ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਦੁਆਰ ਦੇ ਪਿੰਡ `ਚ ਘਰ ਅੰਦਰ ਘੁਸਿਆ ਮਗਰਮੱਛ, ਹੰਗਾਮਾ

ਹਰਿਦੁਆਰ ਦੇ ਪਿੰਡ `ਚ ਘਰ ਅੰਦਰ ਘੁਸਿਆ ਮਗਰਮੱਛ, ਹੰਗਾਮਾ

ਉਤਰਾਖੰਡ ਦੇ ਪਥਰੀ ਇਲਾਕੇ ਦੇ ਪਿੰਡ ਵਨ ਗੁਰਜਰ ਬਸਤੀ ਪਦਾਰਥਾ `ਚ ਰਾਤ ਸਮੇਂ ਇੱਕ ਮਗਰਮੱਛ ਇੱਕ ਘਰ `ਚ ਘੁਸ ਗਿਆ। ਘਰ `ਚ ਅਚਾਨਕ ਜੰਗਲੀ ਜਾਨਵਰ ਵੇਖ ਕੇ ਚੀਕ-ਚਿਹਾੜਾ ਮਚ ਗਿਆ ਤੇ ਚੁਫੇਰੇ ਦਹਿਸ਼ਤ ਫੈਲ ਗਈ।


ਪਿੰਡ ਵਾਸੀਆਂ ਵੱਲੋਂ ਖ਼ਬਰ ਦਿੱਤੇ ਜਾਣ `ਤੇ ਵਣ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਬਹੁਤ ਔਖਿਆਈ ਨਾਲ ਮਗਰਮੱਛ ਨੂੰ ਫੜਿਆ ਤੇ ਬਾਅਦ `ਚ ਉਸ ਨੂੰ ਗੰਗਾ ਨਦੀ ਵਿੱਚ ਛੱਡ ਦਿੱਤਾ।

ਪਿੰਡ ਵਨ ਗੁਰਜਰ ਬਸਤੀ ਪਦਾਰਥਾ ਦੇ ਨਿਵਾਸੀ ਹੁਸੈਨ ਜਦੋਂ ਆਪਣੇ ਪਰਿਵਾਰ ਸਮੇਤ ਵਿਹੜੇ `ਚ ਸੌਂ ਰਿਹਾ ਸੀ। ਦੇਰ ਰਾਤੀਂ ਲਗਭਗ 12 ਵਜੇ ਇੱਕ ਬੱਚੇ ਸ਼ੱਬੀਰ ਨੂੰ ਮਗਰਮੱਛ ਵਿਖਾਈ ਦਿੱਤਾ। ਬੱਚੇ ਨੇ ਮਗਰਮੱਛ ਵੇਖ ਕੇ ਰੌਲਾ ਪਾਇਆ।


ਚੀਕਾਂ ਸੁਣ ਕੇ ਆਂਢ-ਗੁਆਂਢ ਵੀ ਸਾਰਾ ਇਕੱਠਾ ਹੋ ਗਿਆ। ਰੌਲਾ ਪੈਣ ਕਾਰਨ ਮਗਰਮੱਛ ਘਰ ਦੇ ਕਮਰਿਆਂ ਅੰਦਰ ਚਲਾ ਗਿਆ। ਉਸ ਤੋਂ ਬਾਅਦ ਜੰਗਲਾਤ ਮਹਿਕਮੇ ਦੇ ਅਧਿਕਾਰੀ ਗੌਤਮ, ਭੋਲਾ ਰਾਮ, ਵਿਸ਼ਾਲ, ਮੰਗਤ ਰਾਮ ਘਟਨਾ ਸਥਾਨ `ਤੇ ਪੁੱਜ ਗਏ।


ਪਹਿਲਾਂ ਬਹੁਤ ਮੁਸ਼ੱਕਤ ਨਾਲ ਮਗਰਮੱਛ ਨੂੰ ਕਮਰੇ `ਚੋਂ ਬਾਹਰ ਕੱਢਿਆ ਗਿਆ। ਫਿਰ ਉਸ ਨੂੰ ਇੱਕ ਰੱਸੀ ਨਾਲ ਬੰਨ੍ਹਿਆ ਗਿਆ ਤੇ ਟਰੈਕਟਰ ਰਾਹੀਂ ਭੋਗਪੁਰ `ਚ ਗੰਗਾ ਨਦੀ ਵਿੱਚ ਛੱਡ ਦਿੱਤਾ ਗਿਆ।


ਪਿੰਡ ਵਿਚ ਹਾਲੇ ਵੀ ਦਹਿਸ਼ਤ ਦਾ ਮਾਹੌਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:crocodile in a village home