ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

26 ਜਨਵਰੀ ਨੂੰ ਦਿੱਲੀ ’ਚ CRPF ਦੀ ਮਹਿਲਾ ਟੀਮ ਵਿਖਾਏਗੀ ਕਈ ਕਰਤੱਬ

26 ਜਨਵਰੀ ਨੂੰ ਦਿੱਲੀ ’ਚ CRPF ਦੀ ਮਹਿਲਾ ਟੀਮ ਵਿਖਾਏਗੀ ਕਈ ਕਰਤੱਬ

ਗਣਤੰਤਰ ਦਿਵਸ–2020 ਦੀ ਪਰੇਡ ਮੌਕੇ ਇਸ ਵਾਰ ਸੀਆਰਪੀਐੱਫ਼ (CRPF) ਦੀ ਡੇਅਰਡੇਵਿਲਜ਼ ਟੀਮ ਪਹਿਲੀ ਵਾਰ ਰਾਜਪਥ ਉੱਤੇ 26 ਜਨਵਰੀ ਨੂੰ ਮੋਟਰਸਾਇਕਲਾਂ ਉੱਤੇ ਵੱਖੋ–ਵੱਖਰੇ ਕਰਤੱਬ ਵਿਖਾਏਗੀ। ਇਸ ਮੌਕੇ 9 ਤਰ੍ਹਾਂ ਦੇ ਕਰਤੱਬ ਵਿਖਾਏ ਜਾਣਗੇ।

 

 

65CRPF ਦੀਆਂ ਜਾਂਬਾਜ਼ ਕਮਾਂਡੋਜ਼ ਗਣਤੰਤਰ ਦਿਵਸ ਦੀ ਪਰੇਡ ਮੌਕੇ ਰਾਜਪਥ ਉੱਤੇ ਆਪਣੇ ਕਰਤੱਬ ਵਿਖਾਉਣਗੀਆਂ।  CRPF ਤੋਂ ਮਿਲੀ ਜਾਣਕਾਰੀ ਮੁਤਾਬਕ ਬਾਈਕ ਉੱਤੇ ਇਸ ਟੀਮ ਦੀਆਂ ਮੈਂਬਰ ਪਿਰਾਮਿਡ ਪੁਜ਼ੀਸ਼ਨ, ਰਾਈਫ਼ਲ ਪੁਜ਼ੀਸ਼ਨ, ਬੀਮ ਪੁਜ਼ੀਸ਼ਨ, ਪਿਸਟਲ ਪੁਜ਼ੀਸ਼ਨ ਸਮੇਤ ਸਾਂਝੀ ਮੋਟਰਸਾਇਕਲ ਪੁਜ਼ੀਸ਼ਨ ਵਿਖਾਉਣਗੀਆਂ।

 

 

ਲੇਡੀ ਡੇਅਰਡੇਵਿਲ ਦਸਤੇ ਦੀ ਅਗਵਾਈ ਕਰਨ ਵਾਲੇ ਸੀਮਾ ਨਾਗ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਟੀਮ ਦੀ ਸਥਾਪਨਾ ਸਾਲ 2014 ਦੌਰਾਨ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸਟੈਚੂ ਆੱਫ਼ ਯੂਨਿਟੀ ਦੀ ਪਰੇਡ ’ਚ ਵੀ ਉਨ੍ਹਾਂ ਨੇ ਅਜਿਹੇ ਕਰਤੱਬ ਵਿਖਾਏ ਸਨ।

 

 

ਸੀਮਾ ਨਾਗ ਦਾ ਕਹਿਣਾ ਹੈ ਉਨ੍ਹਾਂ ਦੀ ਕਾਫ਼ੀ ਮਜ਼ਬੂਤ ਹੈ ਤੇ ਉਨ੍ਹਾਂ ’ਚ ਹੌਸਲਾ ਹੈ ਤੇ ਉਹ ਆਪਣਾ ਕੰਮ ਸਫ਼ਲਤਾਪੂਰਬਕ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਇਸ ਲਈ ਉਨ੍ਹਾਂ ਕਾਫ਼ੀ ਪ੍ਰੈਕਟਿਸ ਕੀਤੀ ਹੈ। ਰਾਜਪਥ ਉੱਤੇ ਪ੍ਰੈਕਟਿਸ ਹੋ ਰਹੀ ਹੈ। ਇਹ ਪ੍ਰੈਕਟਿਸ ਇਸ ਲਈ ਕੀਤੀ ਜਾ ਰਹੀ ਹੈ ਕਿ 26 ਜਨਵਰੀ ਭਾਵ ਗਣਤੰਤਰ ਦਿਵਸ ਮੌਕੇ ਕਰਤੱਬ ਕਰਦੇ ਸਮੇਂ ਕੋਈ ਗ਼ਲਤੀ ਨਾ ਰਹਿ ਜਾਵੇ।

26 ਜਨਵਰੀ ਨੂੰ ਦਿੱਲੀ ’ਚ CRPF ਦੀ ਮਹਿਲਾ ਟੀਮ ਵਿਖਾਏਗੀ ਕਈ ਕਰਤੱਬ

 

CRPF ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਬਟਾਲੀਅਨ ਵੱਖੋ–ਵੱਖਰੇ ਰਾਜਾਂ ਵਿੱਚ ਤਾਇਨਾਤ ਕੀਤੀ ਗਈ ਹੈ। ਕਈ ਔਰਤਾਂ ਜੰਮੂ–ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਇਲਾਕਿਆਂ ’ਚ ਵੀ ਤਾਇਨਾਤ ਹਨ।

 

 

ਕਈ ਔਰਤਾਂ ਉੱਤਰ–ਪੂਰਬੀ ਰਾਜਾਂ ’ਚ ਕਾਨੂੰਨ ਤੇ ਵਿਵਸਥਾ ਉੱਤੇ ਚੌਕਸ ਨਜ਼ਰ ਰੱਖ ਰਹੀਆਂ ਹਨ। ਡੇਅਰਡੇਵਿਲਜ਼ਟੀਮ ਵਿੱਚ ਕੁਝ ਅਜਿਹੀਆਂ ਔਰਤਾਂ ਵੀ ਹਨ, ਜੋ ਨਕਸਲ ਪ੍ਰਭਾਵਿਤ ਰਾਜਾਂ ’ਚ ਵੀ ਤਾਇਨਾਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CRPF s Women Team to show many feats in Delhi on 26th January