ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਚੰਡ ਤੂਫਾਨ ਬਣਿਆ ‘ਫੇਨੀ’, ਕਈ ਸੂਬੇ ਹਾਈ ਅਲਰਟ

ਪ੍ਰਚੰਡ ਤੂਫਾਨ ਬਣਿਆ ‘ਫੇਨੀ’, ਕਈ ਸੂਬੇ ਹਾਈ ਅਲਰਟ

ਚਕਰਵਾਤ ‘ਫੇਨੀ’ ਪ੍ਰਚੰਡ ਤੂਫਾਨ ਵਿਚ ਬਦਲ ਗਿਆ ਹੈ ਅਤੇ ਸ਼ੁੱਕਰਵਾਰ ਦੁਪਹਿਰ ਤੱਕ ਇਹ ਗੋਪਾਲਪੁਰ ਅਤੇ ਚਾਂਦਬਾਲੀ ਵਿਚ ਉੜੀਸਾ ਤਟ ਨੂੰ ਪਾਰ ਕਰੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਬੰਗਾਲ ਦੀ ਖਾੜੀ ਵਿਚ ਬਣੇ ਫੇਨੀ ਚਕਰਵਾਤ ਦਾ ਅਸਰ ਉਤਰ ਪ੍ਰਦੇਸ਼ ਉਤੇ ਵੀ ਪੈਣ ਦਾ ਡਰ ਹੈ। ਮੌਸਮ ਵਿਭਾਗ ਅਨੁਸਾਰ ਇਸ ਚੱਕਰਵਾਤ ਦੇ ਕਾਰਨ 2 ਤੋਂ 3 ਮਈ ਨੂੰ ਉਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹਲਕੀ ਤੋਂ ਮੱਧ ਬਾਰਿਸ਼ ਹੋਣ ਅਤੇ ਤੇਜ ਭਾਵ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਪੁਰਵਾ ਹਵਾ ਚੱਲਣ ਦਾ ਡਰ ਹੈ। ਇਸ ਕਾਰਨ ਵਾਤਾਵਰਣ ਵਿਚ 80 ਤੋਂ 90 ਫੀਸਦੀ ਨਮੀ ਆ ਸਕਦੀ ਹੈ।

 

ਮੌਸਮ ਡਾਇਰੈਕਟਰ ਜੇ ਪੀ ਗੁਪਤਾ ਨੇ ਇਸ ਹਾਲਤ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਭੰਡਾਰ ਗ੍ਰਹਿ ਨੂੰ ਖਾਸ ਤੌਰ ਉਤੇ ਸਲਾਹ ਦਿੱਤੀ ਹੈ ਕਿ ਨਮੀ ਤੇ ਤੇਜ ਹਵਾ ਨਾਲ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਟੀ ਫਸਲ, ਖੁੱਲ੍ਹੇ ਵਿਚ ਰੱਖੇ ਅਨਾਜ ਤੇ  ਖੇਤਾਂ ਵਿਚ ਤਿਆਰ ਖੜੀ ਫਸਲ ਨੂੰ ਕੱਟਕੇ ਸੁਰੱਖਿਅਤ ਰੱਖਣ ਲਈ ਵਿਵਸਥਾ ਕਰਨ।

 

ਮੌਸਮ ਨਿਰਦੇਸ਼ਕ ਅਨੁਸਾਰ 3 ਮਈ ਨੂੰ ਪ੍ਰਦੇਸ਼ ਦੇ ਉਤਰੀ ਅੰਚਲ ਵਿਚ ਤੂਫਾਨ ਤੇ ਮੀਂਹ ਦੇ ਆਸਾਰ ਹਨ ਜਦੋਂ ਕਿ 4 ਮਈ ਨੂੰ ਦੱਖਣੀ ਯੂਪੀ ਨੂੰ ਛੱਡਕੇ ਪੂਰੇ ਸੂਬੇ ਵਿਚ ਤੂਫਾਨ ਅਤੇ ਮੀਂਹ ਦਾ ਡਰ ਹੈ।

 

ਰਾਜਧਾਨੀ ਲਖਨਊ ਅਤੇ ਆਸਪਾਸ ਦਾ ਇਲਾਕਾ ਵੀ ਮੌਸਮ ਦੇ ਇਸ ਬਦਲੇ ਤੇਬਰ ਦੀ ਚਪੇਟ ਵਿਚ ਆ ਸਕਦਾ ਹੈ। ਬੀਤੇ 24 ਘੰਟਿਆਂ ਦੇ ਦਰਮਿਆਨ ਵਾਰਾਨਸੀ, ਫੈਜਾਬਾਦ, ਇਲਾਹਾਬਾਦ, ਲਖਨਊ, ਝਾਂਸੀ, ਮੇਰਠ ਮੰਡਲਾਂ ਵਿਚ ਦਿਨ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਿਹਾ। ਸੂਬੇ ਦੇ ਵੱਖ–ਵੱਖ ਹਿੱਸਿਆਂ ਵਿਚ ਤੇਜ ਧੁੱਪ, ਤਪਨ ਅਤੇ ਲੂ ਦੇ ਥਪੇੜਾਂ ਨਾਲ ਜਨਜੀਵਨ ਬੇਹਾਲ ਰਿਹਾ। ਇਸ ਦਰਮਿਆਨ ਰਾਤ ਵਿਚ ਵੀ ਗਰਮੀ ਦਾ ਪ੍ਰਕੋਪ ਬਣਿਆ ਰਿਹਾ।

 

ਚੱਕਰਵਾਤ ਦਾ ਅਲਰਟ ਜਾਰੀ

 

ਮੌਸਮ ਵਿਭਾਗ ਨੇ ਉੜੀਸਾ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਲਈ ਚੱਕਰਵਾਤ ਦਾ ਅਲਰਟ ਜਾਰੀ ਕੀਤਾ ਹੈ ਅਤੇ ਤੱਟੀ ਇਲਾਕਿਆਂ ਨੂੰ ਖਾਲੀ ਕਰਨ ਦਾ ਸੁਝਾਅ ਦਿੱਤਾ ਹੈ। ਮੌਸਮ ਵਿਭਾਗ ਦੇ ਚਕਰਵਾਤ ਚੇਤਾਵਨੀ ਪ੍ਰਭਾਗ ਨੇ ਕਿਹਾ ਕਿ ਚਕਰਵਾਤ ‘ਫੇਨੀ’ ਦੱਖਣੀ ਪੱਛਮੀ ਅਤੇ ਪੱਛਮੀ ਮੱਧ ਅਤੇ ਦੱਖਣੀ ਪੂਰਵ ਬੰਗਾਲ ਦੀ ਖਾੜੀ ਵੱਲ ਹੈ। ਇਹ ਪੁਰੀ (ਉੜੀਸਾ) ਦੇ 760 ਕਿਲੋਮੀਟਰ ਦੱਖਣ–ਦੱਖਣ ਪੱਛਮ ਅਤੇ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ 560 ਕਿਲੋਮੀਟਰ ਦੱਖਣ–ਦੱਖਣ ਪੂਰਵ ਅਤੇ ਤ੍ਰਿਣਕੋਮਲੀ ਦੇ 660 ਕਿਲੋਮੀਟਰ ਉਤਰ–ਉਤਰ ਪੂਰਵ (ਸ੍ਰੀਲੰਕਾ) ਵਿਚ ਹੈ। ਮੌਸਮ ਵਿਭਾਗ ਦੇ ਵਧੀਕ ਮਹਾਨਿਰਦੇਸ਼ਕ ਮਹਾਪਾਤਰ ਨੇ ਦੱਸਿਆ ਕਿ ਇਸਨੇ ਪ੍ਰਚੰਡ ਤੂਫਾਨ ਦਾ ਰੂਪ ਧਾਰਨ ਕਰ ਲਿਆ ਹੈ। ਪ੍ਰਚੰਡ ਚੱਕਰਵਾਤੀ ਤੂਫਾਨ ‘ਫੇਨੀ’ ਦੇ ਭਾਰਤੀ ਪੂਰਵੀ ਤਟ ਵੱਲ ਵਧਣ ਉਤੇ ਨੌ ਸੈਨਾਂ ਅਤੇ ਤਟ ਰੱਖਿਅਤ ਬਲ ਦੇ ਜਹਾਜ ਅਤੇ ਹੈਲੀਕਾਪਟਰ, ਰਾਸ਼ਟਰੀ ਆਫਤ ਮੋਚਨ ਬਲ ਦੀਆਂ ਰਾਹਤ ਟੀਮਾਂ ਨੂੰ ਮਹੱਤਵਪੂਰ ਸਥਾਨਾਂ ਉਤੇ ਤੈਨਾਤ ਕੀਤਾ ਗਿਆ ਹੈ, ਜਦੋਂਕਿ ਫੌਜ ਅਤੇ ਹਵਾਈ ਫੌਜ ਦੀਆਂ ਟੁਕੜੀਆਂ ਨੂੰ ਤਿਆਰ ਰੱਖਿਆ ਗਿਆ ਹੈ।

 

ਆਂਧਰਾ ’ਚ ਐਨਡੀਆਰਐਫ ਦੀਆਂ 41 ਟੀਮਾਂ

 

ਐਨਡੀਆਰਐਫ ਆਂਧਰਾ ਪ੍ਰਦੇਸ਼ ਵਿਚ 41 ਟੀਮਾਂ, ਉੜੀਸਾ ਵਿਚ 28 ਟੀਮਾਂ ਅਤੇ ਪੱਛਮੀ ਬੰਗਾਲ ਵਿਚ ਪੰਜ ਟੀਮਾਂ ਨੂੰ ਤੈਨਾਤ ਕਰ ਰਿਹਾ ਹੈ। ਐਨਡੀਆਰਐਫ ਦੀ ਇਕ ਟੀਮ ਵਿਚ ਕਰੀਬ 45 ਕਰਮਚਾਰੀ ਹੁੰਦੇ ਹਨ।

 

ਚਾਰ ਸੂਬਿਆਂ ਨੂੰ 1086 ਕਰੋੜ ਰੁਪਏ ਦੀ ਰਕਮ ਜਾਰੀ

 

ਮੰਤਰੀ ਮੰਡਲ ਸਕੱਤਰ ਪੀ ਕੇ ਸਿਨਹਾ ਦੀ ਪ੍ਰਧਾਨਗੀ ਵਿਚ ਐਨਸੀਐਮਸੀ ਦੀ ਪਹਿਲੀ ਮੀਟਿੰਗ ਵਿਚ ਫੈਸਲੇ ਦੇ ਆਧਾਰ ਉਤੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਤਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ਨੂੰ ਸੰਵਿਧਾਨੀ ਅਤੇ ਰਾਹਤ ਕੰਮਾਂ ਵਿਚ ਮਦਦ ਲਈ ਪਹਿਲਾਂ ਹੀ 1086 ਕਰੋੜ ਰੁਪਏ ਦੀ ਵਿੱਤੀ ਰਕਮ ਜਾਰੀ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Fani: IMD issues yellow warning for Odisha and UP also advised to be cautious