ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕ੍ਰਿਕੇਟਰ ਸਹਿਵਾਗ ਦੀ ਪਤਨੀ ਆਰਤੀ ਨਾਲ ਹੋਈ ਧੋਖਾਧੜੀ

ਕ੍ਰਿਕੇਟਰ ਸਹਿਵਾਗ ਦੀ ਪਤਨੀ ਆਰਤੀ ਨਾਲ ਹੋਈ ਧੋਖਾਧੜੀ

ਭਾਰਤੀ ਟੀਮ ਦੇ ਸਾਬਕਾ ਕ੍ਰਿਕੇਟਰ ਵੀਰੇਂਦਰ ਸਹਿਵਾਗ ਦੀ ਪਤਨੀ ਆਰਤੀ ਨਾਲ ਧੋਖਾ ਹੋ ਗਿਆ ਹੈ। ਆਰਤੀ ਨੇ ਆਪਣੇ ਬਿਜ਼ਨੇਸ ਪਾਰਟਨਰ (ਕਾਰੋਬਾਰੀ ਭਾਈਵਾਲ਼) ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

 

 

ਆਰਤੀ ਤੇ ਸਹਿਵਾਗ ਦੋਵਾਂਗ ਦਾ ਹੀ ਦੋਸ਼ ਹੈ ਕਿ ਉਨ੍ਹਾਂ ਦੇ ਨਾਂਅ ਤੇ ਹਸਤਾਖਰਾਂ ਦੀ ਗ਼ਲਤ ਵਰਤੋਂ ਕਰ ਕੇ ਸਾਢੇ ਚਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਗਿਆ ਹੈ। ਆਰਤੀ ਸਹਿਵਾਗ ਦੇ ਦੋਸ਼ ਮੁਤਾਬਕ ਉਨ੍ਹਾਂ ਦਿੱਲੀ ਦੇ ਅਸ਼ੋਕ ਵਿਹਾਰ ਵਿਖੇ ਰੋਹਿਤ ਕੱਕੜ ਨਾਂਅ ਦੇ ਇੱਕ ਵਿਅਕਤੀ ਨਾਲ ਭਾਈਵਾਲੀ ਕੀਤੀ ਸੀ।

 

 

ਇਸ ਤੋਂ ਬਾਅਦ ਰੋਹਿਤ ਕੱਕੜ ਤੇ ਉਸ ਦੇ ਕੁਝ ਜਾਣਕਾਰਾਂ ਨੇ ਆਰਤੀ ਸਹਿਵਾਗ ਨੂੰ ਦੱਸੇ ਬਿਨਾ ਹੀ ਕਿਸੇ ਹੋਰ ਬਿਲਡਰ–ਫ਼ਰਮ ਨਾਲ ਸੰਪਰਕ ਕੀਤਾ। ਫ਼ਰਮ ਨੂੰ ਦੱਸਿਆ ਇਹੋ ਗਿਆ ਕਿ ਆਰਤੀ ਤੇ ਵੀਰੇਂਦਰ ਸਹਿਵਾਗ ਉਨ੍ਹਾਂ ਨਾਲ ਜੁੜੇ ਹੋਏ ਹਨ।

 

 

ਦੋਸ਼ ਮੁਤਾਬਕ ਜਦੋਂ ਉਹ ਰੋਹਿਤ ਕੱਕੜ ਦੀ ਫ਼ਰਮ ਵਿੱਚ ਆਰਤੀ ਸਹਿਵਾਗ ਭਾਈਵਾਲ ਬਣੇ ਸਨ, ਤਦ ਇਹੋ ਤੈਅ ਹੋਇਆ ਸੀ ਕਿ ਬਿਨਾ ਉਨ੍ਹਾਂ ਦੀ ਇਜਾਜ਼ਤ ਦੇ ਕੋਈ ਕੰਮ ਨਹੀਂ ਹੋਵੇਗਾ।

 

 

ਇਸ ਸਬੰਧੀ ਮੁਲਜ਼ਮਾਂ ਵਿਰੁੱਧ ਧਾਰਾ 420 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cricketer Sehwag s wife Aarti affected by a fraud