ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cyclone Fani : ਮਮਤਾ ਬੈਨਰਜੀ ਦੇ ਰੱਦ ਕੀਤੀਆਂ ਰੈਲੀਆਂ


ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੱਕਰਵਾਤ ਫੇਨੀ ਦੇ ਸੂਬੇ ਵੱਲ ਵਧਣ ਉੱਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਆਪਣੀਆਂ ਰੈਲੀਆਂ ਚੋਣ ਰੱਦ ਕਰ ਦਿੱਤੀਆਂ ਹਨ ਅਤੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਅਤੇ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। 


ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਅਲਰਟ ਹਾਂ ਅਤੇ ਸਥਿਤੀ ਉੱਤੇ ਕਰੀਬੀ ਨਜ਼ਰ ਰੱਖ ਰਹੇ ਹਾਂ। 


ਸਥਿਤੀ ਉੱਤੇ ਨਜ਼ਰ ਰੱਖਣ ਲਈ ਪੱਛਮ ਮਿਦਨਾਪੁਰ ਜਿਲ੍ਹੇ ਦੇ ਖਡਗਪੁਰ ਵਿੱਚ ਰਹਿ ਰਹੀ ਬੈਨਰਜੀ ਨੇ ਕਿਹਾ ਕਿ ਮੈਂ ਆਮ ਜਨਤਾ ਤੋਂ ਇਨ੍ਹਾਂ ਦੋ ਦਿਨਾਂ ਵਿੱਚ ਜਿੰਨਾ ਸੰਭਵ ਹੋ ਸਕੇ ਉਨਾ ਬਾਹਰੀ ਸਰਗਰਮੀਆਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਦੀ ਅਪੀਲ ਕਰਦੀ ਹਾਂ। ਜੇਕਰ ਤੁਹਾਨੂੰ ਬਾਹਰ ਵੀ ਜਾਣਾ ਪਿਆ ਤਾਂ ਬਿਜਲੀ ਦੇ ਖੰਭਿਆਂ ਅਤੇ ਨੰਗੀਆਂ ਤਾਰਾਂ ਉਤੇ ਨਜ਼ਰ ਰੱਖਣ। ਤੂਫਾਨ ਦੌਰਾਨ ਕੇਬਲ ਟੈਲੀਵਿਜ਼ਨ ਲਾਈਨਾਂ ਅਤੇ ਗੈਸ ਸਲੰਡਰ ਬੰਦ ਕਰ ਦਿਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Fani Mamata Banerjee cancels rallies asks people to stay indoors