ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਗੋ ਦੀ ਕੋਲਕਾਤਾ-ਬੈਂਗਲੁਰੂ ਉਡਾਣ ਦੀ ਵਿੰਡਸ਼ੀਲਡ `ਚ ਤਰੇੜ, ਵੱਡਾ ਹਾਦਸਾ ਟਲਿ਼ਆ

ਇੰਡੀਗੋ ਦੀ ਕੋਲਕਾਤਾ-ਬੈਂਗਲੁਰੂ ਉਡਾਣ ਦੀ ਵਿੰਡਸ਼ੀਲਡ `ਚ ਤਰੇੜ, ਵੱਡਾ ਹਾਦਸਾ ਟਲਿ਼ਆ

168 ਯਾਤਰੀਆਂ ਨੂੰ ਕੋਲਕਾਤਾ ਤੋਂ ਬੈਂਗਲੁਰੂ ਲਿਜਾ ਰਹੀ ਇੰਡੀਗੋ ਦੀ ਉਡਾਣ ਦੀ ਵਿੰਡਸ਼ੀਲਡ (ਹਵਾਈ ਜਹਾਜ਼ ਦਾ ਅਗਲਾ ਸ਼ੀਸ਼ਾ) ਵਿੱਚ ਤਰੇੜ ਆ ਗਈ ਤੇ ਉਸ ਨੂੰ ਤੁਰੰਤ ਹਵਾਈ ਅੱਡੇ `ਤੇ ਪਰਤਣਾ ਪਿਆ। ਦਰਅਸਲ, ਤਰੇੜ ਦਾ ਪਤਾ ਇਸ ਦੇ ਉਡਾਣ ਭਰਨ ਦੇ ਛੇਤੀ ਬਾਅਦ ਹੀ ਲੱਗ ਗਿਆ ਅਤੇ ਜੇ ਕਿਤੇ ਥੋੜ੍ਹਾ ਜਿੰਨੀ ਵੀ ਦੇਰੀ ਹੋ ਜਾਂਦੀ, ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ।

ਮਿਲੀ ਜਾਣਕਾਰੀ ਅਨੁਸਾਰ ਹਵਾਈ ਜਹਾਜ਼ ਨੇ ਐਤਵਾਰ ਨੂੰ ਸਵੇਰੇ 10:15 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ 15 ਕੁ ਮਿੰਟ ਬਾਅਦ ਹੀ ਜਹਾਜ਼ ਦੇ ਅਗਲੇ ਸ਼ੀਸ਼ੇ ਵਿੱਚ ਤਰੇੜ ਦਾ ਪਤਾ ਲੱਗ ਗਿਆ। ਇਹ ਇੰਡੀਗੋ ਦੀ 6ਈ345 ਉਡਾਣ ਸੀ। ਇਹ 10:34 ਵਜੇ ਹਵਾਈ ਅੱਡੇ `ਤੇ ਪਰਤ ਆਈ।

ਇੰਡੀਗੋ ਵੱਲੋਂ ਜਾਰੀ ਇੱਕ ਬਿਆਨ `ਚ ਕਿਹਾ ਗਿਆ ਕਿ ਸਵੇਰ ਵੇਲੇ ਖ਼ਰਾਬ ਮੌਸਮ ਕਾਰਨ ਉਡਾਣ ਨੂੰ ਕੋਲਕਾਤਾ ਹਵਾਈ ਅੱਡੇ `ਤੇ ਪਰਤਣਾ ਪਿਆ। ‘ਮੌਸਮ ਕਾਰਨ ਵਿੰਡਸ਼ੀਲਡ ਦੀ ਬਾਹਰਲੀ ਤਹਿ `ਤੇ ਮਾਮੂਲੀ ਜਿਹੀ ਤਰੇੜ ਵੇਖੀ ਗਈ।` ਉਸ ਖ਼ਰਾਬ ਵਿੰਡਸ਼ੀਲਡ ਨੂੰ ਹੁਣ ਬਦਲਿਆ ਜਾ ਰਿਹਾ ਹੈ ਤੇ ਯਾਤਰੀਆਂ ਨੂੰ ਕਿਸੇ ਹੋਰ ਉਡਾਣ ਰਾਹੀਂ ਭੇਜਿਆ ਗਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crack in inigo kolkata bengluru flight