ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਕਾ ’ਚ ਹਨੂੰਮਾਨ ਮੰਦਰ ਦੇ ਪੁਜਾਰੀ ਦਾ ਬੇਰਹਿਮੀ ਨਾਲ ਕਤਲ

ਸੋਮਵਾਰ ਨੂੰ ਕਾਲਕਾ-ਪਰਵਾਣੂ ਬੈਰਿਅਰ ਤੇ ਸਥਿਤ ਹਨੂੰਮਾਨ ਮੰਦਰ ਦੇ 70 ਸਾਲਾ ਪੁਜਾਰੀ ਬਾਬਾ ਸ਼ਾਮ ਦੀ ਦੇਹ ਖੂਨ ਨਾਲ ਲਿਬੜੀ ਹਾਲਤ ਚ ਮੰਦਰ ਦੇ ਹੇਠਾਂ ਬਣੀ ਰਸੋਈ ਚ ਮਿਲਣ ਨਾਲ ਇਲਾਕੇ ਚ ਸਨਸਨੀ ਫੈਲ ਗਈ। ਖ਼ਬਰ ਫੈਲਦਿਆਂ ਹੀ ਨੇੜਲੇ ਇਲਾਕੇ ਦੇ ਲੋਕਾਂ ਦੀ ਭੀੜ ਘਟਨਾ ਵਾਲੀ ਥਾਂ ਤੇ ਪੁੱਜਣੀ ਸ਼ੁਰੂ ਹੋ ਗਈ।

 

ਮਾਮਲੇ ਦੀ ਜਾਣਕਾਰੀ ਮਿਲਣ ਤੇ ਡੀਸੀਪੀ ਪੰਚਕੂਲਾ ਕਮਲਦੀਪ ਗੋਇਲ, ਏਸੀਪੀ ਕਾਲਕਾ ਪਵਨ ਕੁਮਾਰ ਤੇ ਐਸਐਚਓ ਕਾਲਕਾ ਲਲਿਤ ਕੁਮਾਰ ਨੇ ਮੌਕੇ ਤੇ ਪੁੱਜ ਕੇ ਪੜਤਾਲ ਆਰੰਭ ਦਿੱਤੀ। ਪੁਲਿਸ ਨੇ ਮਾਮਲੇ ਦੀ ਸੂਚਨਾ ਸੀਨ ਆਫ਼ ਕ੍ਰਾਈਮ ਟੀਮ ਨੂੰ ਵੀ ਦਿੱਤੀ ਜਿਸ ਤੋਂ ਬਾਅਦ ਇਸ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਲੋੜੀਂਦੇ ਸਬੂਤ ਇੱਕਠੇ ਕੀਤੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਕਾਲੀ ਮਾਤਾ ਮੰਦਰ ਨੇੜੇ ਰਹਿਣ ਵਾਲੇ ਕਮਲ ਕੁਮਾਰ ਨੇ ਆਪਣੇ ਪੁਲਿਸ ਬਿਆਨਾਂ ਚ ਦੱਸਿਆ ਕਿ ਉਕਤ ਬਾਬਾ ਸ਼ਾਮ ਲਗਭਗ 10-12 ਸਾਲਾਂ ਤੋਂ ਮੰਦਰ ਚ ਪਾਠਪੂਜਾ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਖੁੱਦ ਪਿਛਲੇ ਲਗਭਗ 2 ਸਾਲਾਂ ਤੋਂ ਰੋਜ਼ਾਨਾ ਮੰਦਰ ਚ ਮੱਥਾ ਟੇਕਣ ਆਉਣ ਸਨ।

 

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਨੂੰ ਵੀ ਸਵੇਰ ਲਗਭਗ ਸਾਢੇ 7 ਵਜੇ ਉਹ ਮੰਦਰ ਚ ਮੱਥਾ ਟੇਕਣ ਲਈ ਆਏ ਤਾਂ ਦੇਖਿਆ ਕਿ ਮੰਦਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਪਰ ਬਾਬਾ ਕਿਤੇ ਵੀ ਦਿਖਾਈ ਨਾ ਦਿੱਤਾ। ਕਈ ਆਵਾਜ਼ਾਂ ਲਗਾਉਣ ਅਤੇ ਲੱਭਣ ਮਗਰੋਂ ਬਾਬਾ ਬੇਸਮੈਂਟ ਚ ਬਣੀ ਰਸੋਈ ਚ ਜ਼ਮੀਨ ਤੇ ਡਿੱਗਿਆ ਹੋਇਆ ਮਿਲੀਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਨ੍ਹਾਂ ਦੱਸਿਆ ਕਿ ਬਾਬੇ ਦਾ ਸਿਰ ਖ਼ੂਨ ਨਾਲ ਲਿਬੜਿਆ ਪਿਆ ਸੀ ਤੇ ਫਰਸ਼ ਤੇ ਵੀ ਕਾਫੀ ਖ਼ੂਨ ਡੁੱਲਿਆ ਪਿਆ ਸੀ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ। ਪੁਲਿਸ ਨੇ ਕਮਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cruelty murder of Hanuman Temple priest in Kalka