ਸ਼ੁੱਕਰਵਾਰ ਨੂੰ ਉੜੀਸਾ ਵਿਚ ਭੀਸ਼ਣ ਤਬਾਹੀ ਮਚਾਉਣ ਬਾਅਦ ਦੇਰ ਰਾਤ ਚੱਕਰਵਾਤੀ ਤੂਫਾਨ ਫੇਨੀ ਨੇ ਪੱਛਮੀ ਬੰਗਾਲ ਵਿਚ ਦਸਤਕ ਦਿੱਤੀ ਹੈ। ਫੇਨੀ ਤੂਫਾਨ ਪੱਛਮੀ ਬੰਗਲਾ ਦੇ ਖੜਗਪੁਰ ਇਲਾਕੇ ਨੂੰ ਪਾਰ ਕਰਕੇ ਉਤਰ–ਪੂਰਵ ਦਿਸ਼ਾ ਵਿਚ 90 ਕਿਲੋਮੀਟਰ/ਘੰਟਾ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ।
#CycloneFani hits West Bengal by crossing Kharagpur; to continue further in North-East direction with the wind speed of 90 km/hour.
— ANI (@ANI) May 3, 2019
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੱਕਰਵਾਤੀ ਤੂਫਾਨ ਫੇਨੀ ਨੇ ਉੜੀਸਾ ਵਿਚ ਭੀਸ਼ਣ ਤਬਾਹੀ ਮਚਾਈ। ਸੂਬੇ ਦੇ ਕਈ ਇਲਾਕੇ ਡੁੱਬ ਗਏ। ਤੂਫਾਨ ਨਾਲ ਹੁਣ ਤੱਕ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ 150 ਤੋਂ ਜ਼ਿਆਦਾ ਗਿਣਤੀ ਵਿਚ ਲੋਕ ਜ਼ਖਮੀ ਹੋਏ ਹਨ। ਪੁਰਾਣੀਆਂ ਇਮਾਰਤਾਂ, ਕੱਚੇ ਘਰਾਂ, ਅਸਥਾਈ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਅਦੇ ਟੈਲੀਕਾਮ ਸੇਵਾ ਪੂਰੀ ਤਰ੍ਹਾਂ ਨਾਲ ਠੱਪ ਪਈ ਹੈ। ਭਾਰੀ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਵਿਚ ਸਥਿਤ ਘਰ ਡੁੱਬ ਗਏ ਹਨ।
ਭਾਰਤ ’ਚ ਚੱਕਰਵਾਤੀ ਤੂਫ਼ਾਨ ‘ਫੇਨੀ’ ਕਾਰਨ ਮੌਤਾਂ ਦੀ ਗਿਣਤੀ 10 ਹੋਈ
ਪੱਛਮੀ ਬੰਗਾਲ ਵਿਚ ਰੈਡ ਅਲਰਟ ਜਾਰੀ
ਚੱਕਰਵਾਤੀ ਤੂਫਾਨ ਫੇਨੀ ਦੇ ਚਲਦੇ ਪੱਛਮੀ ਬੰਗਾਲ ਤੱਟੀ ਸੂਬੇ ਵਿਚ ਰੇਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੱਛਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪੱਛਮੀ ਬੰਗਾਲ ਵਿਚ ਐਨਡੀਆਰਐਫ ਦੀਆਂ ਛੇ ਟੀਮਾਂ ਨੂੰ ਤੈਨਾਤ ਕੀਤਾ ਹੈ। ਰਾਹਤ ਸਮੱਗਰੀ ਸਾਰੇ ਜ਼ਿਲ੍ਹਿਆਂ ਵਿਚ ਭੇਜ ਦਿੱਤੀ ਗਈ ਹੈ। ਪੂਰਵੀ ਤੱਟ ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਹਾਵੜਾ–ਚੇਨਨੈ ਮਾਰਗ ਉਤੇ ਕਰੀਬ 200 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।