ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਪਰਤਿਆ ਚੱਕਰਵਾਤੀ ਤੂਫ਼ਾਨ 'ਮਹਾ', ਗੁਜਰਾਤ ਦੇ ਕੰਢੇ ਟਕਰਾਉਣ ਦਾ ਖਦਸ਼ਾ

ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਚੱਕਰਵਾਤੀ ਤੂਫਾਨ 'ਮਹਾ' ਦੇ ਵਾਪਸ ਆਉਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਕਿਹਾ ਕਿ ਇਹ ਤੂਫਾਨ ਗੁਜਰਾਤ ਵੱਲ ਪਰਤ ਰਿਹਾ ਹੈ। ਚੱਕਰਵਾਤੀ ਤੂਫਾਨ ਦੀ ਵਾਪਸੀ ਦੇ ਨਤੀਜੇ ਵਜੋਂ ਬਹੁਤ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਹੋ ਸਕਦੀ ਹੈ। ਆਈਐਮਡੀ ਨੇ ਕਿਹਾ ਕਿ ਇਹ ਤੂਫਾਨ ਇਕ ਗੰਭੀਰ ਚੱਕਰਵਾਤੀ ਤੂਫਾਨ ਵਿਚ ਬਦਲ ਗਿਆ ਹੈ।

 

ਆਈਐਮਡੀ ਨੇ ਕਿਹਾ ਕਿ ਇਹ ਤੂਫਾਨ 5 ਨਵੰਬਰ ਨੂੰ ਗੁਜਰਾਤ ਦੇ ਕੰਢੇ ’ਤੇ ਟਕਰਾ ਸਕਦਾ ਹੈ। ਇਸਦੇ ਪ੍ਰਭਾਵ ਦੁਆਰਕਾ ਅਤੇ ਦੀਵ ਦੇ ਵਿਚਕਾਰ ਸਥਿਤ ਸਮੁੰਦਰੀ ਕੰਢੇ 'ਤੇ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 100 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਉਮੀਦ ਹੈ।

 

ਭਾਰਤੀ ਤੱਟ ਰੱਖਿਅਕ ਨੇ ਸਮੁੰਦਰੀ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਚੇਤਾਵਨੀ ਦੇਣ ਅਤੇ ਉਨ੍ਹਾਂ ਨੂੰ ਨਜ਼ਦੀਕੀ ਬੰਦਰਗਾਹ ’ਤੇ ਪਰਤਣ ਦੀ ਸਲਾਹ ਦੇਣ ਲਈ ਗੁਜਰਾਤ ਦੇ ਤੱਟ ਤੋਂ ਸੱਤ ਸਮੁੰਦਰੀ ਜਹਾਜ਼ ਅਤੇ ਦੋ ਹਵਾਈ ਜਹਾਜ਼ ਤਾਇਨਾਤ ਕੀਤੇ ਹਨ।

 

ਮਹਾਰਾਸ਼ਟਰ ਆਫ਼ਤ ਪ੍ਰਬੰਧਨ ਅਥਾਰਟੀ ਨੇ ਵੀ 6 ਤੋਂ 8 ਨਵੰਬਰ ਦੇ ਦਰਮਿਆਨ ਕੋਂਕਣ ਅਤੇ ਉੱਤਰ-ਮੱਧ ਮਹਾਰਾਸ਼ਟਰ ਖੇਤਰ ਵਿੱਚ ਬਿਜਲੀ ਡਿੱਗਣ ਸਮੇਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮਛੇਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Maha returned to India fearing to hit Gujarat coast