ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਮਰੀਜ਼ ਨੇ ਅਖ਼ਬਾਰ 'ਚ ਪੜ੍ਹੀ ਆਪਣੀ ਮੌਤ ਦੀ ਖ਼ਬਰ, ਉੱਡੇ ਹੋਸ਼

ਮੱਧ ਪ੍ਰਦੇਸ਼ ਦੇ ਉਜੈਨ 'ਚ ਇੱਕ ਨਿੱਜੀ ਮੈਡੀਕਲ ਕਾਲਜ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸ਼ਹਿਰ ਦੇ ਆਰ.ਡੀ. ਗਾਰਗੀ ਹਸਪਤਾਲ 'ਚ ਬੀਤੇ ਦਿਨੀਂ ਇਲਾਜ ਲਈ ਦਾਖਲ ਹੋਏ ਇੱਕ ਨੌਜਵਾਨ ਨੇ ਜਦੋਂ ਅਖ਼ਬਾਰ 'ਚ ਆਪਣੀ ਮੌਤ ਦੀ ਖ਼ਬਰ ਪੜ੍ਹੀ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਨੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਣ ਲਈ ਸੋਸ਼ਲ ਮੀਡੀਆ ਦੀ ਮਦਦ ਲਈ ਅਤੇ ਇੱਕ ਵੀਡੀਓ ਪੋਸਟ ਕੀਤੀ। ਵੀਡੀਓ ਵਾਇਰਲ ਹੋ ਗਈ ਅਤੇ ਸਿਹਤ ਵਿਭਾਗ ਤੱਕ ਪਹੁੰਚ ਗਈ।
 

ਵੀਡੀਓ ਨੂੰ ਵੇਖਦਿਆਂ ਹੀ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਵਿਭਾਗ ਨੇ ਇਸ ਨੂੰ ਲਾਪਰਵਾਹੀ ਮੰਨਦਿਆਂ ਸਬੰਧਤ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
 

ਵਾਇਰਲ ਵੀਡੀਓ 'ਚ ਕੋਰੋਨਾ ਮਰੀਜ਼ ਕਹਿ ਰਿਹਾ ਹੈ, "ਮੈਨੂੰ ਦੋ ਦਿਨ ਪਹਿਲਾਂ ਆਰ.ਡੀ. ਗਾਰਗੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮੈਂ ਸਨਿੱਚਰਵਾਰ ਨੂੰ ਇੱਕ ਅਖਬਾਰ 'ਚ ਪੜ੍ਹਿਆ ਕਿ ਮੈਂ ਮਰ ਗਿਆ ਹਾਂ। ਉਸ ਨੇ ਲੋਕਾਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਕਿਹਾ।
 

ਇਸ ਮਾਮਲੇ 'ਤੇ ਉਜੈਨ ਦੇ ਚੀਫ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐਮ.ਐਚ.ਓ.) ਡਾ. ਅਨਸੁਈਆ ਗਵਾਲੀ ਨੇ ਕਿਹਾ, "ਹਸਪਤਾਲ 'ਚ 60 ਸਾਲਾ ਕੋਰੋਨਾ ਮਰੀਜ਼ ਦੀ ਬੀਤੇ ਵੀਰਵਾਰ ਮੌਤ ਹੋ ਗਈ ਸੀ। ਉਸ ਦੀ ਥਾਂ ਨੌਜਵਾਨ ਦਾ ਨਾਂ ਦਰਜ ਕਰ ਦਿੱਤਾ ਗਿਆ। ਇਸ ਮਾਮਲੇ ਨਾਲ ਸਬੰਧਤ ਡਾਕਟਰ ਨੇ ਗਲਤੀ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਨਾਂਅ ਤੇ ਪਤੇ 'ਚ ਗਲਤਫ਼ਹਿਮੀ ਕਾਰਨ ਅਜਿਹਾ ਹੋਇਆ ਹੈ।"
 

ਸੀਐਮਐਚਓ ਨੇ ਕਿਹਾ ਕਿ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਤੁਹਾਡੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਵੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਭਵਿੱਖ 'ਚ ਅਜਿਹੀ ਗਲਤੀ ਦੁਬਾਰਾ ਨਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:COVID19 patient in Ujjain read news of his death he release video saying I am alive