ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP: ਕਮਲਨਾਥ ਦੀ ਪੱਤਰਕਾਰ ਮਿਲਣੀ ਚ ਸ਼ਾਮਲ ਪੱਤਰਕਾਰ ਦੀ ਬੇਟੀ ਕੋਰੋਨਾ ਪਾਜ਼ੀਟਿਵ 

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਕੋਰੋਨਾ ਵਾਇਰਸ ਦੀ ਲਾਗ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ, ਮੱਧ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਕਮਲਨਾਥ ਦੀ ਪੱਤਰ ਮਿਲਣੀ ਵਿੱਚ ਸ਼ਾਮਲ ਇੱਕ ਪੱਤਰਕਾਰ ਦੀ ਧੀ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। 

 

ਪੱਤਰਕਾਰ ਦੀ ਧੀ ਦੀ ਕੋਰੋਨਾ ਨਾਲ ਲਾਗ ਲੱਗਣ ਦੀ ਇਹ ਖ਼ਬਰ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਕਮਲਨਾਥ ਸਮੇਤ ਉਸ ਦੇ ਸਾਰੇ ਮੰਤਰੀ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ।

 

ਦਰਅਸਲ, ਕਮਲਨਾਥ ਨੇ 20 ਮਾਰਚ ਨੂੰ ਆਪਣੀ ਰਿਹਾਇਸ਼ 'ਤੇ ਇੱਕ ਪੱਤਰਕਾਰ ਮਿਲਣੀ ਕੀਤੀ ਸੀ। ਇਸ ਪੱਤਰਕਾਰ ਮਿਲਣੀ ਨੂੰ ਕਵਰ ਕਰਨ ਕਈ ਪੱਤਰਕਾਰ ਪੁੱਜੇ ਸਨ ਜਿਸ ਵਿੱਚ ਇੱਕ ਪੱਤਰਕਾਰ ਉਹ ਵੀ ਸ਼ਾਮਲ ਸੀ ਜਿਸ ਦੀ ਬੇਟੀ ਕੋਰੋਨਾ ਪਾਜ਼ੀਟਿਵ ਮਿਲੀ ਹੈ। ਸੰਭਾਵਨਾ ਹੈ ਕਿ ਉਸ ਪੱਤਰਕਾਰ ਮਿਲਣੀ ਵਿੱਚ ਮੌਜੂਦ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

 

ਦੱਸਿਆ ਜਾਂਦਾ ਹੈ ਕਿ ਪ੍ਰਸ਼ਾਸਨ ਉਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਾਰੇ ਮੰਤਰੀਆਂ ਅਤੇ ਪੱਤਰਕਾਰਾਂ ਦੀ ਸੂਚੀ ਬਣਾ ਰਿਹਾ ਹੈ, ਤਾਂ ਜੋ ਉਨ੍ਹਾਂ ਸਾਰਿਆਂ ਨੂੰ ਅਲੱਗ ਕੀਤਾ ਜਾ ਸਕੇ। ਹਾਲਾਂਕਿ, ਕੀ ਕਮਲਨਾਥ ਨੇ ਆਪਣੇ ਆਪ ਨੂੰ ਅਲੱਗ ਕਰ ਦਿੱਤਾ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:covid19 india updates A Journalist Daughter tests Coronavirus Positive who attend Kamal Nath press conference in Bhopal