ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19: ਮੈਡੀਕਲ ਅਮਲੇ ਨੂੰ ਪੀਪੀਈ ਕਿਟ ਮਹੁੱਇਆ ਕਰਵਾਈ ਹਰਿਆਣਾ ਸਰਕਾਰ

ਹਰਿਆਣਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਕੋਵਿਡ-19 ਦੀ ਚੁਣੌਤੀ ਤੋਂ ਨਿਪਟਨ ਲਈ ਰਾਜ ਸਰਕਾਰ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਅਤੇ ਹੋਰ ਕਰਮਚਾਰੀਆਂ ਸਮੇਤ ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਧੀਰਜ ਬਣਾਏ ਰੱਖਣ ਲਈ ਵਚਨਬੱਧ ਹਨ, ਇਸ ਲਈ ਸਰਕਾਰ ਨੇ ਸਾਰੀ ਲੋਂੜੀਦੀ ਸੇਵਾਵਾਂ ਤੇ ਉਪਰਕਣ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਨਿਟਪਨ ਲਈ ਅਜਿਹੇ ਸਾਰੇ ਸਿਹਤ ਕਰਮਚਾਰੀਆਂ ਲਈ ਯੋਗ ਮਾਤਰਾ ਵਿਚ ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿਟ ਮਹੁੱਇਆ ਕਰਵਾਈ ਜਾਵੇਗੀ।

 

ਸ੍ਰੀ ਅਰੋੜਾ ਅੱਜ ਇੱਥੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਵਰਧਨ ਅਤੇ ਪੁਲਿਸ ਡਾਇਰੈਕਟਰ ਜਨਰਲ ਮਨੋਜ ਯਾਦਵ ਨਾਲ ਸਾਂਝੇ ਤੌਰ 'ਤੇ ਡਿਜੀਟਲ ਪ੍ਰੈਸ ਕਾਨਫਰੈਂਸ ਨੂੰ ਸੰਬੋਧਤ ਕਰ ਰਹੇ ਸਨ।

 

ਸ੍ਰੀ ਅਰੋੜਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਅਪਨਾਈ ਗਈ ਬਹੁਅੰਜਾਮੀ ਰਣਨੀਤੀ ਦੇ ਨਤੀਜੇ ਵੱਜੋਂ, ਅਸੀਂ ਅਜੇ ਤਕ ਰਾਜ ਵਿਚ ਕੋਵਿਡ-19 ਦੇ ਸਟੇਜ 3 ਦੀ ਸਥਿਤੀ ਨੂੰ ਰੋਕਣ ਵਿਚ ਸਫਲ ਰਹੇ ਹਨ। ਮੌਜੂਦਾ ਵਿਚ ਅਸੀਂ ਸਟੇਜ-2 ਵਿਚ ਹਨ, ਜਿਸ ਵਿਚ ਹੁਣ ਤਕ 43 ਮਾਮਲੇ ਰਾਜ ਵਿਚ ਪੋਜਿਟਿਵ ਹਨ ਅਤੇ ਇੰਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਅਜਿਹੇ ਹਨ, ਜਿੰਨ੍ਹਾਂ ਦਾ ਇਤਿਹਾਸ ਯਾਤਰਾ ਦਾ ਹੈ ਜਾਂ ਉਹ ਕਿਸੇ ਨਾਵੇਲ ਕੋਰੋਨਾ ਪੋਜਿਟਿਵ ਮਰੀਜ ਦੇ ਸੰਪਰਕ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤਕ, ਰਾਜ ਵਿਚ ਕੁਲ 43 ਰੋਗੀਆਂ ਵਿਚੋਂ 30 ਕੋਵਿਡ ਪੋਜਿਟਿਵ ਮਰੀਜ ਹਨ ਅਤੇ 13 ਮਰੀਜਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਹੈ।

 

ਨੋਵੋਨ ਕੋਰੋਨਾ ਵਾਇਰਸ ਦੀ ਸਮੱਸਿਆ ਤੋਂ ਨਿਪਟਨ ਲਈ ਸਿਹਤ ਵਿਭਾਗ ਦੇ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਵਰਣਨ ਕਰਦੇ ਹੋਏ ਉਨ੍ਹਾਂ ਹਿਕਾ ਕਿ ਪੰਚਕੂਲਾ ਵਿਚ ਇਕ ਹੈਲਪਲਾਇਨ-ਕਮ-ਕੰਟ੍ਰੋਲ ਰੂਮ ਸਥਾਪਿਤ ਕੀਤਾ ਹੈ ਅਤੇ ਇਸ ਨੂੰ ਸਹੂਲਤ ਬਣਾਉਣ ਲਈ ਟੈਲੀ-ਮੈਡੀਸਨ ਸਹੂਲਤ ਨਾਲ ਜੋੜਿਆ ਹੈ।

 

ਇਸ ਤੋਂ ਇਲਾਵਾ, ਪੀਜੀਆਈਐਮਈਆਰ ਰੋਹਤਕ ਅਤੇ ਭਗਤ ਫੂਲ ਸਿੰਘ ਮੈਡੀਕਲ ਕਾਲਜ, ਖਾਨਪੁਰ ਕਲਾਂ ਵਿਚ ਦੋ ਜਾਂਚ ਲੈਬਾਂ ਚਲ ਰਹੀਆਂ ਹਨ। ਇੰਡਿਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵੱਲੋਂ ਰਾਜ ਦੇ ਗੁਰੂਗ੍ਰਾਮ ਵਿਚ 5 ਨਿੱਜੀ ਲੈਬਾਂ ਨੂੰ ਵੀ ਕੋਵਿਡ 19 ਦੀ ਜਾਂਚ ਲਈ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਸਿਹਤ ਦੇ ਬੁਨਿਆਦੀ ਢਾਂਚੇ ਵਿਚ ਵੀ ਸੁਧਾਰ  ਕਰ ਹੀ ਹੈ ਅਤੇ ਨੂੰਹ, ਹਿਸਾਰ, ਕਰਨਾਲ, ਰੋਹਤਕ ਅਤੇ ਪੰਚਕੂਲਾ ਵਿਚ ਲੈਬਾਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।

 

ਸ੍ਰੀ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਸਥਾਪਿਤ 374 ਆਈਸੋਲੇਸ਼ਨ ਵਾਰਡਾਂ ਵਿਚ 7346 ਆਈਸੋਲੇਸ਼ਨ ਬੈਡ ਦੀ ਸਮੱਰਥਾ ਤਿਆਰ ਕੀਤੀ ਹੈ। ਇਸ ਤੋਂ ਇਲਾਵਾ, ਲਗਭਗ 14000 ਵਿਅਕਤੀਆਂ ਲਈ 3243 ਕਮਰੇ/ਡੋਰਮੈਟਰੀ ਵਿਚ ਕੋਰਾਂਟਾਇਨ ਸਹੂਲਤ ਮਹੁੱਇਆ ਕਰਵਾਈ ਹੈ।

 

ਉਨ੍ਹਾਂ ਕਿਹਾ ਕਿ 6 ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਅਤੇ 25 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਕੋਵਿਡ 19 ਲਈ ਡੇਡੀਕੇਟਿਡ ਵਾਰਡ ਸਥਾਪਿਤ ਕਰਨ ਲਈ ਕਿਹਾ ਹੈ। ਨਾਲ ਹੀ ਰਾਜ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਮੈਡੀਕਲ ਕਾਲਜਾਂ ਨੂੰ ਖਾਸ ਤੌਰ 'ਤੇ ਕੋਵਿਡ-19 ਰੋਗੀਆਂ ਲਈ 25 ਫੀਸਦੀ ਬੈਡ ਰਾਂਖਵੇ ਰੱਖਣ ਲਈ ਕਿਹਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਰਾਜ ਵਿਚ 1300 ਵੇਂਟਿਲੇਟਰ ਦੀ ਸਹੂਲਤ ਹੈ ਅਤੇ 200 ਨਵੇਂ ਵੇਂਟਿਲੇਟਰ ਲਈ ਆਡਰ ਜਾਰੀ ਕੀਤੇ ਹਨ, ਜੋ ਜਲਦ ਹੀ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ ਸਥਾਪਿਤ ਕੀਤੇ ਜਾਣਗੇ। ਮੌਜੂਦਾ ਵਿਚ ਰਾਜ ਦੇ ਸਰਕਾਰੀ ਹਸਪਤਾਲਾਂ ਵਿਚ 19000 ਪੀਪੀਈ ਕਿੱਟਾਂ ਅਤੇ 95000 ਐਨ-95 ਮਾਸਕ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਿਨਾਂ ਵਿਚ ਵਾਧੂ 145000 ਐਨ-45 ਮਾਸਕ ਉਪਲੱਬਧ ਕਰਵਾਏ ਜਾਣਗੇ, ਜਦੋਂ ਕਿ 2.50 ਲੱਖ ਨਵੀਂ ਪੀਪੀਈ ਕਿਟਾਂ ਦੇ ਆਡਰ ਦਿੱਤੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Covid-19: PPE kit provids to medical staff by Haryana Government