ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਦੇਖਦੇ ਹਾਂ ਕੇ ਕਿੰਨੇ ਹੀ ਲੋਕ ਕੁਰਾਹੇ ਪੈ ਕੇ ਆਪਣਾ ਵਸਿਆ ਹੋਇਆ ਘਰ ਉਜਾੜ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਉੱਤਰ-ਪੂਰਬੀ ਦਿੱਲੀ ਦੇ ਸੋਨੀਆ ਵਿਹਾਰ 'ਚ ਸਾਹਮਣੇ ਆਇਆ ਹੈ, ਜਿੱਥੇ 5 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਡੀਸੀਪੀ ਵੇਦ ਪ੍ਰਕਾਸ਼ ਸੂਰਿਆ ਨੇ ਦੱਸਿਆ ਕਿ ਬੀਤੀ 6 ਫਰਵਰੀ ਨੂੰ ਪੁਲਿਸ ਨੂੰ ਸੋਨੀਆ ਵਿਹਾਰ ਦੀ ਚੌਹਾਨ ਪੱਟੀ ਯਮੁਨਾ ਖਾਦਰ 'ਚ ਇੱਕ ਲਾਸ਼ ਮਿਲੀ ਸੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਮ੍ਰਿਤਕ ਦਾ ਚਿਹਰਾ ਨੁਕਸਾਨਿਆ ਹੋਇਆ ਸੀ ਅਤੇ ਲਾਸ਼ ਅੱਧੀ ਸੜੀ ਹੋਈ ਸੀ। ਉਦੋਂ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਸੀ। ਇਸ ਮਗਰੋਂ ਪੁਲਿਸ ਨੇ ਆਸਪਾਸ ਦੇ ਇਲਾਕੇ 'ਚ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਬੱਚਾ ਲਾਲ (40) ਉੱਤਰ ਪ੍ਰਦੇਸ਼ ਦੇ ਬਾਲੀਆ ਜ਼ਿਲ੍ਹੇ ਦੇ ਪਿੰਡ ਗੰਗੋਲੀ ਦਾ ਵਾਸੀ ਸੀ। ਉਹ ਇਸ ਸਮੇਂ ਗਾਜ਼ਿਆਬਾਦ ਦੇ ਲੋਨੀ ਸਥਿਤ ਕ੍ਰਿਸ਼ਨਾ ਵਿਹਾਰ 'ਚ ਪਰਿਵਾਰ ਨਾਲ ਰਹਿੰਦਾ ਸੀ। ਉਹ ਮਜ਼ਦੂਰੀ ਦਾ ਕੰਮ ਕਰਦਾ ਸੀ। ਪੁਲਿਸ ਲੋਨੀ ਪਹੁੰਚੀ ਅਤੇ ਮ੍ਰਿਤਕ ਦੀ ਪਤਨੀ ਸ਼ੀਲਾ (40) ਤੋਂ ਪੁੱਛਗਿੱਛ ਕੀਤੀ।
ਇਸ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮ੍ਰਿਤਕ ਦੀ ਪਤਨੀ ਦੇ ਵਕੀਲ ਨਾਮੀ ਨੌਜਵਾਨ ਨਾਲ ਨਾਜਾਇਜ਼ ਸਬੰਧ ਹਨ। ਵਕੀਲ ਮ੍ਰਿਤਕ ਬੱਚਾ ਲਾਲ ਨਾਲ ਮਜ਼ਦੂਰੀ ਦਾ ਕੰਮ ਕਰਦਾ ਸੀ। ਦੋਵਾਂ ਵਿਚਾਲੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗਣ 'ਤੇ ਬੱਚਾ ਲਾਲ ਸੋਨੀਆ ਵਿਹਾਰ ਦੀ ਯਮੁਨਾ ਖਾਦਰ ਝੁੱਗੀ 'ਚ ਇਕੱਲੇ ਰਹਿ ਰਿਹਾ ਸੀ। ਉਸ ਨੇ ਸ਼ੀਲਾ ਨੂੰ ਪੈਸੇ ਦੇਣਾ ਵੀ ਬੰਦ ਕਰ ਦਿੱਤੇ ਸਨ। ਬੱਚਾ ਲਾਲ ਨੇ ਕ੍ਰਿਸ਼ਨਾ ਵਿਹਾਰ ਵਿੱਚ 50 ਗਜ਼ ਦਾ ਇੱਕ ਪਲਾਟ ਖਰੀਦਿਆ ਹੋਇਆ ਸੀ। ਸ਼ੀਲਾ ਅਤੇ ਵਕੀਲ ਨੇ ਪਲਾਟ 'ਤੇ ਕਬਜ਼ਾ ਕਰਨ ਲਈ ਬੱਚਾ ਲਾਲ ਨੂੰ ਮਾਰਨ ਦੀ ਸਾਜਿਸ਼ ਰਚੀ।
ਬੀਤੀ 23 ਜਨਵਰੀ ਨੂੰ ਬੱਚਾ ਲਾਲ ਲਾਜਪਤ ਰਾਏ ਬਾਜ਼ਾਰ ਵਿੱਚ ਕੰਮ ਖਤਮ ਕਰਕੇ ਘਰ ਨੂੰ ਜਾ ਰਿਹਾ ਸੀ। ਇਸੇ ਦੌਰਾਨ ਵਕੀਲ ਉਸ ਦਾ ਪਿੱਛ ਕਰਦੇ ਹੋਏ ਯੁਮਨਾ ਖਾਦਰ ਪਹੁੰਚ ਗਿਆ। ਸ਼ੀਲਾ ਵੀ ਉੱਥੇ ਮੌਜੂਦ ਸੀ। ਵਕੀਲ ਨੇ ਬੱਚਾ ਲਾਲ ਉੱਤੇ ਪਿੱਛੇ ਤੋਂ ਹਮਲਾ ਕੀਤਾ ਅਤੇ ਪੱਥਰ ਮਾਰ-ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਨੇ ਬੱਚਾ ਲਾਲ ਦੀ ਲਾਸ਼ ਨੂੰ ਉੱਥੇ ਕੂੜੇ 'ਚ ਸੁੱਟ ਕੇ ਅੱਗ ਲਗਾ ਦਿੱਤੀ।
ਮੁਲਜ਼ਮ ਵਕੀਲ ਉੱਤਰ ਪ੍ਰਦੇਸ਼ ਦੇ ਬਲੀਆ ਦਾ ਰਹਿਣ ਵਾਲਾ ਹੈ। ਵਕੀਲ ਦਾ ਬੱਚਾ ਲਾਲ ਦੇ ਘਰ ਆਉਣਾ-ਜਾਣਾ ਸੀ। ਇਸੇ ਦੌਰਾਨ ਸ਼ੀਲਾ ਨਾਲ ਉਸ ਦੀਆਂ ਨਜ਼ਦੀਕੀਆਂ ਵੱਧ ਗਈਆਂ। ਸ਼ੀਲਾ ਦੇ 5 ਬੱਚੇ ਹਨ।