ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ ਚੱਕਰਵਾਤੀ ਤੂਫ਼ਾਨ 'ਵਾਯੂ'

 130 KMH ਹੋ ਸਕਦੀ ਹੈ ਸਪੀਡ

 

ਅਰਬ ਸਾਗਰ ਵਿੱਚ ਹਵਾ ਦੇ ਘੱਟ ਦਬਾਅ ਦੀ ਸਥਿਤੀ ਬਣਨ ਕਾਰਨ ਉਤਪੰਨ ਚੱਕਰਵਾਤੀ ਤੂਫ਼ਾਨ 'ਵਾਯੂ' ਮਹਾਰਾਸ਼ਟਰ ਤੋਂ ਉੱਤਰ ਵਿੱਚ ਗੁਜਰਾਤ ਵੱਲ ਵੱਧ ਰਿਹਾ ਹੈ।

 

ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਜਾਰੀ ਬੁਲੇਟਿਨ ਅਨੁਸਾਰ ਸੁਦੂਰ ਸਮੁੰਦਰ ਵਿੱਚ ਹਵਾ ਦੇ ਘੱਟ ਦਬਾਅ ਦਾ ਖੇਤਰ ਤੇਜ਼ੀ ਨਾਲ ਬਣਨ ਕਾਰਨ 'ਵਾਯੂ' ਦੇ 13 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕੇ ਪੋਰਬੰਦਰ ਅਤੇ ਕੱਛ ਇਲਾਕੇ ਪਹੁੰਚਣ ਦੀ ਸੰਭਾਨਵਾ ਹੈ।

 

ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਚੱਕਰਵਾਤੀ ਤੂਫਾਨ ਦੇ ਅਤੇ ਜ਼ਿਆਦਾ ਗੰਭੀਰ ਰੂਪ ਧਾਰਨ ਕਰਨ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉੱਤਰ ਵੱਲ ਵਧਦਾ 'ਵਾਯੂ' 13 ਜੂਨ ਨੂੰ ਸਵੇਰੇ ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ ਪੋਰਬੰਦਰ ਤੋਂ ਮਹੁਵਾ, ਵੇਰਾਵਲ ਅਤੇ ਦੀਵ ਇਲਾਕੇ ਨੂੰ ਪ੍ਰਭਾਵਿਤ ਕਰੇਗਾ। ਇਸ ਦੀ ਗਤੀ 115 ਤੋਂ 130 ਕਿਮੀ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।

 

ਮੌਸਮ ਵਿਭਾਗ ਨੇ ਇਸ ਦੇ ਮੱਦੇਨਜ਼ਰ ਸੌਰਾਸ਼ਟਰ ਅਤੇ ਕੱਛ ਦੇ ਤੱਟੀ ਇਲਾਕਿਆਂ ਵਿੱਚ 13 ਅਤੇ 14 ਜੂਨ ਨੂੰ ਭਾਰੀ ਮੀਂਹ ਹੋਣ ਅਤੇ 100 ਕਿਮੀ ਪ੍ਰਤੀ ਘੰਟੇ ਦੀ ਸਪੀਡ ਨਾਲ ਤੂਫਾਨੀ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨੂੰ ਵੇਖਦੇ ਹੋਏ ਗੁਜਰਾਤ ਸਰਕਾਰ ਨੇ ਵੀ ਹਾਈ ਅਰਲਟ ਜਾਰੀ ਕਰਦੇ ਹੋਏ ਸੌਰਾਸ਼ਟਰ ਅਤੇ ਕੱਛ ਇਲਾਕਿਆਂ ਵਿੱਚ ਰਾਸ਼ਟਰੀ ਆਪਦਾ ਮੋਚਨ ਬਲ (ਐਨ ਡੀ ਆਰ ਐਫ) ਦੇ ਜਵਾਨਾਂ ਨੂੰ ਤੈਨਾਤ ਕੀਤਾ ਹੈ।

 

ਤੱਟੀ ਖੇਤਰਾਂ ਵਿੱਚ ਮਛੇਰਿਆਂ ਨੂੰ ਅਗਲੇ ਕੁਝ ਦਿਨਾਂ ਤੱਕ ਸਮੁੰਦਰ ਵਿੱਚ ਨਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਬੰਦਰਗਾਹਾਂ ਨੂੰ ਖਤਰੇ ਦੇ ਸੰਕੇਤ ਅਤੇ ਸੂਚਨਾ ਜਾਰੀ ਕਰਨ ਨੂੰ ਕਿਹਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Vayu: Gujarat on high alert cyclone likely to hit the coast on 13 june