ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਦੋਸਤਾਂ ਨੇ 1000 ਰੁਪਏ ਲਈ ਕਤਲ ਕਰ ਦਿੱਤਾ ਦੋਸਤ

ਫ੍ਰੈਂਡਸ਼ਿਪਡੇ ਤੋਂ ਪਹਿਲਾਂ ਤਿੰਨ ਦੋਸਤਾਂ ਨੇ ਇਕ ਹਜ਼ਾਰ ਰੁਪਏ ਖਾਤਰ ਦੋਸਤ ਨੌਜਵਾਨ ਦਾ ਚਾਕੂ ਨਾਲ ਗਲਾ ਰੇਤ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜੋਗਿੰਦਰ ਉਰਫ ਕਾਲੇ (22) ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤੀਜਾ ਦੋਸ਼ੀ ਫਰਾਰ ਦਸਿਆ ਜਾ ਰਿਹਾ ਹੈ।

 

ਪੁਲਿਸ ਮੁਤਾਬਕ ਮ੍ਰਿਤਕ ਜੋਗਿੰਦਰ ਸਿੰਘ ਸਫਾਈ ਦਾ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਦੁਪਹਿਰ ਜੋਗਿੰਦਰ ਦਾ ਦੋਸਤ ਸੱਦਾਮ ਘਰੇ ਆਇਆ ਤੇ ਦੋਵੇਂ ਬਾਹਰ ਚਲੇ ਗਏ। ਦੇਰ ਰਾਤ ਹੋ ਜਾਣ ਮਗਰੋਂ ਜਦੋਂ ਜੋਗਿੰਦਰ ਨਾ ਪਰਤਿਆਂ ਤਾਂ ਪੁਲਿਸ ਨੂੰ ਪਰਿਵਾਰ ਨੇ ਸੂਚਿਤ ਕੀਤਾ।

 

ਸ਼ਨਿੱਚਰਵਾਰ ਸਵੇਰ ਇਕ ਪਾਰਕ ਚ ਜੋਗਿੰਦਰ ਦੀ ਲਾਸ਼ ਖੂਨ ਨਾਲ ਲਿਬੜੀ ਹਾਲਤ ਚ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਦਿੱਤੇ ਬਿਆਨ ਤੇ ਜਾਂਚ ਕੀਤੀ ਤਾਂ ਦੋਸ਼ੀ ਦੋਸਤਾਂ ਨੇ ਦਸਿਆ ਕਿ ਜੋਗਿੰਦਰ ਨੇ ਲਏ ਹੋਏ 1000 ਰੁਪਏ ਹਾਲੇ ਤਕ ਨਹੀਂ ਮੋੜੇ ਸਨ ਜਿਸ ਕਾਰਨ ਸੱਦਾਮ ਤੇ ਜੋਗਿੰਦਰ ਦਾ ਝਗੜਾ ਹੋ ਗਿਆ ਤੇ ਤਿੰਨਾਂ ਨੇ ਮਿਲ ਕੇ ਜੋਗਿੰਦਰ ਦਾ ਕਤਲ ਕਰ ਦਿੱਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crime Friends Killed A Youth Just For Rs 1000