ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲਾ ਹੜ੍ਹ: ਲੋਕਾਂ ਦੇ ਘਰਾਂ 'ਚ ਵੜੇ ਮਗਰਮੱਛ ਅਤੇ ਜ਼ਹਿਰੀਲੇ ਸੱਪ

ਕੇਰਲਾ ਹੜ੍ਹ

ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕੇਰਲਾ ਦੇ ਹੜ੍ਹ ਪੀੜਤ ਲੋਕ ਹੁਣ ਰਾਹਤ ਕੈਂਪਾਂ ਨੂੰ ਛੱਡ ਆਪਣੇ ਘਰ ਦੀ ਹਾਲਤ ਵੇਖਣ ਲਈ ਆ ਰਹੇ ਹਨ ਪਰ ਆਪਣੇ ਘਰ ਵਿੱਚ ਉਨ੍ਹਾਂ ਨੂੰ ਨਵਾਂ ਬਸੇਰਾ ਲਈ ਬੈਠੇ ਸੱਪ ਅਤੇ ਹੋਰ ਜੀਵ-ਜੰਤੂ ਮਿਲ ਰਹੇ ਹਨ।​​​​​​​ ਚਲਾਕੁਡੀ ਇਲਾਕੇ ਵਿਚ ਜਦੋਂ ਇਕ ਆਦਮੀ ਆਪਣੇ ਘਰ ਨੂੰ ਦੇਖਣ ਆਇਆ ਤਾਂ ਉਹ ਘਰ ਵਿਚ ਇਕ ਮਗਰਮੱਛ ਨੂੰ ਦੇਖ ਕੇ ਹੈਰਾਨ ਰਹਿ ਗਿਆ।​​​​​​​


ਇਸ ਤੋਂ ਬਾਅਦ ਆਪਣੇ ਗੁਆਂਢੀਆਂ ਦੀ ਮਦਦ ਨਾਲ ਉਸਨੇ ਇੱਕ ਰੱਸੀ ਨਾਲ ਮਗਰਮੱਛ ਨੂੰ ਬੰਨ੍ਹ ਦਿੱਤਾ।​​​​​​​


ਇਸ ਬਿਪਤਾ ਦੇ ਕਾਰਨ ਤਕਰੀਬਨ 400 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ, ਜਦੋਂ ਕਿ ਲੱਖਾਂ ਲੋਕ ਬੇਘਰ ਹੋ ਗਏ ਹਨ।​​​​​​​ ਇਸ ਦੇ ਨਾਲ ਹੀ ਪ੍ਰਾਈਵੇਟ ਅਤੇ ਸਰਕਾਰੀ ਪ੍ਰਾਪਰਟੀ ਦਾ ਹੱਦ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ।​​​​​​​ ਸੱਪ ਨੂੰ ਫੜ੍ਹਨ ਵਾਲਾ ਮੁਸਤਫਾ ਕੰਮ ਵਿੱਚ ਬਿਜ਼ੀ ਹੋ ਗਿਆ ਹੈ।​​​​​​​  ਪਿਛਲੇ ਦੋ ਦਿਨਾਂ ਤੋਂ ਪਾਣੀ ਘੱਟ ਰਿਹਾ ਹੈ, ਹੁਣ ਤੱਕ ਲੋਕਾਂ ਦੇ ਘਰਾਂ ਤੋਂ 100 ਤੋਂ ਵੱਧ ਸੱਪ ਫੜ੍ਹੇ ਗਏ ਹਨ।​​​​​​​

 

ਮੁਸਤਫਾ ਨੇ ਕਿਹਾ - ਇਹ ਆਮ ਗੱਲ ਹੈ ਕਿ ਜਦ ਵੀ ਹੜ੍ਹ ਆਉਂਦੀ ਹੈ ਤਾਂ ਘਰਾਂ ਵਿੱਚ ਸੱਪ ਅਤੇ ਹੋਰ ਕੀੜੇ ਆਉਂਦੇ ਹਨ।​​​​​​​ ਜਿਹੜੇ ਲੋਕ ਆਪਣੇ ਘਰ ਦੀ ਸਫਾਈ ਲਈ ਵਾਪਸ ਜਾ ਰਹੇ ਹਨ ।​​​​​​​ਉਨ੍ਹਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਜੁੱਤੀ, ਟੁੱਟੇ ਹੋਏ ਟਾਇਲ, ਜਾਂ ਲੱਕੜ ਦੇ ਉਤਪਾਦਾਂ ਦੇ ਹੇਠਾਂ ਆਪਣੇ ਹੱਥ ਨਹੀਂ ਲਾਉਣੇ ਚਾਹੀਦੇ।​​​​​​​ ਏਰਨਾਕੁਲਮ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਸੱਪ ਵੱਲੋਂ ਕੱਟੇ ਗਏ 52 ਲੋਕਾਂ ਦਾ ਇਲਾਜ ਚੱਲ ਰਿਹਾ ਹੈ।​​​​​​​

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Crocodile snakes take over Kerala flooded homes