ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ  ਕੋਰੋਨਾ ਵਾਇਰਸ ਵਿਰੁੱਧ ਜੰਗ ਦੀ ਅਗਵਾਈ ਕਰ ਰਿਹੈ CSIR

ਭਾਰਤ ’ਚ  ਕੋਰੋਨਾ ਵਾਇਰਸ ਵਿਰੁੱਧ ਜੰਗ ਦੀ ਅਗਵਾਈ ਕਰ ਰਿਹੈ CSIR

ਸੀਐੱਸਆਈਆਰ ਭਾਵਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ’ (CSIR – ਕੌਂਸਲ ਆਫ਼ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ) ਬਹੁ-ਪੱਖੀ ਪਹੁੰਚ ਅਤੇ ਕੁਸ਼ਲਤਾ ਦੇ ਕਈ ਮਾੱਡਲਾਂ ਦੀ ਵਰਤੋਂ ਕਰਦਿਆਂ ਕੋਵਿਡ - 19 ਖ਼ਿਲਾਫ਼ ਲੜਾਈ ਦੀ ਅਗਵਾਈ ਕਰ ਰਿਹਾ ਹੈ ਇੱਕ ਪਾਸੇ ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਖ਼ੁਦ ਤਕਨਾਲੋਜੀ ਅਤੇ ਉਤਪਾਦ ਤਿਆਰ ਕਰ ਰਹੀਆਂ ਹਨ ਅਤੇ ਉਦਯੋਗ ਅਤੇ ਪੀਐੱਸਯੂ ਭਾਈਵਾਲਾਂ ਨਾਲ ਤੈਨਾਤੀ ਲਈ ਕੰਮ ਕਰ ਰਹੀਆਂ ਹਨ

 

 

ਦੂਜੇ ਪਾਸੇ, ਸੀਐੱਸਆਈਆਰ ਆਪਣੇ ਫਲੈਗਸ਼ਿੱਪ ਨਿਊ ਮਿਲੇਨੀਅਮ ਇੰਡੀਅਨ ਟੈਕਨੋਲੋਜੀ ਲੀਡਰਸ਼ਿਪ ਇਨੀਸ਼ੀਏਟਿਵ (ਐੱਨਐੱਮਆਈਟੀਐੱਲਆਈ) ਪ੍ਰੋਗਰਾਮ ਦੁਆਰਾ ਹੋਰ ਅਕਾਦਮਿਕ ਅਤੇ ਉਦਯੋਗਾਂ ਦੇ ਨਵੇਂ ਵਿਚਾਰਾਂ ਅਤੇ ਪ੍ਰੋਜੈਕਟਾਂ ਦਾ ਸਮਰਥਨ ਕਰ ਰਿਹਾ ਹੈ

 

 

ਕੋਵਿਡ -19 ਵਿਰੁੱਧ ਕਈ ਰਣਨੀਤੀਆਂ ਬਣਾਉਣ ਦੀ ਮਹੱਤਤਾ ਦੇ ਮੱਦੇਨਜ਼ਰ, ਸੀਐੱਸਆਈਆਰ ਨੇ ਐੱਨਐੱਮਆਈਟੀਐੱਲਆਈ ਪ੍ਰੋਗਰਾਮ ਦੁਆਰਾ ਮਨੁੱਖੀ ਮੋਨੋਕਲੋਨਲ ਐਂਟੀਬਾਡੀਜ਼ (ਐੱਚਐੱਮਏਬੀਐੱਸ) ਵਿਕਸਿਤ ਕਰਨ ਲਈ ਇੱਕ ਬਹੁ ਸੰਸਥਾਗਤ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਜੋ ਮਰੀਜ਼ਾਂ ਵਿੱਚ ਸਾਰਸ - ਸੀਓਵੀ - 2 ਨੂੰ ਬੇਅਸਰ ਕਰ ਸਕਦੀ ਹੈ

 

 

ਮਨੁੱਖੀ ਮੋਨੋਕਲੋਨਲ ਐਂਟੀਬਾਡੀਜ਼ ਨੂੰ ਥੈਰੇਪੀਉਟਿਕ (ਚਿਕਿਸਤਕ) ਰਣਨੀਤੀ ਵਜੋਂ ਬੇਅਸਰ ਕਰਨ ਦੇ ਇਸ ਪ੍ਰੋਜੈਕਟ ਨੂੰ ਬਹੁ-ਸੰਸਥਾਗਤ ਅਤੇ ਬਹੁ-ਅਨੁਸ਼ਾਸਨੀ ਟੀਮ ਦੁਆਰਾ ਲਾਗੂ ਕੀਤਾ ਜਾਵੇਗਾ ਟੀਮ ਵਿੱਚ ਐੱਨਸੀਸੀਐੱਸ ਆਈਆਈਟੀ ਇੰਦੌਰ, ਪ੍ਰੈਡੋਮਿਕਸ ਟੈਕਨੋਲੋਜੀ ਪ੍ਰਾਈਵੇਟ ਲਿਮਿਟਿਡ ਅਤੇ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ (ਬੀਬੀਆਈਐੱਲ) ਨਾਲ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਸ਼ਾਮਲ ਹਨ

 

 

ਪ੍ਰੋਜੈਕਟ ਦਾ ਟੀਚਾ ਹੈ ਕਿ ਕੋਵਿਡ - 19 ਦੇ ਨਰੋਏ ਮਰੀਜ਼ਾਂ ਤੋਂ ਸਾਰਸ - ਸੀਓਵੀ -2 ਨੂੰ ਐੱਚਐੱਮਏਬੀਐੱਸ ਤਿਆਰ ਕਰਨਾ ਅਤੇ ਉੱਚ ਸਾਂਝ ਨੂੰ ਚੁਣਨਾ ਅਤੇ ਐਂਟੀਬਾਡੀਜ਼ ਨੂੰ ਬੇਅਸਰ ਕਰਨਾ ਪ੍ਰੋਜੈਕਟ ਦਾ ਉਦੇਸ਼ ਇਹ ਵੀ ਹੈ ਕਿ ਵਾਇਰਸ ਦੇ ਭਵਿੱਖ ਵਿੱਚ ਅਨੁਕੂਲਨ ਹੋਣ ਦੀ ਉਮੀਦ ਕੀਤੀ ਜਾਏ ਅਤੇ ਐੱਚਐੱਮਏਬੀਐੱਸ ਕਲੋਨ ਪੈਦਾ ਕੀਤੇ ਜਾ ਸਕਣ ਤਾਂ ਜੋ ਪਰਿਵਰਤਨਸ਼ੀਲ ਵਾਇਰਸ ਨੂੰ ਬੇਅਸਰ ਕਰ ਸਕਦੇ ਹਨ ਤਾਂ ਜੋ ਭਵਿੱਖ ਵਿੱਚ ਸਾਰਸ ਸੀਓਵੀ ਲਾਗਾਂ ਦਾ ਮੁਕਾਬਲਾ ਕਰਨ ਲਈ ਅਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇ

 

 

ਡੀਜੀ ਸੀਐੱਸਆਈਆਰ, ਡਾ. ਸ਼ੇਖਰ ਸੀ ਮੰਡੇ ਨੇ ਟਿੱਪਣੀ ਕੀਤੀ ਕਿ ਜਿਵੇਂ ਕਿ ਸਾਰਸ ਸੀਓਵੀ - 2 ਦੀ ਖੋਜ ਸ਼ੁਰੂਆਤੀ ਦਿਨਾਂ ਵਿੱਚ ਹੈ ਅਤੇ ਹਰ ਦਿਨ ਸਾਡੀ ਸਮਝ ਵਿਕਸਿਤ ਹੋ ਰਹੀ ਹੈ, ਇਹ ਬਹੁਤ ਮਹੱਤਵਪੂਰਨ ਹੈ ਕਿ ਸਾਨੂੰ ਇਸ ਵਾਇਰਸ ਨਾਲ ਲੜਨ ਲਈ ਹਰ ਸੰਭਵ ਰਣਨੀਤੀ ਤੈਅ ਕਰਨ ਦੀ ਲੋੜ ਹੈ

 

 

ਇਸ ਲਈ, ਸੀਐੱਸਆਈਆਰ ਸਾਰੇ ਤਰੀਕਿਆਂ ਦੀ ਪੜਚੋਲ ਕਰ ਰਿਹਾ ਹੈ ਅਤੇ ਅਸੀਂ ਨਵੇਂ ਵਿਚਾਰਾਂ ਦਾ ਸਮਰਥਨ ਕਰ ਰਹੇ ਹਾਂ ਜਿਨ੍ਹਾਂ ਦੀ ਸਪਸ਼ਟ ਤੈਨਾਤੀ ਰਣਨੀਤੀ ਹੈ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CSIR leading in India War Against Corona Virus