ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਦਾ ਖ਼ਤਰਾ ਰੋਕਣ ਲਈ ਕਰਫ਼ਿਊ

ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਦਾ ਖ਼ਤਰਾ ਰੋਕਣ ਲਈ ਕਰਫ਼ਿਊ

ਸਮੁੱਚੇ ਹਿਮਾਚਲ ਪ੍ਰਦੇਸ਼ ਸੂਬੇ ’ਚ ਅੱਜ ਸ਼ਾਮੀਂ 5:00 ਵਜੇ ਤੋਂ ਕਰਫ਼ਿਊ ਲਾ ਦਿੱਤਾ ਗਿਆ ਹੈ। ਦਰਅਸਲ, ਪੰਜਾਬ ਤੇ ਮਹਾਰਾਸ਼ਟਰ ਵਾਂਗ ਇੱਥੇ ਵੀ ਲੋਕ ਲੌਕਡਾਊਨ ਦੇ ਬਾਵਜੂਦ ਘਰਾਂ ਤੋਂ ਬਾਹਰ ਆਉਣ ਤੋਂ ਹਟ ਨਹੀਂ ਰਹੇ ਸਨ।

 

 

ਦਰਅਸਲ, ਕੱਲ੍ਹ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਤਿੱਬਤੀ ਨਾਗਰਿਕ ਦੀ ਮੌਤ ਹੋ ਗਈ ਸੀ। ਅਮਰੀਕਾ ਤੋਂ ਪਰਤੇ 69 ਸਾਲਾਤਿੱਬਤੀ ਨੂੰ ਕੱਲ੍ਹ ਸੋਮਵਾਰ ਸਵੇਰੇ ਨਿਜੀ ਹਸਪਤਾਲ ਲਿਆਂਦਾ ਗਿਆ ਸੀ; ਜਿੱਥੇ ਉਸ ਨੂੰ ਕਾਂਗੜਾ ਦੇ ਟਾਂਡਾ ਸਥਿਤ ਮੈਡੀਕਲ ਕਾਲਜ ’ਚ ਰੈਫ਼ਰ ਕਰ ਦਿੱਤਾ ਗਿਆ ਸੀ। ਮਰੀਜ਼ ਨੇ ਉੱਥੇ ਹੀ ਦਮ ਤੋੜਿਆ।

 

 

ਮਰੀਜ਼ ਦੀ ਮੌਤ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ; ਜਿਸ ਕਾਰਨ ਮੁਢਲੀ ਰਿਪੋਰਟ ’ਚ ਉਸ ਦੀ ਕੋਰੋਨਾ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਸੀਐੱਮਓ ਕਾਂਗੜਾ ਗੁਰਦਰਸ਼ਨ ਗੁਪਤਾ ਨੇ ਦੱਸਿਆ ਕਿ ਹੁਣ ਸੈਂਪਲ ਜਾਂਚ ਲਈ ਪੁਣੇ ਭੇਜ ਦਿੱਤੇ ਗਏ ਹਨ।

 

 

ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੱਲ੍ਹ ਸੂਬੇ ਸੂਬੇ ਨੂੰ ਲੌਕਡਾਊਨ ਕਰ ਦਿੱਤਾ ਸੀ।ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਸਦਨ ’ਚ ਇਹ ਐਲਾਨ ਕੀਤਾ। ਇਸ ਤੋਂ ਬਾਅਦ ਕੱਲ੍ਹ ਦੁਪਹਿਰ ਨੂੰ ਹੀ ਸਰਕਾਰ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਸੀ।

 

 

ਕਾਂਗੜਾ ਦੇ CMO ਗੁਰਦਰਸ਼ਨ ਗੁਪਤਾ ਨੇ ਦੱਸਿਆ ਕਿ ਤਿੱਬਤੀ ਵਿਅਕਤੀ 15 ਮਾਰਚ ਨੂੰ ਅਮਰੀਕਾ ਤੋਂ ਭਾਰਤ ਆਇਆ ਸੀ। 15 ਤੋਂ ਲੈ ਕੇ 21 ਮਾਰਚ ਤੱਕ ਉਹ ਦਿੱਲੀ ’ਚ ਰਿਸ਼ਤੇਦਾਰਾਂ ਕੋਲ ਰਿਹਾ ਸੀ। ਫਿਰ 21 ਮਾਰਚ ਨੂੰ ਟੈਕਸ ਰਾਹੀਂ ਧਰਮਸ਼ਾਲਾ ਲਾਗਲੇ ਮੈਕਲੋਡਗੰਜ ਇਲਾਕੇ ’ਚ ਪੁੱਜਾ ਸੀ।

 

 

22 ਮਾਰਚ ਦੀ ਰਾਤ ਨੂੰ ਤਬੀਅਤ ਵਿਗੜਨ ਉੱਤੇ ਸੋਮਵਾਰ ਸਵੇਰੇ ਉਸ ਨੂੰ ਕਾਂਗੜਾ ਦੇ ਬਾਲਾਜੀ ਹਸਪਤਾਲ ਲਿਆਂਦਾ ਗਿਆ। ਪਰ ਉੱਥੋਂ ਉਸ ਨੂੰ ਟਾਂਡਾ ਭੇਜ ਦਿੱਤਾ ਗਿਆ; ਜਿੱਥੇ ਉਸ ਨੇ ਦਮ ਤੋੜ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Curfew in Himachal Pradesh also due to danger of Corona