ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹੈੱਡ-ਅੱਪ ਡਿਸਪਲੇਅ` ਵਾਲਾ ਅਤਿ ਆਧੁਨਿਕ ਜੰਗੀ ਜੈੱਟ ਹਵਾਈ ਜਹਾਜ਼ ਚੰਡੀਗੜ੍ਹ `ਚ ਹੋਇਆ ਤਿਆਰ

ਸੀਐੱਸਆਈਓ ਦੇ ਵਿਗਿਆਨੀ ਐੱਚਯੂਡੀ ਤਕਨਾਲੋਜੀ ਬਾਰੇ ਜਾਣਕਾਰੀ ਦਿੰਦੇ ਹੋਏ

-- ਪਾਇਲਟ ਨੂੰ ਵਿੰਡ-ਸਕ੍ਰੀਨ `ਤੇ ਦਿਸੇਗੀ ਸਾਰੀ ਜਾਣਕਾਰੀ

-- ਇੰਗਲੈਂਡ, ਅਮਰੀਕਾ, ਫ਼ਰਾਂਸ ਅਤੇ ਇਜ਼ਰਾਇਲ ਜਿਹੇ ਦੇਸ਼ਾਂ ਨੇ ਇਹ ਤਕਨਾਲੋਜੀ ਭਾਰਤ ਨੂੰ ਦੇਣ ਤੋਂ ਕਰ ਦਿੱਤੀ ਸੀ ਸਾਫ਼ ਨਾਂਹ

 

ਕਿਸੇ ਵੇਲੇ ਇਹ ਗੱਲ ਵਿਗਿਆਨ-ਗਲਪ (ਸਾਇੰਸ ਫਿ਼ਕਸ਼ਨ) ਮੰਨੀ ਜਾਂਦੀ ਸੀ ਕਿ ਕਿੰਨਾ ਚੰਗਾ ਹੋਵੇ, ਜੇ ਜੰਗੀ ਜੈੱਟ ਹਵਾਈ ਜਹਾਜ਼ ਦੇ ਪਾਇਲਟ ਨੂੰ ਉਸ ਦੀ ਵਿੰਡਸਕ੍ਰੀਨ (ਸਾਹਮਣੇ ਦਾ ਸ਼ੀਸ਼ਾ) ਉੱਤੇ ਹਥਿਆਰਾਂ ਦੀ ਲੌਕਿੰਗ ਪ੍ਰਣਾਲੀ, ਦੁਸ਼ਮਣ ਦੇ ਜਹਾਜ਼ਾਂ ਤੇ ਉਡਾਣ ਬਾਰੇ ਹੋਰ ਸਾਰੀ ਜ਼ਰੂਰੀ ਜਾਣਕਾਰੀ ਮਿਲਦੀ ਰਹੇ। ਪਰ ਇਹ ‘ਹੈੱਡ-ਅੱਪ ਡਿਸਪਲੇਅ` ਤਕਨਾਲੋਜੀ ਹੁਣ ਸੁਫ਼ਨਾ ਨਹੀਂ ਰਹੀ ਕਿਉਂਕਿ ‘ਕੌਂਸਲ ਆਫ਼ ਸਾਇੰਟੀਫਿ਼ਕ ਐਂਡ ਇੰਡਸਟ੍ਰੀਅਲ ਰੀਸਰਚ` (ਸੀਐੱਸਆਈਆਰ) ਦੀ ਚੰਡੀਗੜ੍ਹ ਸਥਿਤ ਇਕਾਈ ‘ਸੈਂਟਰਲ ਸਾਇੰਟੀਫਿ਼ਕ ਇੰਸਟਰੂਮੈਂਟਸ ਆਰਗੇਨਾਇਜ਼ੇਸ਼ਨ` (ਸੀਐੱਸਆਈਓ) ਨੇ ਦੇਸ਼ ਵਿੱਚ ਹੀ ਇਸ ਨੂੰ ਸਾਕਾਰ ਕਰ ਵਿਖਾਇਆ ਹੈ।

ਇਸ ਮਾਮਲੇ ਦਾ ਖ਼ਾਸ ਪੱਖ ਇਹ ਹੈ ਕਿ ਇੰਗਲੈਂਡ, ਅਮਰੀਕਾ, ਫ਼ਰਾਂਸ ਅਤੇ ਇਜ਼ਰਾਇਲ ਜਿਹੇ ਦੇਸ਼ਾਂ ਨੇ ਪਹਿਲਾਂ ਅਜਿਹੀ ਤਕਨਾਲੋਜੀ ਭਾਰਤ ਨੂੰ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਐੱਸਆਈਓ ਦੇ ਡਾਇਰੈਕਟਰ ਪ੍ਰੋਂ ਆਰਕੇ ਸਿਨਹਾ ਨੇ ਦੱਸਿਆ ਕਿ ਪਹਿਲਾਂ ਇਸ ਤਕਨਾਲੋਜੀ ਦੀੀ ਪਰਖ ਹਲਕੇ ਦੇਸੀ ਜੰਗੀ ਹਵਾਈ ਜਹਾਜ਼ ‘ਤੇਜਸ` `ਤੇ ਕੀਤੀ ਗਈ ਸੀ।

ਐੱਚਯੂਡੀ ਵਰਗੀ ‘ਪਲੌਟ ਡਿਸਪਲੇਅ ਯੂਨਿਟ` (ਪੀਡੀਯੂ) ਹੁਣ ਭਾਰਤ `ਚ ਹੀ ਬ੍ਰਿਟਿਸ਼ ਜੈੱਟ ਸ਼ਕਤੀ ਵਾਲੇ ਐਡਵਾਂਸਡ ਟ੍ਰੇਨਰ ਹਵਾਈ ਜਹਾਜ਼ - ਬੀਏਈ ਸਿਸਟਮਜ਼ ਹਾੱਕ ਲਈ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਵੱਲੋਂ ਵਿਕਸਤ ਕੀਤੀ ਜਾ ਰਹੀ ਹੈ।

ਇਸ ਤੋਂ ਬਾਅਦ ਜੰਗੀ ਹਵਾਈ ਜਹਾਜ਼ ਤੇ ਉਸ ਦੇ ਨਿਸ਼ਾਨੇ ਬਾਰੇ ਸਾਰੀ ਜਾਣਕਾਰੀ ਇੱਕ ਹੈਲਮੈੱਟ `ਚ ਹੀ ਪਾਇਲਟ ਨੂੰ ਦਿਸਦੀ ਰਹੇ, ਇਸ `ਤੇ ਵੀ ਨੇੜ ਭਵਿੱਖ `ਚ ਕੰਮ ਸ਼ੁਰੂ ਹੋ ਜਾਵੇਗਾ।

ਹਾੱਕ ਹਵਾਈ ਜਹਾਜ਼ ਲਈ ਪੀਡੀਯੂ ਦੇ ਵਿਕਾਸ `ਤੇ ਚੌਕਸ ਨਜ਼ਰ ਰੱਖਣ ਵਾਲੇ ਮੁੱਖ ਵਿਗਿਆਨੀ (ਆਪਟੀਕਲ ਉਪਕਰਣ ਤੇ ਪ੍ਰਣਾਲੀਆਂ) ਡਾ. ਵਿਨੋਦ ਕਰਾਰ ਨੇ ਦੱਸਿਆ ਕਿ ਸੀਐੱਸਆਈਓ ਇੱਕ ਖ਼ਾਸ ਲੋਅ-ਪ੍ਰੋਫ਼ਾਈਲ ਇਕਾਈ ਤਿਆਰ ਕਰ ਰਿਹਾ ਹੈ।

ਸੀਐੱਸਆਈਓ ਚੰਡੀਗੜ੍ਹ ਅਤੇ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ ਪੰਚਕੂਲਾ ਨੇ ਅਜਿਹੇ ਕੁੱਲ 68 ਐੱਚਯੂਡੀ ਵਿਕਸਤ ਕਰ ਲਏ ਹਨ।

ਸੀਐੱਸਆਈਓ ਡਾਇਰੈਕਟਰ ਨੇ ਦੱਸਿਆ ਕਿ ਐੱਚਯੂਡੀ ਦਾ ਡਿਜ਼ਾਇਨ ਪੂਰੀ ਤਰ੍ਹਾਂ ਦੇਸ਼ ਵਿੱਚ ਹੀ ਸੀਐੱਸਆਈਓ ਨੇ ਹੀ ਤਿਆਰ ਕੀਤਾ ਹੈ ਅਤੇ ਇਸ ਨੂੰ ਵੱਖੋ-ਵੱਖਰੇ ਹਵਾਈ ਜਹਾਜ਼ਾਂ ਲਈ ਵਰਤਿਆ ਜਾ ਸਕੇ। ਇੰਝ ਭਾਰਤ ਵੀ ਇਹ ਤਕਨਾਲੋਜੀ ਵਿਕਸਤ ਕਰਨ ਵਾਲੇ ਕੁਝ ਚੋਣਵੇਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।

ਜੇ ਹੋਰਨਾਂ ਦੇਸ਼ਾਂ ਤੋਂ ਇਹ ਤਕਨਾਲੋਜੀ ਮੰਗਵਾਈ ਜਾਂਦੀ, ਤਾਂ ਉਹ 40 ਲੱਖ ਰੁਪਏ ਮਹਿੰਗੀ ਪੈਣੀ ਸੀ। ਇਸ ਤਕਨਾਲੋਜੀ ਦੀ ਵਰਤੋਂ ਹਲਕੇ ਜੰਗੀ ਹਵਾਈ ਜਹਾਜ਼ ਤੇਜਸ ਲਈ ਕੀਤੀ ਜਾ ਸਕੇਗੀ ਅਤੇ ਭਾਰਤੀ ਹਵਾਈ ਫ਼ੌਜ ਤੇ ਸਮੁੰਦਰੀ ਜਹਾਜ਼ ਦੋਵਾਂ ਲਈ ਇਸ ਨੁੰ ਇਸਤੇਮਾਲ ਕੀਤਾ ਜਾ ਸਕੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CSIR Developed HUD equipped Combat Jet Aircraft