Citizenship Amendment Act Protest: ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਦੇਸ਼ ਦੇ ਕਈ ਹਿੱਸਿਆਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਅੱਜ ਤੀਸਰਾ ਦਿਨ ਹੈ ਅਤੇ ਦੂਜੇ ਦਿਨ ਸ਼ਨਿਚਰਵਾਰ ਨੂੰ ਪੱਛਮੀ ਬੰਗਾਲ ਦੇ ਕਈ ਹਿੱਸਿਆਂ ਵਿੱਚ ਹਿੰਸਕ ਪ੍ਰਦਰਸ਼ਨ ਹੋਏ।
ਨਾਗਰਿਕਤਾ ਕਾਨੂੰਨ ਦੇ ਵਿਰੁੱਧ ਅਸਮ, ਤ੍ਰਿਪੁਰਾ, ਨਾਗਾਲੈਂਡ ਸਮੇਤ ਕਈ ਉੱਤਰ-ਪੂਰਬੀ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ਨਿਚਰਵਾਰ ਨੂੰ ਵੀ ਜਾਰੀ ਰਿਹਾ ਪਰ ਕਿਤੇ ਵੀ ਹਿੰਸਕ ਘਟਨਾਵਾਂ ਦੀ ਖ਼ਬਰ ਨਹੀਂ ਮਿਲੀ। ਹਾਲਾਂਕਿ, ਪੱਛਮੀ ਬੰਗਾਲ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਹਾਵੜਾ-ਮੁਰਸ਼ੀਦਾਬਾਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ, ਸਟੇਸ਼ਨਾਂ, ਦੁਕਾਨਾਂ ਅਤੇ ਟੋਲ ਪਲਾਜ਼ਾ ਸਾੜੇ। ਉਸੇ ਸਮੇਂ ਡਿਬਰੂਗੜ੍ਹ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ, ਪਰ ਸਮੇਂ ਸਮੇਂ ਤੇ ਪ੍ਰਸ਼ਾਸਨ ਥੋੜੀ ਢਿੱਲ ਦੇ ਰਿਹਾ ਹੈ।
ਅਸਮ ਦੇ ਡਿਬਰੂਗੜ੍ਹ ਵਿੱਚ ਕਰਫਿਊ ਵਿੱਚ ਢਿੱਲ
Dibrugarh Deputy Commissioner Pallav Gopal Jha: Curfew in Dibrugarh (Assam) has been relaxed from 7 am to 4 pm today. #CitizenshipAmendmentAct
— ANI (@ANI) December 15, 2019
ਡਿਬਰੂਗੜ੍ਹ ਦੇ ਡਿਪਟੀ ਕਮਿਸ਼ਨਰ ਪੱਲਵਾ ਗੋਪਾਲ ਝਾ ਨੇ ਕਿਹਾ ਅਸਮ ਦੇ ਡਿਬਰੂਗੜ੍ਹ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ। ਦੱਸ ਦੇਈਏ ਕਿ ਇਥੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ।