ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ, ਚੰਡੀਗੜ੍ਹ ਤੇ ਮਹਾਰਾਸ਼ਟਰ ’ਚ ਕਰਫ਼ਿਊ, ਦੇਸ਼ ਦੇ 548 ਜ਼ਿਲ੍ਹਿਆਂ ’ਚ ਲੌਕਡਾਊਨ

ਪੰਜਾਬ ਦੇ ਮਾਨਚੈਸਟਰ ਸਮਝੇ ਜਾਂਦੇ ਮਹਾਂਨਗਰ ਲੁਧਿਆਣਾ 'ਚ ਕਰਫ਼ਿਊ। ਤਸਵੀਰ: ਗੁਰਪ੍ਰੀਤ ਸਿੰਘ, ਹਿੰਦੁਸਤਾਨ ਟਾਈਮਜ਼

ਘਾਤਕ ਕੋਰੋਨਾ ਵਾਇਰਸ ਦੀ ਲਾਗ ਦੇਸ਼ ’ਚ ਫੈਲਣ ਤੋਂ ਰੋਕਣ ਲਈ ਭਾਰਤ ਦੇ ਦੋ ਸੂਬਿਆਂ ਪੰਜਾਬ ਤੇ ਮਹਾਰਾਸ਼ਟਰ ਦੇ ਨਾਲ–ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ ਕਰਫ਼ਿਊ ਲਾ ਦਿੱਤਾ ਗਿਆ ਹੈ। ਦਰਅਸਲ, ਪਹਿਲਾਂ ਇੱਥੇ ਲੌਕਡਾਊਨ ਐਲਾਨਿਆ ਗਿਆ ਸੀ ਪਰ ਲੋਕਾਂ ਨੇ ਆਪਣੇ ਘਰਾਂ ’ਚੋਂ ਬਾਹਰ ਨਿੱਕਲਣਾ ਨਹੀਂ ਛੱਡਿਆ, ਜਿਸ ਕਰਕੇ ਸਰਕਾਰਾਂ ਤੇ ਪ੍ਰਸ਼ਾਸਨਾਂ ਨੂੰ ਕਰਫ਼ਿਊ ਦਾ ਫ਼ੈਸਲਾ ਲਾਗੂ ਕਰਨਾ ਪਿਆ।

 

 

ਹੁਣ ਭਾਰਤ ਦੇ 548 ਜ਼ਿਲ੍ਹੇ ਪੂਰੀ ਤਰ੍ਹਾਂ ਲੌਕਡਾਊਨ ਹਨ; ਇਸ ਕਾਰਨ ਆਮ ਜਨਤਾ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੁਣ ਆਪੋ–ਆਪਣੇ ਘਰਾਂ ਅੰਦਰ ਲੁਕ ਕੇ ਬੈਠਣ ਲਈ ਮਜਬੂਰ ਹਨ।

 

 

ਪੰਜਾਬ ਸਰਕਾਰ ਨੇ ਤਾਂ ਕੱਲ੍ਹ ਆਪਣੇ ਹੁਕਮਾਂ ’ਚ ਇੱਥੋਂ ਤੱਕ ਆਖਿਆ ਸੀ ਕਿ ਹੁਣ ਅਗਲੇ ਹੁਕਮਾਂ ਤੱਕ ਕਰਫ਼ਿਊ ’ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।

 

 

ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਇੰਝ ਘਰਾਂ ’ਚ ਆਪਣੇ–ਆਪ ਨੂੰ ਬੰਦ ਕਰ ਕੇ ਬੈਠਣਾ ਬਹੁਤ ਜ਼ਰੁਰੀ ਹੈ।

 

 

ਕੋਰੋਨਾ ਵਾਇਰਸ ਕਾਰਨ ਐਲਾਨੇ ਕਰਫ਼ਿਊ ਜਾਂ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ।

 

 

ਅਜਿਹੇ ਵਿਅਕਤੀਆਂ ਵਿਰੁੱਧ ਵੀ ਹੁਣ ਕੇਸ ਦਾਇਰ ਕੀਤੇ ਜਾ ਰਹੇ ਹਨ; ਜਿਹੜੇ ਆਪਣੇ ਸਰੀਰ ’ਚ ਕੋਰੋਨਾ ਵਰਗੇ ਕੁਝ ਲੱਛਣ ਸਾਹਮਣੇ ਆਉਣ ਦੇ ਬਾਵਜੂਦ ਹਸਪਤਾਲਾਂ ’ਚ ਜਾ ਕੇ ਇਲਾਜ ਨਹੀਂ ਕਰਵਾ ਰਹੇ।

 

 

ਸਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਤੁਹਾਡੇ ਆਪਣੇ ਘਰ ਜਾਂ ਆਪਣੇ ਆਂਢ–ਗੁਆਂਢ ’ਚ ਕਿਤੇ ਕੋਈ ਵਿਅਕਤੀ ਕੋਰੋਨਾ ਵਾਇਰਸ ਜਿਹੇ ਲੱਛਣਾਂ ਕਾਰਨ ਪਰੇਸ਼ਾਨ ਵਿਖਾਈ ਦੇ ਰਿਹਾ ਹੈ, ਤਾਂ ਤੁਰੰਤ ਲਾਗਲੇ ਹਸਪਤਾਲ ਜਾਂ ਹੋਰ ਸਰਕਾਰੀ ਅਧਿਕਾਰੀਆਂ ਨੂੰ ਇਸ ਬਾਰੇ ਦੱਸੋ। ਇੰਝ ਉਸ ਵਿਕਅਤੀ ਨੂੰ ਲੋੜੀਂਦੀ ਮੈਡੀਕਲ ਮਦਦ ਵੀ ਮਿਲ ਸਕੇਗੀ ਤੇ ਨਾਲ ਹੀ ਆਲਾ–ਦੁਆਲਾ ਕੋਰੋਨਾ ਵਾਇਰਸ ਦੀ ਲਾਗ/ਛੂਤ ਤੋਂ ਬਚਿਆ ਰਹਿ ਸਕੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Curfew in Punjab Chandigarh and Maharashtra Lockdown in 548 Districts