ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨ੍ਹਈਆ ਕੁਮਾਰ ਦੇ ਕਾਫ਼ਲੇ 'ਤੇ 8ਵੀਂ ਵਾਰ ਹੋਇਆ ਹਮਲਾ, ਗੱਡੀ ਨੂੰ ਨੁਕਸਾਨ ਪਹੁੰਚਿਆ

ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਆਰਾ ਰਮਨਾ ਮੈਦਾਨ 'ਚ ਰੈਲੀ ਕਰਨ ਆ ਰਹੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਨੇਤਾ ਕਨ੍ਹਈਆ ਕੁਮਾਰ ਦੇ ਕਾਫ਼ਲੇ 'ਤੇ ਬੀਬੀਗੰਜ ਬਾਜ਼ਾਰ ਨੇੜੇ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਕਨ੍ਹਈਆ ਦੀ ਗੱਡੀ ਨੁਕਸਾਨੀ ਗਈ। ਕਿਸੇ ਤਰ੍ਹਾਂ ਪੁਲਿਸ ਕਨ੍ਹਈਆ ਨੂੰ ਦੂਜੀ ਗੱਡੀ 'ਚ ਬਿਠਾ ਕੇ ਆਰਾ ਲੈ ਗਈ। ਦੋਸ਼ ਹੈ ਕਿ ਕਨ੍ਹਈਆ ਕੁਮਾਰ ਦੇ ਕਾਫ਼ਲੇ ਨੇ ਕੁਝ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਘਟਨਾ ਤੋਂ ਨਾਰਾਜ਼ਾ ਲੋਕਾਂ ਨੇ ਪੱਥਰਬਾਜ਼ੀ ਕੀਤੀ।
 

ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਅਤੇ ਕਾਫਲੇ ਨੂੰ ਅੱਗੇ ਵਧਾਇਆ। ਜਾਣਕਾਰੀ ਅਨੁਸਾਰ ਕਨ੍ਹਈਆ ਬਕਸਰ ਤੋਂ ਆਰਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਕਨ੍ਹਈਆ ਦੇ ਕਾਫਲੇ 'ਚ ਸ਼ਾਮਿਲ ਕਾਰ ਨੇ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਬੀਬੀਗੰਜ ਨੇੜੇ ਹਮਲਾ ਕੀਤਾ ਗਿਆ। ਉਸ ਦੇ ਨਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਲ ਦੇ ਸਮੇਂ ਵਿੱਚ ਬਿਹਾਰ 'ਚ ਕਨ੍ਹਈਆ ਕੁਮਾਰ ਦੇ ਕਾਫਲੇ 'ਤੇ ਇਹ ਅੱਠਵਾਂ ਹਮਲਾ ਹੈ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਕਨ੍ਹਈਆ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ ਸੀ। ਕਨ੍ਹਈਆ ਇਸ ਸਮੇਂ ਜਨ ਗਣ ਮਨ ਯਾਤਰਾ 'ਤੇ ਹਨ। ਪਿਛਲੇ ਮਹੀਨੇ ਸ਼ੁਰੂ ਹੋਈ ਇਹ ਯਾਤਰਾ ਇੱਕ ਪੰਦਰਵਾੜੇ ਬਾਅਦ ਪਟਨਾ ਵਿੱਚ ਵਿਸ਼ਾਲ ਰੈਲੀ ਨਾਲ ਸਮਾਪਤ ਹੋਵੇਗੀ।

 


 

ਕਨ੍ਹਈਆ ਕੁਮਾਰ ਨੇ ਟਵੀਟ ਕੀਤਾ ਸੀ, "ਅੱਜ ਜਨ-ਗਣ-ਮਾਨ ਯਾਤਰਾ ਦਾ ਕਾਫਲਾ ਬਕਸਰ ਵਿੱਚ ਬੈਠਕ ਤੋਂ ਬਾਅਦ ਆਰਾ ਪਹੁੰਚੇਗਾ। ਗੋਡਸੇ ਪ੍ਰੇਮੀਆਂ ਨੇ ਬੀਤੀ ਰਾਤ ਆਰਾ 'ਚ ਹੋਣ ਵਾਲੀ ਰੈਲੀ ਲਈ ਬਣੀ ਸਟੇਜ਼ ਨੂੰ ਅੱਗ ਲਗਾ ਦਿੱਤੀ, ਪਰ ਅਸੀਂ ਪਿਆਰ ਦਾ ਸੰਦੇਸ਼ ਲੈ ਕੇ ਜਾਵਾਂਗੇ ਅਤੇ ਨਫ਼ਰਤ ਤੋਂ ਆਜ਼ਾਦੀ ਦੇ ਨਾਅਰੇ ਲਗਵਾਵਾਂਗੇ। ਇਨਕਲਾਬ ਸਟੇਜ਼ਾਂ ਦਾ ਮੋਹਤਾਜ਼ ਨਹੀਂ ਹੁੰਦਾ ਦੋਸਤੋਂ।"
 

ਦੱਸ ਦੇਈਏ ਕਿ ਬੀਤੀ 5 ਫਰਵਰੀ ਨੂੰ ਕਨ੍ਹਈਆ ਕੁਮਾਰ ਦੇ ਕਾਫਲੇ 'ਤੇ ਸੁਪੌਲ ਵਿੱਚ ਪੱਥਰ ਮਾਰੇ ਗਏ ਸਨ। ਪੱਥਰਬਾਜ਼ੀ 'ਚ ਕਾਫਲੇ ਵਿੱਚ ਮੌਜੂਦ ਇੱਕ ਔਰਤ ਸਣੇ ਤਿੰਨ ਲੋਕ ਜ਼ਖਮੀ ਹੋ ਗਏ ਸਨ। ਸੁਪੌਲ 'ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਕਨ੍ਹਈਆ ਸਹਾਰਸਾ ਲਈ ਰਵਾਨਾ ਹੋ ਗਏ ਸਨ। ਪੱਥਰਬਾਜ਼ੀ 'ਚ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਇਸੇ ਮਹੀਨੇ 2 ਫਰਵਰੀ ਨੂੰ ਬਿਹਾਰ 'ਚ ਛਪਰਾ ਵਿਖੇ ਕਨ੍ਹਈਆ ਕੁਮਾਰ ਦੇ ਕਾਫਲੇ 'ਤੇ ਪੱਥਰ ਮਾਰੇ ਗਏ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CPI Leader And JNUSU Former President Kanhaiya Kumar Convoy Attacked In Ara Bihar