ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਤਿਮ ਸਸਕਾਰ ਤੇ ਅੰਤਿਮ ਅਰਦਾਸ ਵੀ ਹੋ ਗਏ ਪਰ ਮੁੰਡਾ ਜਿਊਂਦਾ ਪਰਤ ਆਇਆ

​​​​​​​ਅੰਤਿਮ ਸਸਕਾਰ ਤੇ ਅੰਤਿਮ ਅਰਦਾਸ ਵੀ ਹੋ ਗਏ ਪਰ ਮੁੰਡਾ ਜਿਊਂਦਾ ਪਰਤ ਆਇਆ

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ’ਚ ਬਹੁਤ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇੱਕ ਵਿਅਕਤੀ ਦੇ ਅੰਤਿਮ ਸਸਕਾਰ ਪਿੱਛੋਂ ਉਸ ਦੀ ਅੰਤਿਮ ਅਰਦਾਸ ਵੀ ਹੋ ਚੁੱਕੀ; ਤਦ ਉਹ ਚੰਗਾ–ਭਲਾ ਜਿਊਂਦਾ ਪਰਤ ਆਇਆ।

 

 

ਬੁੱਧਨਗਰਾ ਪਿੰਡ ਦੇ ਨਿਵਾਸੀ ਦੇ ਸੇਵਾ–ਮੁਕਤ ਫ਼ੌਜੀ ਰਾਮਸੇਵਕ ਠਾਕੁਰ ਦਾ ਪੁੱਤਰ ਸੰਜੂ ਠਾਕੁਰ ਮੰਦਬੁੱਧੀ ਹੈ।  35 ਸਾਲਾ ਸੰਜੂ ਠਾਕੁਰ ਪਿਛਲੇ ਅਗਸਤ ਮਹੀਨੇ ਤੋਂ ਹੀ ਘਰੋਂ ਗ਼ਾਇਬ ਸੀ। ਕਾਫ਼ੀ ਭਾਲ਼ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬੀਤੀ 31 ਅਗਸਤ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਮੁਸ਼ਹਿਰੀ ਪੁਲਿਸ ਥਾਣੇ ’ਚ ਦਰਜ ਕਰਵਾਈ ਸੀ।

 

 

ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਧੋਤੀ ਤੇ ਬਨੈਣ ਪਹਿਨ ਕੇ ਘਰੋਂ ਨਿੱਕਲਿਆ ਪੁੱਤਰ ਕਈ ਦਿਨਾਂ ਤੋਂ ਗ਼ਾਇਬ ਹੈ। ਇਸੇ ਦੌਰਾਨ ਥਾਣੇ ਤੋਂ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੇ ਹੁਲੀਏ ਵਰਗੀ ਲਾਸ਼ ਮੀਨਾਪੁਰ ਥਾਣਾ–ਇਲਾਕੇ ’ਚ ਗੰਡਕ ਦਰਿਆ ਕੰਢਿਓਂ ਬਰਾਮਦ ਹੋਈ ਹੈ। ਲਾਸ਼ ਦਾ ਚਿਹਰਾ ਸੜ ਚੁੱਕਾ ਹੈ।

 

 

ਪਰਿਵਾਰਕ ਮੈਂਬਰਾਂ ਵੱਲੋਂ ਐੱਸਕੇਐੱਮਸੀਐੱਚ ਜਾ ਕੇ ਲਾਸ਼ ਦੀ ਸ਼ਨਾਖ਼ਤ ਕੀਤੀ ਗਈ। ਬੀਤੀ 8 ਸਤੰਬਰ ਨੂੰ ਲਾਸ਼ ਪਿੰਡ ਲਿਆ ਕੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ।

 

 

ਇਸੇ ਦੌਰਾਨ ਕੱਲ੍ਹ ਮੰਗਲਵਾਰ ਨੂੰ ਜਦੋਂ ਪਿੰਡ ਦੇ ਹੀ ਨਿਵਾਸੀ ਰਾਮ ਆਧਾਰ ਠਾਕੁਰ ਸ਼ਹਿਰ ਜਾ ਰਹੇ ਸਨ; ਤਾਂ ਉਨ੍ਹਾਂ ਨੂੰ ਕਨਹੌਲੀ ਲਾਗੇ ਸੰਜੂ ਜਿਊਂਦਾ ਵਿਖਾਈ ਦੇ ਗਿਆ। ਉਹ ਹੈਰਾਨ ਰਹਿ ਗਏ ਕਿਉਂਕਿ ਹਾਲੇ ਤਿੰਨ ਦਿਨ ਪਹਿਲਾਂ ਤਾਂ ਪਿੰਡ ਤੇ ਪਰਿਵਾਰਕ ਮੈਂਬਰਾਂ ਨੇ ਸੰਜੂ ਦਾ ਅੰਤਿਮ ਸਸਕਾਰ ਕੀਤਾ ਸੀ।

 

 

ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਨਾ ਆਇਆ। ਫਿਰ ਉਨ੍ਹਾਂ ਨੇ ਸੰਜੂ ਨਾਲ ਗੱਲਬਾਤ ਕੀਤੀ। ਉਸ ਨੇ ਦੱਸਿਆ ਕਿ ਉਹ ਕਿਤੇ ਸ਼ੀਮਦ ਭਗਵਤ ਕਥਾ ’ਚ ਰੁਕ ਗਿਆ ਸੀ। ਫਿਰ ਸੰਜੂ ਜਦੋਂ ਪਿੰਡ ਪੁੱਜਾ, ਤਾਂ ਹਰ ਪਾਸੇ ਖ਼ੁਸ਼ੀਆਂ ਫੈਲ ਗਈਆਂ। ਉਸ ਨੂੰ ਵੇਖਣ ਲਈ ਵੱਡੇ ਪੱਧਰ ਉੱਤੇ ਲੋਕ ਇਕੱਠੇ ਹੋਣ ਲੱਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cremation and last prayer held but son returns OK live