ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CWC ਦੀ ਮੀਟਿੰਗ ਅੱਜ, ਹਾਰ ਦੇ ਕਾਰਨਾਂ ਉਤੇ ਮੰਥਨ ਕਰੇਗੀ ਕਾਂਗਰਸ

CWC ਦੀ ਮੀਟਿੰਗ ਅੱਜ, ਹਾਰ ਦੇ ਕਾਰਨਾਂ ਉਤੇ ਮੰਥਨ ਕਰੇਗੀ ਕਾਂਗਰਸ

ਲੋਕ ਸਭਾ ਚੋਣਾਂ ਵਿਚ ਹਾਰ ਬਾਅਦ ਕਾਂਗਰਸ ਵਿਚ ਆਤਮ ਚਿੰਤਨ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ਵਿਚ ਪਾਰਟੀ ਨੇ ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ। ਚੋਣ ਨਤੀਜ਼ਿਆਂ ਦੇ ਐਲਾਨ ਹੋਣ ਬਾਅਦ ਰਾਹੁਲ ਨੇ ਹਾਰ ਦੀ ਜ਼ਿੰਮੇਵਾਰੀ ਲਈ ਸੀ। ਅਸਤੀਫੇ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਸੀ ਕਿ ਛੇਤੀ ਹੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਅਸਤੀਫੇ ਦੇ ਮੁੱਦੇ ਨੂੰ ਮੇਰੇ ਅਤੇ ਵਰਕਿੰਗ ਕਮੇਟੀ ਵਿਚ ਛੱਡ ਦਿਓ।

 

ਬਣ ਸਕਦੀ ਹੈ ਕਮੇਟੀ : ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਹਾਰ ਦੇ ਕਾਰਨ ਉਤੇ ਵਿਚਾਰ ਕੀਤਾ ਜਾਵੇਗਾ। ਹਾਰ ਦੀ ਸਮੀਖਿਆ ਲਈ ਪਾਰਟੀ ਇਕ ਕਮੇਟੀ ਦਾ ਵੀ ਗਠਨ ਕਰ ਸਕਦੀ ਹੈ।

 

ਕਾਂਗਰਸ ਨੇ ਸਾਲ 2014 ਦੇ ਲੋਕ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਵੀ ਸੀਨੀਅਰ ਆਗੂ ਏਕੇ ਐਟਲੀ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਸੀ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਰਾਹੁਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ। ਸੀਡਬਲਿਊਸੀ ਅਸਤੀਫੇ ਨੂੰ ਅਸਵੀਕਾਰ ਕਰਦੇ ਹੋਏ ਅਹੁਦੇ ਉਤੇ ਬਣੇ ਰਹਿਣ ਦੀ ਅਪੀਲ ਕਰੇਗੀ। ਜੇਕਰ ਉਹ ਆਪਣੀ ਜਿਦ ਉਤੇ ਅੜੇ ਰਹਿੰਦੇ ਹਨ, ਤਾਂ ਸਥਿਤੀਆਂ ਬਦਲ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CWC meeting today congress may intro inspect the reason behind their defeat