ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੜੀਸਾ ਤੱਟ ਦੇ ਨੇੜੇ ਪਹੁੰਚਿਆ ਚੱਕਰਵਾਤੀ ਤੂਫ਼ਾਨ 'ਅਮਫਾਨ', ਕੁਝ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ

ਚੱਕਰਵਾਤੀ ਤੂਫ਼ਾਨ 'ਅਮਫਾਨ' ਦੇ ਉੜੀਸਾ ਤੱਟ ਨੇੜੇ ਪਹੁੰਚਣ ਦੇ ਨਾਲ ਹੀ ਕੁਝ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਉੜੀਸਾ ਦੇ ਪੁਰੀ, ਕੇਂਦਰਪਾੜਾ, ਜਗਤਸਿੰਘਪੁਰ ਤੇ ਖੁਰਦਾ ਜ਼ਿਲ੍ਹਿਆਂ ਦੇ ਕਈ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਤੂਫ਼ਾਨ ਨੂੰ ਵੇਖਦਿਆਂ ਸੂਬਾ ਸਰਕਾਰ ਨੇ ਸੰਵੇਦਨਸ਼ੀਲ ਤੇ ਨੀਵੇਂ ਇਲਾਕਿਆਂ ਨੂੰ ਖਾਲੀ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
 

ਮੌਸਮ ਵਿਗਿਆਨ ਕੇਂਦਰ ਭੁਵਨੇਸ਼ਵਰ ਦੇ ਡਾਇਰੈਕਟਰ ਐਚ.ਆਰ. ਵਿਸ਼ਵਾਸ ਨੇ ਦੱਸਿਆ ਕਿ ਸਵੇਰੇ 'ਅਮਫਾਨ' ਦਾ ਕੇਂਦਰ ਦੱਖਣ-ਪੱਛਮ ਬੰਗਾਲ ਦੀ ਖਾੜੀ ਉੱਪਰ ਸੀ, ਜੋ ਉੜੀਸਾ ਤੋਂ ਲਗਭਗ 520 ਕਿਲੋਮੀਟਰ ਦੱਖਣ, ਦੀਘਾ ਤੋਂ 670 ਕਿਲੋਮੀਟਰ ਦੱਖਣ-ਪੱਛਮ ਤੇ ਬੰਗਲਾਦੇਸ਼ ਦੇ ਖੇਪੁਪਾਰਾ ਤੋਂ 800 ਕਿਲੋਮੀਟਰ ਦੱਖਣ-ਪੱਛਮ 'ਚ ਹੈ।
 

 

ਉਨ੍ਹਾਂ ਕਿਹਾ ਕਿ ਇਸ ਭਿਆਨਕ ਚੱਕਰਵਾਤੀ ਤੂਫ਼ਾਨ ਦੇ ਕਮਜੋਰ ਹੋ ਕੇ ਉੱਤਰ-ਪੂਰਬ ਦਿਸ਼ਾ 'ਚ ਬੰਗਾਲ ਦੀ ਖਾੜੀ ਉੱਪਰੋਂ ਪਹੁੰਚਣ ਅਤੇ ਬੁੱਧਵਾਰ ਦੀ ਦੁਪਹਿਰ ਜਾਂ ਸ਼ਾਮ ਤਕ ਪੱਛਮ ਬੰਗਾਲ-ਬੰਗਲਾਦੇਸ਼ ਤੱਟਾਂ ਵਿਚਕਾਰ ਦੀਘਾ ਤੇ ਹਟੀਆ ਟਾਪੂਆਂ ਵਿੱਚੋਂ ਗੁਜਰਨ ਦਾ ਅਨੁਮਾਨ ਹੈ ਅਤੇ ਹਵਾ ਦੀ ਗਤੀ 155 ਤੋਂ 165 ਕਿਲੋਮੀਟਰ ਪ੍ਰਤੀ ਘੰਟਾ ਤਕ ਰਹੇਗੀ, ਜੋ ਕਿ ਵੱਧ ਕੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਵੀ ਪਹੁੰਚ ਸਕਦੀ ਹੈ।
 

ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਅਸਰ ਨਾਲ ਉੜੀਸਾ ਦੇ ਪੁਰੀ, ਕੇਂਦਰਪਾੜਾ, ਜਗਤਸਿੰਘਪੁਰ ਅਤੇ ਖੁਰਦਾ ਜ਼ਿਲ੍ਹਿਆਂ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋਈ ਹੈ ਅਤੇ ਹੌਲੀ-ਹੌਲੀ ਹਵਾ ਦੀ ਗਤੀ ਤੇ ਬਾਰਸ਼ ਵੱਧ ਸਕਦੀ ਹੈ। ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਤਰਾ ਨੇ ਕਿਹਾ ਕਿ ਕਿਉਂਕਿ ਤੂਫ਼ਾਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸ ਲਈ ਸ਼ਾਇਦ ਉੜੀਸਾ 'ਤੇ ਜ਼ਿਆਦਾ ਅਸਰ ਨਾ ਪਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Amphan reaches Odisha coast rains begin in some parts