ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ’ਚ CRPF ਦਾ ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ’ਚ CRPF ਦਾ ਜਵਾਨ ਸ਼ਹੀਦ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿਚ ਪ੍ਰੈਸ਼ਰ ਬੰਬ ਦੀ ਚਪੇਟ ਵਿਚ ਆਉਣ ਨਾਲ ਕੇਂਦਰੀ ਰਿਜਰਵ ਪੁਲਿਸ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਬਸਤਰ ਜ਼ਿਲ੍ਹੇ ਦੇ ਮਾਰਡੂਮ ਪੁਲਿਸ ਥਾਣਾ ਖੇਤਰ ਦੇ ਤਹਿਤ ਬੋਦਲੀ ਪਿੰਡ ਦੇ ਜੰਗਲ ਵਿਚ ਪ੍ਰੈਸ਼ਰ ਬੰਬ ਦੀ ਚਪੇਟ ਵਿਚ ਆਉਣ ਨਾਲ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੀ 195ਵੀਂ ਬਟਾਲੀਅਨ ਦੇ ਜਵਾਨ ਰੋਸ਼ਨ ਕੁਮਾਰ ਸ਼ਹੀਦ ਹੋ ਗਏ।

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਦੇ ਪੁਸ਼ਪਾਲ ਕੈਂਪ ਤੋਂ ਮੰਗਲਵਾਰ ਰਾਤ ਨੂੰ ਸੀਆਰਪੀਐਫ ਦੀ ਟੀਮ ਗਸ਼ਤ ਲਈ ਨਿਕਲੀ ਸੀ। ਟੀਮ ਬੁੱਧਵਾਰ ਸਵੇਰੇ ਬੋਦਲੀ ਪਿੰਡ ਦੇ ਨੇੜੇ ਸੀ, ਜਿੱਥੇ ਸੜਕ ਨਿਰਮਾਣ ਦਾ ਕੰਮ ਚਲ ਰਿਹਾ ਹੈ।

 

ਟੀਮ ਦੇ ਜਵਾਨ ਜਦੋਂ ਖੇਤਰ ਵਿਚ ਸਨ ਤਾਂ ਰੋਸ਼ਨ ਕੁਮਾਰ ਦਾ ਪੈਰ ਪ੍ਰੈਸ਼ਰ ਬੰਬ ਉਤੇ ਜਾ ਪਿਆ। ਇਸ ਦੇ ਬਾਅਦ ਬੰਮ ਧਮਾਕਾ ਹੋ ਗਿਆ ਅਤੇ ਰੋਸ਼ਲ ਕੁਮਾਰ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨ ਰੋਸ਼ਨ ਕੁਮਾਰ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਵਾਸੀ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:crpf jawan martyr in bastar of chhatisgarh