ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਨੀਅਰ ਕਮਿਊਨਿਸਟ ਆਗੂ ਗੁਰੂਦਾਸ ਦਾਸ ਗੁਪਤਾ ਦਾ ਦੇਹਾਂਤ

ਸੀਨੀਅਰ ਕਮਿਊਨਿਸਟ ਆਗੂ ਗੁਰੂਦਾਸ ਦਾਸਗੁਪਤਾ ਦਾ ਅੱਜ ਕੋਲਕਾਤਾ ਵਿਖੇ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਦਿਲ ਅਤੇ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ।

 

 

 ਉਨ੍ਹਾਂ ਨੇ ਵੀਰਵਾਰ ਨੂੰ ਆਪਣੀ ਕੋਲਕਾਤਾ ਰਿਹਾਇਸ਼ 'ਤੇ ਆਖ਼ਰੀ ਸਾਹ ਲਿਆ। ਗੁਰੂਦਾਸ 3 ਵਾਰ ਰਾਜ ਸਭਾ ਅਤੇ ਦੋ ਵਾਰ ਲੋਕ ਸਭਾ ਦੇ ਮੈਂਬਰ ਰਹੇ। ਉਨ੍ਹਾਂ ਨੇ ਦੂਜੀ ਯੂਪੀਏ ਸਰਕਾਰ ਵਿੱਚ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦਾ ਮੈਂਬਰ ਹੁੰਦਿਆਂ 2 ਜੀ ਸਪੈਕਟ੍ਰਮ ਕੇਸ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਦੇ ਡਿਊਟੀ ਦੀ ਕਮੀ ਦੱਸਿਆ।

 

ਦਾਸਗੁਪਤਾ ਦਾ ਜਨਮ 3 ਨਵੰਬਰ 1936 ਨੂੰ ਹੋਇਆ ਸੀ। ਉਹ ਪਹਿਲੀ ਵਾਰ ਰਾਜ ਸਭਾ ਲਈ 1985 ਵਿੱਚ, ਦੂਜੀ 1988 ਵਿਚ ਅਤੇ ਤੀਜੀ 1994 ਵਿੱਚ ਚੁਣੇ ਗਏ ਸਨ। ਇਸ ਤੋਂ ਬਾਅਦ ਦਾਸਗੁਪਤਾ 2004 ਅਤੇ 2009 ਵਿੱਚ ਦੋ ਵਾਰ ਲੋਕ ਸਭਾ ਚੋਣਾਂ ਜਿੱਤੇ ਅਤੇ ਸੰਸਦ ਵਿੱਚ ਪਹੁੰਚੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CPI leader gurudas dasgupta passes away at the age of 83