ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Cyclone Fani: ਬੰਗਾਲ ਵਿੱਚ ‘ਫੇਨੀ’ ਤੂਫ਼ਾਨ ਹੋਇਆ ਕਮਜ਼ੋਰ 

ਭਿਆਨਕ ਚੱਕਰਵਾਤੀ ਤੂਫ਼ਾਨ 'ਫੇਨੀ' ਸ਼ਨਿੱਚਰਵਾਰ ਸਵੇਰੇ ਪੱਛਮੀ ਬੰਗਾਲ ਵਿੱਚ ਦਸਤਕ ਦੇ ਚੁੱਕਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਫੇਨੀ ਕਮਜ਼ੋਰ ਹੋ ਗਿਆ ਹੈ ਅਤੇ ਕੋਲਕਾਤਾ ਵਿੱਚ 4 ਮਈ ਨੂੰ 60 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਇਆ।

 

ਤੂਫ਼ਾਨ ਦੇ ਕਮਜ਼ੋਰ ਹੋਣ ਦੇ ਚਲਦਿਆਂ ਉਹ ਦੁਪਹਿਰ ਤੱਕ ਬੰਗਲਾਦੇਸ਼ ਪੁੱਜ ਜਾਵੇਗਾ। ਉਥੇ, ਇਸ ਤੋਂ ਪਹਿਲਾਂ ਬੰਗਾਲ ਦੀ ਖਾੜੀ ਦੇ ਉੱਪਰ ਮੰਡਰਾ ਰਹੇ ਚੱਕਰਵਾਤੀ ਤੂਫ਼ਾਨ ਫੇਨੀ ਦੇ ਪ੍ਰਕੋਪ ਨੂੰ ਵੇਖਦੇ ਹੋਏ ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰਹਿ ਰਹੇ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾ ਦਿੱਤਾ ਸੀ। 

 

AIIMS ਪੀਜੀ ਦੀ ਪ੍ਰੀਖਿਆ ਰੱਦ

 

ਕੇਂਦਰੀ ਸਿਹਤ ਮੰਤਰਾਲਾ ਨੇ ਚੱਕਰਵਾਤੀ ਤੂਫ਼ਾਨ ਫੇਨੀ ਕਾਰਨ ਭੁਵਨੇਸ਼ਵਰ ਵਿੱਚ ਏਮਜ਼ ਪੀਜੀ 2019 ਦੀ ਪ੍ਰੀਖਿਆ ਨੂੰ ਰੱਦ ਕੀਤੇ ਜਾਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ। 
 

ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਾਨ ਨੇ ਟਵਿਟ ਕੀਤਾ, ਏਮਜ਼ ਪੀਜੀ ਪ੍ਰੀਖਿਆ ਪੰਜ ਮਈ ਨੂੰ ਨਿਰਧਾਰਤ ਹੈ। ਚੱਕਰਵਾਤ ਫੇਨੀ ਕਾਰਨ ਏਮਜ਼ ਦਿੱਲੀ ਭੁਵਨੇਸ਼ਵਰ ਵਿੱਚ ਇੱਕ ਇਮਾਰਤ ਦੀ ਛੱਤ ਦਾ ਇੱਕ ਹਿੱਸਾ ਟੁੱਟ ਗਿਆ ਪਰ ਸਾਰੇ ਵਿਦਿਆਰਥੀ, ਸਟਾਫ਼ ਅਤੇ ਮਰੀਜ਼ ਸੁਰੱਖਿਅਤ ਦੱਸੇ ਗਏ ਹਨ। 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Fani weakened into a cyclonic storm in Kolkata