ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਹਮਲੇ ਤੋਂ ਬਾਅਦ CRPF ਨੇ ਚੁੱਕੇ ਕਈ ਸੁਰੱਖਿਆ ਕਦਮ

ਪੁਲਵਾਮਾ ਹਮਲੇ ਤੋਂ ਬਾਅਦ CRPF ਨੇ ਚੁੱਕੇ ਕਈ ਸੁਰੱਖਿਆ ਕਦਮ

ਸੀਆਰਪੀਐੱਫ਼ (CRPF) ਵੱਲੋਂ ਕਸ਼ਮੀਰ ਵਾਦੀ ਵਿੱਚ ਆਪਣੇ ਜਵਾਨਾਂ ਦੇ ਕਾਫ਼ਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬਖ਼ਤਰਬੰਦ ਗੱਡੀਆਂ (MPV) ਦੇ ਨਵੇਂ ਬੇੜੇ ਅਤੇ 30 ਸੀਟਾਂ ਵਾਲੀਆਂ ਬੱਸਾਂ ਖ਼ਰੀਦੀਆਂ ਜਾਣਗੀਆਂ। ਸੀਆਰਪੀਐੱਫ਼ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ। ਨੀਮ–ਫ਼ੌਜੀ ਬਲ ਨੇ ਅੱਤਵਾਦ ਵਿਰੋਧੀ ਤੇ ਕਾਨੂੰਨ ਵਿਵਸਥਾ ਸਬੰਧੀ ਫ਼ਰਜ਼ ਨਿਭਾਉਣ ਲਈ ਕਸ਼ਮੀਰ ਵਾਦੀ ਵਿੱਚ ਤਾਇਨਾਤ ਆਪਣੀਆਂ 65 ਬਟਾਲੀਅਨਾਂ ਲਈ ਆਪਣੇ ਬੰਬ ਵਿਰੋਧੀ ਦਸਤੇ ਵੀ ਵਧਾਉਣ ਦਾ ਫ਼ੈਸਲਾ ਕੀਤਾ ਹੈ।

 

 

ਇਸ ਬਲ ਨੇ ਇਹ ਨਵੇਂ ਉਪਾਅ ਬੀਤੀ !4 ਫ਼ਰਵਰੀ ਨੂੰ ਪੁਲਵਾਮਾ (ਜੰਮੂ–ਕਸ਼ਮੀਰ) ਵਿੱਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਕੀਤੇ ਹਨ। ਇਸ ਹਮਲੇ ਵਿੱਚ ਜੰਮੂ ਤੋਂ ਸ੍ਰੀਨਗਰ ਜਾ ਰਹੇ ਕਾਫ਼ਲੇ ਦੀ ਇੱਕ ਬੱਸ ਵਿੱਚ ਸਵਾਰ 45 ਜਵਾਨ ਉਸ ਵੇਲੇ ਸ਼ਹੀਦ ਹੋ ਗਏ ਸਨ, ਜਦੋਂ ਆਤਮਘਾਤੀ ਹਮਲਾਵਰ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੇ ਵਾਹਨ ਦੀ ਟੱਕਰ ਸੀਆਰਪੀਐੱਫ਼ ਦੀ ਬੱਸ ਨੂੰ ਮਾਰ ਦਿੱਤੀ ਸੀ।

 

 

ਸੀਆਰਪੀਐੱਫ਼ ਦੇ ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਦੱਸਿਆ ਕਿ – ‘ਅਸੀਂ ਕਸ਼ਮੀਰ ਵਿੱਚ ਆਪਣੀ ਆਈਈਡੀ–ਵਿਰੋਧੀ ਸਮਰੱਥਾਵਾਂ ਨੂੰ ਵਧਾ ਰਹੇ ਹਨ। ਅਸੀਂ ਹੋਰ ਬਖ਼ਤਰਬੰਦ ਗੱਡੀਆਂ ਖ਼ਰੀਦ ਤੇ ਭੇਜ ਰਹੇ ਹਾਂ ਤੇ ਬਲ ਦੀਆਂ ਬੱਸਾਂ ਨੂੰ ਬੁਲੇਟ ਪਰੂਫ਼ ਬਣਾ ਰਹੇ ਹਾਂ। ਵੱਡੀਆਂ ਬੱਸਾਂ ਨੂੰ ਬਖ਼ਤਰਬੰਦ ਬਣਾਉਣਾ ਮੁਸ਼ਕਿਲ ਹੈ, ਇਸ ਲਈ ਅਸੀਂ 30 ਸੀਟਾਂ ਵਾਲੀਆਂ ਨਿੱਕੀਆਂ ਬੱਸਾਂ ਖ਼ਰੀਦਣ ਬਾਰੇ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਨੂੰ ਬਿਹਤਰ ਤਰੀਕੇ ਨਾਲ ਬਖ਼ਤਰਬੰਦ ਬਣਾਇਆ ਜਾ ਸਕੇ।’

 

 

ਸੀਆਰਪੀਐੱਫ਼ ਮੁਖੀ ਨੇ ਕਿਹਾ ਕਿ ਇਹ ਤੈਅ ਕੀਤਾ ਗਿਆ ਹੈ ਕਿ ਕਸ਼ਮੀਰ ਵਾਦੀ ਵਿੱਚ ਤਾਇਨਾਤ ਬਲ ਦੀ ਹਰੇਕ ਬਟਾਲੀਅਨ ਨੂੰ ਬੰਬ–ਵਿਰੋਧੀ ਦਸਤਾ ਉਪਲਬਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਵਾਮਾ ਜਿਹੇ ਹਮਲਿਆਂ ਨਾਲ ਨਿਪਟਣ ਲਈ ਕਾਫ਼ਲੇ ਦੀ ਆਵਜਾਈ ਤੇ ਸੁਰੱਖਿਆ ਦੇ ਨਵੇਂ ਤਰੀਕਿਆਂ ਉੱਤੇ ਗ਼ੌਰ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CRPF takes several safety measures after Pulwama Attack