ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤ੍ਰਿਪੁਰਾ `ਚ ਮਾਕਪਾ ਦਾ 40 ਸਾਲ ਪੁਰਾਣਾ ਅਖਬਾਰ ਬੰਦ, ਭਾਜਪਾ ਸਰਕਾਰ `ਤੇ ਲਗਾਇਆ ਦੋਸ਼

ਤ੍ਰਿਪੁਰਾ `ਚ ਮਾਕਪਾ ਦਾ 40 ਸਾਲ ਪੁਰਾਣਾ ਅਖਬਾਰ ਬੰਦ, ਭਾਜਪਾ ਸਰਕਾਰ `ਤੇ ਲਗਾਇਆ ਦੋਸ਼

ਤ੍ਰਿਪੁਰਾ `ਚ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ 40 ਸਾਲ ਪੁਰਾਣੇ ਅਖ਼ਬਾਰ ‘ਦੈਨਿਕ ਦੇਸ਼ਾਰ ਕਥਾ’ ਨੂੰ ਸਰਕਾਰ ਨੇ ਤਕਨੀਕੀ ਆਧਾਰ `ਤੇ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਮਾਰਕਸਵਾਦੀਆਂ ਨੇ ਮੰਗਲਵਾਰ ਨੂੰ ਰਾਜ ਦੀ ਭਾਜਪਾ ਸਰਕਾਰ `ਤੇ ਗੈਰਕਾਨੂੰਨੀ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਪੱਛਮੀ ਤ੍ਰਿਪੁਰਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਨੇ ਪ੍ਰਬੰਧਨ ਦੇ ਬਦਲਾਅ `ਚ ਅੜਿੱਕਿਆਂ ਦਾ ਦੋਸ਼ ਲਗਾਉਦੇ ਹੋਏ ਬੰਗਲਾ ਰੋਜਾਨਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।

 

ਮਾਕਪਾ ਆਗੂ ਅਤੇ ਅਖਬਾਰ ਦੇ ਸੰਸਥਾਪਕ ਗੌਤਮ ਦਾਸ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਜਿ਼ਲ੍ਹਾ ਅਧਿਕਾਰੀ `ਤੇ ਗੈਰਕਾਨੂੰਲੀ ਕੰਮ ਕਰਾਉਣ ਦਾ ਦਬਾਅ ਬਣਾਇਆ, ਕਿਉਂਕਿ ਅਖਬਾਰ ਦਾ ਸੂਬਾ ਸਰਕਾਰ ਦੇ ਕੁਸ਼ਾਸਨ ਅਤੇ ਅਲੋਕਤੰਤਰਿਕ ਤਰੀਕੇ `ਤੇ ਆਲੋਚਨਾਤਮਕ ਰੁਖ ਰਿਹਾ ਹੈ। ਭਾਜਪਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


ਜਿ਼ਲ੍ਹਾ ਅਧਿਕਾਰੀ ਅਤੇ ਕਮਿਸ਼ਨਰ ਸੰਦੀਪ ਮਹਾਤਮੇ ਨੇ 12 ਸਤੰਬਰ ਤੋਂ ਇਕ ਅਕਤੂਬਰ ਦੇ ਵਿਚ ਚਾਰ ਸੁਣਵਾਈ ਦੇ ਬਾਅਦ ਸੋਮਵਾਰ ਰਾਤ ਨੂੰ ਅਖਬਾਰ ਦੇ ਪ੍ਰਕਾਸ਼ਨ ਨੂੰ ਬੰਦ ਕਰਨ ਦੇ ਹੁਮਕ ਦਿੱਤਾ। ਅਖਬਾਰ ਦਾ ਪ੍ਰਕਾਸ਼ਨ 1978 ਤੋਂ ਹੋ ਰਿਹਾ ਸੀ। ਦਾਸ ਨੇ ਕਿਹਾ ਕਿ ਮਾਰਚ `ਚ ਜਦੋਂ ਤੋਂ ਭਾਜਪਾ-ਆਈਪੀਐਫਟੀ ਗਠਬੰਧਨ ਸਰਕਾਰ ਸੱਤਾ `ਚ ਆਈ ਹੈ ਤਾਂ ਖੱਬੇ ਪੱਖੀ ਆਗੂਆਂ ਤੇ ਵਰਕਰਾਂ `ਤੇ ਹਮਲੇ ਕੀਤੇ ਗਏ ਹਨ।


ਦੈਨਿਕ ਦੇਸ਼ਾਰ ਕਥਾ ਦਾ ਪ੍ਰਸਾਰ 45,000 ਪ੍ਰਤੀ ਦਿਨ ਹੈ। ਇਸ ਆਦੇਸ਼ ਦੇ ਬਾਅਦ 1000 ਵੇਂਡਰ ਤੇ ਹਾਕਰ ਬੇਰੁਜ਼ਗਾਰ ਹੋ ਜਾਣਗੇ। ਇਸ ਅਖਬਾਰ ਦਾ ਵਾਸਤਵਿਕ ਮਾਲਕਾਨਾ ਹੱਕ ਮਾਕਪਾ ਦੇ ਕੋਲ ਸੀ। 2012 `ਚ ਇਸਦਾ ਮਾਲਕਾਨਾ ਹੱਕ ਇਕ ਰਜਿਸਟਰਡ ਸੁਸਾਇਟੀ ਨੂੰ ਦੇ ਦਿੱਤਾ ਗਿਆ। ਪਿਛਲੇ ਮਹੀਨੇ ਇਸ ਨੂੰ ਨਵ ਗਠਿਤ ਟਰਸਟ ਨੂੰ ਬਦਲ ਦਿੱਤਾ ਗਿਆ ਸੀ।

 

ਦਾਸ ਨੇ ਕਿਹਾ ਕਿ ਸਾਰੀਆਂ ਪ੍ਰਕਿਰਿਆਵਾਂ ਨੂੰ ਅਪਣਾਇਆ ਗਿਆ ਅਤੇ ਜਿ਼ਲ੍ਹਾ ਮੈਜਿਸਟਰੇਟ ਦੇ ਰਾਹੀਂ ਰਜਿਸਟਾਰ ਆਫ ਨਿਊਜ਼ ਪੇਪਰ ਨੂੰ ਇਸਦੀ ਸੂਚਨਾ ਦਿੱਤੀ ਗਈ। ਅਖਬਾਰ `ਤੇ ਕੀਤੀ ਗਈ ਕਾਰਵਾਈ ਨੂੰ ਭਾਰਤੀ ਮੀਡੀਆ ਦੇ ਲਈ ਕਾਲਾ ਦਿਵਸ ਕਰਾਰ ਦਿੰਦੇ ਹੋਏ ਦਾਸ ਨੇ ਕਿਹਾ ਕਿ ਇਥੋਂ ਤੱਕ ਕਿ 1975-77 `ਚ ਐਂਮਰਜੈਂਸੀ ਦੌਰਾਨ ਵੀ ਕਿਸੇ ਵੀ ਅਖਬਾਰ ਨੂੰ ਜਬਰਦਸਤੀ ਬੰਦ ਨਹੀਂ ਕੀਤਾ ਗਿਆ ਸੀ।

 

ਖੱਬੇ ਪੱਖੀ ਆਗੂ ਨੇ ਕਿਹਾ ਕਿ ਭਾਜਪਾ ਦੇ ਆਦੇਸ਼ `ਤੇ ਡੀਐਮ ਨੇ ਸਭ ਤੋਂ ਜਿ਼ਆਦਾ ਗੈਰ ਲੋਕਤੰਤਰਿਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਡੀਐਮ ਨੇ ਨਿਆਂਇਕ ਪ੍ਰਕਿਰਿਆ ਦੀ ਵੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਖਬਾਰ ਦਾ ਪ੍ਰਬੰਧਨ ਛੇਤੀ ਹੀ ਉਚਿਤ ਮੰਚ `ਤੇ ਨਿਆਂ ਦੀ ਮੰਗ ਕਰੇਗਾ। ਉਨ੍ਹਾਂ ਕਿਹਾ ਕਿ ਹੁਣ 200 ਪੱਤਰਕਾਰ ਤੇ ਗੈਰ ਪੱਤਰਕਾਰ ਬੇਰੁਜ਼ਗਾਰ ਹੋ ਜਾਣਗੇ। ਭਾਜਪਾ ਬੁਲਾਰੇ ਮ੍ਰਣਾਲ ਕਾਂਤੀ ਦੇਬ ਨੇ ਕਿਹਾ ਕਿ ਭਾਜਪਾ ਦਾ ਜਿ਼ਲ੍ਹਾ ਅਧਿਕਾਰੀ ਦੀ ਕਾਰਵਾਈ `ਚ ਕੋਈ ਹੱਥ ਨਹੀਂ ਹੈ।

 

ਦੇਬ ਨੇ ਮੀਡੀਆਂ ਨੂੰ ਕਿਹਾ ਕਿ ਮਾਕਪਾ ਨੇ ਪ੍ਰਬੰਧਨ ਦੇ ਬਾਰੇ `ਚ ਤੱਥ ਛੁਪਾਏ ਹਨ। ਉਨ੍ਹਾਂ ਲੋਕਾਂ ਨੂੰ ਧੋਖਾ ਦਿੱਤਾ ਹੈ। ਜਿ਼ਲ੍ਹਾ ਅਧਿਕਾਰੀ ਨੇ ਅਖਬਾਰ ਦੇ ਪ੍ਰਬੰਧਨ ਦੇ ਗੈਰ ਕਾਨੂੰਨੀ ਕੰਮ ਨੂੰ ਰੋਕ ਦਿੱਤਾ ਹੈ। ਦਿੱਲੀ `ਚ ਮਾਕਪਾ ਦੇ ਬਿਆਨ ਅਨੁਸਾਰ ਇਹ ਪ੍ਰੈਸ ਦੀ ਆਜ਼ਾਦੀ `ਤੇ ਖੁੱਲ੍ਹੇਆਮ ਹਮਲਾ ਹੈ। ਇਹ ਕਾਫੀ ਦੁਖਦਾਈ ਦਿਨ ਹੈ ਕਿ ਦੇਸ਼ਾਰ ਕਥਾ ਨੇ ਦੋ ਅਕਤੂਬਰ, ਗਾਂਧੀ ਜਯੰਤੀ ਦੇ ਦਿਨ ਤੋਂ ਆਪਣਾ ਪ੍ਰਕਾਸ਼ਨ ਬੰਦ ਕਰ ਦਿੱਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: CPI M 40 year old newspaper closes in Tripura BJP government blames