ ਅਤੇ ਇਸ ਦਾ ਅਸਰ ਵੀ ਹੋਇਆ ਹੈ। ਇਲਾਜ ਕਰਨ ਵਾਲੇ ਇੱਕ ਡਾਕਟਰ ਨੇ ਕਿਹਾ ਕਿ ਕੋਰੋਨਾ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਉਨ੍ਹਾਂ ਦੇ ਲੱਛਣਾਂ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ।
 

ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਸੁਚੇਤ ਹੋ ਗਈ ਹੈ। ਸਾਵਧਾਨੀ ਵਜੋਂ ਰੋਜ਼ਾਨਾ ਨਵੇਂ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਕਈ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਨਗਰ ਨਿਗਮ ਨੇ ਆਪਣੀਆਂ ਕਮਿਊਨਿਟੀ ਇਮਾਰਤਾਂ 'ਚ ਹਰ ਤਰ੍ਹਾਂ ਦੇ ਸਮਾਗਮਾਂ 'ਤੇ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਇਸਕਾਨ ਨੇ ਆਪਣੇ ਗੈਸਟ ਹਾਊਸ ਵਿੱਚ ਵਿਦੇਸ਼ੀ ਯਾਤਰੀਆਂ ਦੀ ਆਮਦ ਨੂੰ ਰੋਕ ਦਿੱਤੀ ਹੈ। ਜਾਮੀਆ ਨੇ ਆਪਣੇ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਆਈਆਈਟੀਜ਼ ਨੇ ਆਪਣੇ ਵਿਦਿਆਰਥੀਆਂ ਨੂੰ ਐਤਵਾਰ ਰਾਤ ਤੱਕ ਹੋਸਟਲ ਖਾਲੀ ਕਰਨ ਲਈ ਕਿਹਾ ਸੀ।
 

ਉੱਧਰ ਕੋਰੋਨਾ ਦੀ ਮਾਰ ਵਿਆਹ ਰਸਮਾਂ ਅਤੇ ਹੋਰ ਸਮਾਗਮਾਂ 'ਤੇ ਵੀ ਪੈ ਰਹੀ ਹੈ। ਨਿਗਮ ਦੇ ਕਮਿਊਨਿਟੀ ਇਮਾਰਤਾਂ 'ਚ ਕੋਰੋਨਾ ਕਾਰਨ ਸਾਰੇ ਸਮਾਗਮ 31 ਮਾਰਚ ਤੱਕ ਰੱਦ ਕਰ ਦਿੱਤੇ ਗਏ ਹਨ। ਇਸ ਮਹੀਨੇ ਹੋਣ ਵਾਲੇ ਵਿਆਹ ਸਮਾਗਮ ਦੇ ਰੱਦ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਕੁਝ ਪਰਿਵਾਰ ਬਾਰਾਤ 'ਚ ਥੋੜੇ ਲੋਕਾਂ ਨੂੰ ਬੁਲਾ ਕੇ ਘਰ 'ਚ ਵਿਆਹ/ਨਿਕਾਹ ਕਰਾਉਣ ਦੀ ਤਿਆਰੀ ਕਰ ਰਹੇ ਹਨ, ਜਦਕਿ ਕੁਝ ਤਰੀਕ ਅੱਗੇ ਵਧਾਉਣ ਦੀ ਤਿਆਰੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid 19: One more person in delhi get free from corona virus