ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਦੇ ਦੋਸ਼ੀ ਨੇ ਕਿਹਾ ਕਿ ਬਲਾਤਕਾਰ ਵਾਲੇ ਦਿਨ ਮੈਂ ਦਿੱਲੀ ’ਚ ਨਹੀਂ ਸਾਂ

ਨਿਰਭਯਾ ਦੇ ਦੋਸ਼ੀ ਨੇ ਕਿਹਾ ਕਿ ਬਲਾਤਕਾਰ ਵਾਲੇ ਦਿਨ ਮੈਂ ਦਿੱਲੀ ’ਚ ਨਹੀਂ ਸਾਂ

16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰ ਦੋਸ਼ੀ ਹੁਣ ਫਾਂਸੀ ਤੋਂ ਬਚਣ ਲਈ ਹਰ ਹਥਕੰਡਾ ਅਪਣਾ ਰਹੇ ਹਨ। ਹੁਣ ਸੀਨੀਅਰ ਵਕੀਲ ਐੱਮਐੱਲ ਸ਼ਰਮਾ ਰਾਹੀਂ ਪਟਿਆਲਾ ਹਾਊਸ ਕੋਰਟ ’ਚ ਦਾਇਰ ਪਟੀਸ਼ਨ ਵਿੱਚ ਇੱਕ ਦੋਸ਼ੀ ਮੁਕੇਸ਼ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਦਿਨ ਨਿਰਭਯਾ ਨਾਲ ਗੈਂਗਰੇਪ ਹੋਇਆ ਸੀ; ਉਸ ਦਿਨ ਉਹ ਦਿੱਲੀ ’ਚ ਹੈ ਹੀ ਨਹੀਂ ਸੀ – ਇਸ ਲਈ ਉਸ ਦੀ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਵੇ।

 

 

ਮੁਕੇਸ਼ ਦੀ ਪਟੀਸ਼ਨ ’ਚ ਕਿਹਾ ਗਿਆ ਹੈ ਕਿ 17 ਦਸੰਬਰ, 2012 ਨੂੰ ਦਿੱਲੀ ਪੁਲਿਸ ੳਸ ਨੂੰ ਰਾਜਸਥਾਨ ਤੋਂ ਫੜ ਕੇ ਲਿਆਈ ਸੀ ਤੇ ਉਹ 16 ਦਸੰਬਰ ਨੂੰ ਦਿੱਲੀ ’ਚ ਹੈ ਹੀ ਨਹੀਂ ਸੀ।

 

 

ਪਟਿਆਲਾ ਹਾਊਸ ਕੋਰਟ ਨੇ ਬੀਤੀ 5 ਮਾਰਚ ਨੂੰ ਚੌਥੀ ਵਾਰ ਚਾਰੇ ਦੋਸ਼ੀਆਂ ਦੇ ਡੈੱਥ–ਵਾਰੰਟ ਜਾਰੀ ਕੀਤੇ ਸਨ। ਕਾਨੂੰਨੀ ਮਾਹਿਰਾਂ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਤਦ ਸਾਰੇ ਕਾਨੂੰਨੀ ਵਿਕਲਪ ਖ਼ਤਮ ਹੋ ਚੁੱਕੇ ਹਨ। ਇਸ ਲਈ ਤਦ ਹੀ ਜਾਪਣ ਲੱਗ ਪਿਆ ਸੀ ਕਿ 20 ਮਾਰਚ ਨੂੰ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਜ਼ਰੂਰ ਹੋ ਜਾਵੇਗੀ।

 

 

ਇਸ ਤੋਂ ਪਹਿਲਾਂ ਅਦਾਲਤ ਵੱਲੋਂ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਵੀ ਤਿੰਨ ਡੈੱਥ–ਵਾਰੰਟ ਜਾਰੀ ਹੋ ਚੁੱਕੇ ਸਨ ਪਰ ਹਰ ਵਾਰ ਉਹ ਕਾਨੁੰਨੀ ਕਾਰਨਾਂ ਤੇ ਦੋਸ਼ੀਆਂ ਦੀਆਂ ਅਪੀਲਾਂ ਕਾਰਨ ਰੱਦ ਹੁੰਦੇ ਰਹੇ ਹਨ।

 

 

ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

 

 

ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

 

 

ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Culprit of Nirbhaya says he was not in Delhi on the day of rape