ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CPIM ਆਗੂ ਤਾਰੀਗਾਮੀ ਨੂੰ ਸ੍ਰੀਨਗਰ ਤੋਂ ਦਿੱਲੀ ਏਮਸ ’ਚ ਕੀਤਾ ਭਰਤੀ

CPIM ਆਗੂ ਤਾਰੀਗਾਮੀ ਨੂੰ ਸ੍ਰੀਨਗਰ ਤੋਂ ਦਿੱਲੀ ਏਮਸ ’ਚ ਕੀਤਾ ਭਰਤੀ

ਸੁਪਰੀਮ ਕੋਰਟ ਦੇ ਹੁਕਮਾਂ ਉਤੇ ਭਾਰਤੀ ਕਮਿਊਨਿਸਟ ਪਾਰਟੀ ਮਾਕਰਸਵਾਦੀ (ਸੀਪੀਆਈ ਐਮ) ਦੇ ਆਗੂ ਤਾਰੀਗਾਮੀ ਨੂੰ ਸ੍ਰੀਨਗਰ ਤੋਂ ਨਵੀਂ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਲਿਆਉਂਦੇ ਸਮੇਂ ਇਕ ਡਾਕਟਰ, ਇਕ ਰਿਸ਼ਤੇਦਾਰ ਅਤੇ ਇਕ ਪੁਲਿਸ ਅਧਿਕਾਰੀ ਵੀ ਉਨ੍ਹਾਂ ਨਾਲ ਆਇਆ ਸੀ। ਇੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਤੁਰੰਤ ਏਮਸ ਵਿਚ ਲਿਜਾਇਆ ਗਿਆ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਤਾਰੀਗਾਮੀ ਨੂੰ ਛੇਤੀ ਤੋਂ ਛੇਤੀ ਸ੍ਰੀਨਗਰ ਤੋਂ ਦਿੱਲੀ ਦੇ ਏਮਸ ਵਿਚ ਭਰਤੀ ਕਰਾਉਣ ਦਾ ਆਦੇਸ਼ ਦਿੱਤਾ ਸੀ।

 

ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਇਹ ਹੁਕਮ ਦਿੱਤਾ ਸੀ। ਬੈਂਚ ਨੇ ਨਜਰਬੰਦ ਮਾਕਪਾ ਆਗੂ ਨੂੰ ਇਲਾਜ ਲਈ ਏਮਸ ਲਿਆਉਣ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਤਾਰੀਗਾਮੀ ਦੀ ਸਿਹਤ ਉਚ ਤਰਜੀਹ ਹੈ।

 

ਮਾਕਪਾ ਦੇ ਜਨਰਲ ਸਕੱਤਰ ਵੱਲੋਂ ਸੀਤਾਰਾਮ ਯੇਚੁਰੀ ਵੱਲੋਂ ਦਾਖਲ ਹਲਫਨਾਮੇ ਉਤੇ ਬੈਂਚ ਨੇ ਕੇਂਦਰ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CPI M leader Yousuf Tarigami shifted from Srinagar to All India Institute of Medical Sciences On the order of Supreme Court