ਅੱਜ ਪੁਲਵਾਮਾ ਅੱਤਵਾਦੀ ਹਮਲੇ ਦਾ ਇੱਕ ਸਾਲ ਮੁਕੰਮਲ ਹੋ ਗਿਆ ਹੈ। ਅੱਜ ਦੇ ਹੀ ਦਿਨ ਜੰਮੂ–ਕਸ਼ਮੀਰ ਦੇ ਪੁਲਵਾਮਾ ’ਚ ਸੀਆਰਪੀਐੱਫ਼ (CRPF) ਦੇ 42 ਜਵਾਨ ਸ਼ਹੀਦ ਹੋਏ ਸਨ। ਪੁਲਵਾਮਾ ਹਮਲੇ ਦੀ ਬਰਸੀ ਮੌਕੇ ਸੀਅਰਪੀਐੱਫ਼ ਨੇ ਆਪਣੇ ਜਵਾਨਾਂ ਨੂੰ ਯਾਦ ਕੀਤਾ ਹੈ।
ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਆਪਣੇ ਜਵਾਨਾਂ ਨੂੰ ਯਾਦ ਕਰ ਕੇ ਸੀਆਰਪੀਐੱਫ਼ ਨੇ ਟਵੀਟ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਇੱਕ ਸ਼ਿਅਰ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਜਾਂਬਾਜ਼ਾਂ ਉੱਤੇ ਇੰਨਾ ਮਾਣ ਸੀ ਕਿ ਸ਼ਹਾਦਤ ਉੱਤੇ ਜ਼ਿਆਦਾ ਦੇਰ ਤੱਕ ਉਹ ਰੋਏ ਵੀ ਨਹੀਂ।
ਸੀਆਰਪੀਐੱਫ਼ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਤ–ਸ਼ਤ ਨਮਨ ਕੀਤਾ ਤੇ ਲਿਖਿਆ –
‘ਤੁਮਹਾਰੇ ਸ਼ੌਰਯ ਕੇ ਗੀਤ, ਕਰਕਸ਼ ਸ਼ੋਰ ਮੇਂ ਖੋਏ ਨਹੀਂ,
ਗਰਵ ਇਤਨਾ ਥਾ ਕਿ ਹਮ ਦੇਰ ਤੱਕ ਰੋਏ ਨਹੀਂ।’
"तुम्हारे शौर्य के गीत, कर्कश शोर में खोये नहीं।
— 🇮🇳CRPF🇮🇳 (@crpfindia) February 13, 2020
गर्व इतना था कि हम देर तक रोये नहीं।"
WE DID NOT FORGET, WE DID NOT FORGIVE: We salute our brothers who sacrificed their lives in the service of the nation in Pulwama. Indebted, we stand with the families of our valiant martyrs. pic.twitter.com/GfzzLuTl7R
ਵੀਰਵਾਰ – 14 ਫ਼ਰਵਰੀ, 2019 ਨੂੰ ਜੰਮੂ–ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਸੀਆਰਪੀਐੱਫ਼ ਦਾ ਕਾਫ਼ਲਾ ਲੰਘ ਰਿਹਾ ਸੀ। ਆਮ ਦਿਨਾਂ ਵਾਂਗ ਉਸ ਦਿਨ ਵੀ ਸਭ ਆਪੋ–ਆਪਣੀ ਧੁਨ ’ਚ ਅੱਗੇ ਵਧਦੇ ਜਾ ਰਹੇ ਸਨ। ਤਦ ਇੱਕ ਕਾਰ ਨੇ ਸੜਕ ਦੇ ਦੂਜੇ ਪਾਸਿਓਂ ਆ ਕੇ ਇਸ ਕਾਫ਼ਲੇ ਨਾਲ ਚੱਲ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤਾ। ਫਿਰ ਜ਼ਬਰਦਸਤ ਧਮਾਕਾ ਹੋਇਆ। ਉਹ ਅੱਤਵਾਦੀ ਹਮਲਾ ਇੰਨਾ ਵੱਡਾ ਸੀ ਕਿ ਮੌਕੇ ’ਤੇ ਹੀ ਸੀਆਰਪੀਐੱਫ਼ ਦੇ ਲਗਭਗ 42 ਜਵਾਨ ਸ਼ਹੀਦ ਹੋ ਗਏ ਸਨ।
ਪੁਲਵਾਮਾ ਹਮਲੇ ਸਮੇਂ ਮੌਕੇ ’ਤੇ ਨਾ ਸਿਰਫ਼ ਜਵਾਨ ਸ਼ਹੀਦ ਹੋਏ ਸਨ, ਸਗੋਂ ਬੱਸ ਦੇ ਵੀ ਪਰਖੱਚੇ ਉੱਡ ਗਏ ਸਨ। ਭਾਰਤੀ ਜਵਾਨ ਜਦੋਂ ਤੱਕ ਕੁਝ ਸਮਝ ਸਕਦੇ, ਅੱਤਵਾਦੀਆਂ ਨੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਪੁਜ਼ੀਸ਼ਨ ਲਈ ਤੇ ਜਵਾਬੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੀਆਰਪੀਐੱਫ਼ ਜਵਾਨਾਂ ਦੀ ਫ਼ਾਇਰਿੰਗ ਵੇਖ ਕੇ ਅੱਤਵਾਦੀ ਉੱਥੋਂ ਭੱਜ ਗਏ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਦੇਰ ਤੱਕ ਸਭ ਪਾਸੇ ਧੂੰਆਂ ਹੀ ਧੂੰਆਂ ਸੀ; ਕਿਸੇ ਪਾਸੇ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਜਿਵੇਂ ਹੀ ਧੂੰਆਂ ਹਟਿਆ, ਉੱਥੋਂ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਵੇਖ ਕੇ ਸਮੂਹ ਦੇਸ਼ ਵਾਸੀ ਰੋ ਪਏ ਸਨ। ਉਸ ਦਿਨ ਪੁਲਵਾਮਾ ਦੀ ਉਸ ਸੜਕ ’ਤੇ ਜਵਾਨਾਂ ਦੀਆਂ ਲਾਸ਼ਾਂ ਇੱਧਰ–ਉੱਧਰ ਖਿੰਡੀਆਂ ਪਈਆਂ ਸਨ। ਚਾਰੇ ਪਾਸੇ ਖ਼ੂਨ ਹੀ ਖ਼ੂਨ ਤੇ ਸਿਰਫ਼ ਮਾਸ ਦੇ ਲੋਥੜੇ ਵਿਖਾਈ ਦੇ ਰਹੇ ਸਨ