ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆ ਰਿਹੈ ‘ਗਾਜ਼ਾ’ ਤੂਫਾਨ, ਮੀਂਹ ਸ਼ੁਰੂ, ਸਕੂਲ-ਕਾਲਜ ਬੰਦ ਕਰਵਾਏ, 30500 ਸੁਰੱਖਿਆ ਕਾਮੇ ਤਾਇਨਾਤ

ਬੰਗਾਲ ਦੀ ਖਾੜੀ 'ਤੇ ਬਣਿਆ ਚੱਕਰਵਰਤੀ ਤੁਫ਼ਾਨ ਗਾਜਾ ਹੋਰ ਤੇਜ਼ ਹੋ ਗਿਆ ਹੈ। ਇਸਦੇ ਵੀਰਵਾਰ ਸ਼ਾਮ ਜਾਂ ਰਾਤ ਹੋਣ ਤੱਕ ਪੰਬਨ ਅਤੇ ਕੁੱਡਾਲੋਰ ਕੰਢੇ ਨੂੰ ਪਾਰ ਕਰਨ ਦਾ ਖਦਸ਼ਾ ਹੈ। ਜਿਸ ਨਾਲ ਤਾਮਿਲਨਾਡੂ 'ਚ ਭਾਰੀ ਮੀਂਹ ਪੈ ਸਕਦਾ ਹੈ। ਜਿਸਨੂੰ ਦੇਖਦਿਆਂ ਕੋਡੀਆਕ ਕਰਾਈ ਚ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ ਹਨ। ਤੁਫ਼ਾਨ ਗਾਜਾ ਚੇਨਈ ਤੋਂ ਕਰੀਬ 380 ਕਿੱਲੋਮੀਟਰ ਦੂਰ ਦੱਖਣ ਪੂਰਬ ਤੇ ਨਾਗਾਪਟੀਨਮ ਤੋਂ 400 ਕਿੱਲੋਮੀਟਰ ਦੂਰ ਉਤਰ ਪੂਰਬ 'ਚ ਸਥਿਤ ਹੈ। ਇਸ ਦੌਰਾਨ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਤਾਮਿਲਨਾਡੂ ਸਰਕਾਰ ਪਹਿਲਾ ਹੀ 30500 ਸੁਰੱਖਿਆ ਕਾਮੇ ਤਾਇਨਾਤ ਕਰਨ ਦਾ ਐਲਾਨ ਕਰ ਚੁੱਕੀ ਹੈ।

 

 

 

ਕੇਂਦਰ ਸਰਕਾਰ ਨੇ ਤੇਲ ਸਪਲਾਈ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਇੰਧਨ ਦਾ ਲੋੜੀਂਦਾ ਭੰਡਾਰ ਰੱਖਣ ਨੂੰ ਕਿਹਾ ਗਿਆ ਹੈ। ਦੂਜੇ ਪਾਸੇ ਭਾਰਤੀ ਸਮੁੰਦਰੀ ਫ਼ੌਜ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਸਮੁੰਦਰੀ ਫ਼ੌਜ ਮੁਤਾਬਕ ਦੋ ਭਾਰਤੀ ਸਮੁੰਦਰੀ ਜਹਾਜ਼ ਰਣਵੀਰ ਅਤੇ ਖ਼ੰਜਰ ਵਾਧੂ ਗੋਤਾਖੋਰਾਂ ਨਾਲ, ਡਾਕਟਰਾਂ, ਹਵਾ ਵਾਲੀ ਰਬੜ ਦੀ ਕਿਸ਼ਤੀ, ਹੈਲੀਕਾਪਟਰ ਅਤੇ ਰਾਹਤ ਸਮੱਗਰੀ ਨਾਲ ਮੁਸਤੈਦ ਹਨ।

 

 

ਤੂਫਾਨ ਨੂੰ ਦੇਖਦਿਆਂ ਅੰਨਾ ਯੂਨੀਵਰਸਿਟੀ ਨੇ ਵੀ ਸਬੰਧਤ ਕਾਲਜਾਂ ਚ ਦਿਨ ਚ ਹੋਣ ਵਾਲੀਆ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਸਾਰੇ ਪੋਲੀਟੈਕਨਿਕ ਕਾਲਜਾਂ ਚ ਡਿਪਲੋਮਾ ਪ੍ਰੀਖਿਆਵਾਂ ਨੂੰ 24 ਨਵੰਬਰ ਨੂੰ ਕਰਵਾਇਆ ਜਾਵੇਗਾ। ਸੂਬਾਈ ਸਰਕਾਰ ਮੁਤਾਬਕ ਮੋਬਾਈਲ ਟੈਲੀਫ਼ੋਨ ਕੰਪਨੀਆਂ ਨੇ ਵੀ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਮੋਬਾਈਲ ਟੈਲੀਕਾਮ ਟਾਵਰਾਂ ਨੂੰ ਤੁਰਦੀ ਗੱਡੀ ਚ ਰੱਖ ਕੇ ਕੱਡਾਲੁਰ ਲੈ ਜਾਣਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Gaja set to hit Tamil Nadu Puducherry school and colleges shut