ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਦੁਪਹਿਰ ਗੁਜਰਾਤ ’ਚ ਦਸਤਕ ਦੇਵੇਗਾ ਚੱਕਰਵਾਤ ਤੂਫਾਨ ‘ਵਾਯੂ’

ਅੱਜ ਦੁਪਹਿਰ ਗੁਜਰਾਤ ’ਚ ਦਸਤਕ ਦੇਵੇਗਾ ਚੱਕਰਵਾਤ ਤੂਫਾਨ ‘ਵਾਯੂ’

ਗੁਜਰਾਤ ਸਰਕਾਰ ਨੇ ਚੱਕਰਵਾਤ ‘ਵਾਯੂ’ ਨਾਲ ਨਿਪਟਣ ਲਈ ਕਰੀਬ ਤਿੰਨ ਲੱਖ ਲੋਕਾਂ ਨੂੰ ਤੱਟੀ ਖੇਤਰ ਤੋਂ ਕੱਢਕੇ ਸੁਰੱਖਿਅਤ ਥਾਵਾਂ ਉਤੇ ਪਹੁੰਚਾ ਰਹੀ ਹੈ। ਗੁਜਰਾਤ ਦੇ ਆਫਤ ਪ੍ਰਬੰਧਨ ਅਥਾਰਿਟੀ ਨੇ ਦੱਇਸਆ ਕਿ ਵਾਯੂ ਚੱਕਰਵਾਤ ਤੋਂ ਪ੍ਰਭਾਵਿਤ ਖੇਤਰਾਂ ਵਿਚੋਂ ਹੁਣ ਤੱਕ 1,64,090 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ।

 

ਸੂਬੇ ਦੇ ਸੌਰਾਸ਼ਟਰ ਅਤੇ ਕਛ ਦੇ ਹੇਠਲੇ ਖੇਤਰ ਵਿਚੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉਤੇ ਲੈ ਜਾਣ ਲਈ ਵੱਡੇ ਪੈਮਾਨੇ ਉਤੇ ਮੁਹਿੰਮ ਸ਼ੁਰੂ ਕੀਤੀ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀਨੇ ਹਾਯੂ ਨਾਲ ਨਜਿੱਠਣ ਲਈ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਸਾਰੇ ਸਰਕਾਰੀ ਅਧਿਕਾਰੀਆਂ ਦੀ ਛੁੱਟੀਆਂ ਰਦ ਕਰ ਦਿੱਤੀਆਂ ਗਈਆਂ ਹਨ। ਮੰਤਰੀਆਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਸਾਰੇ ਸੈਲਾਨੀਆਂ ਨੂੰ ਕਿਸੇ ਸੁਰੱਖਿਅਤ ਥਾਂ ਉਤੇ ਜਾਣ ਨੂੰ ਕਿਹਾ ਹੈ।

 

ਸੂਬੇ ਵਿਚ ਸਮੁੰਦਰ ਵਿਚ ਮੱਛੀ ਫੜ੍ਹਨ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ। ਬੰਦਰਗਾਹਾਂ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੱਕਰਵਾਤ ਨਾਲ ਨਜਿੱਠਣ ਲਈ ਵਲਸਾੜ, ਗਿਰ ਸੋਮਨਾਥ, ਦੇਵਭੂਮੀ ਦਵਾਰਕਾ, ਜਾਮਨਗਰ, ਮਾਂਗਰੋਲ, ਪੋਰਬੰਦਰ, ਕੱਛ ਅਤੇ ਅਮਰੇਲੀ ਜ਼ਿਲ੍ਹਿਆਂ ਦੇ ਤੱਟੀ ਖੇਤਰਾਂ ਵਿਚ ਵਿਸ਼ੇਸ਼ ਤਿਆਰੀ ਕੀਤੀ ਗਈ ਹੈ।

 

11 ਜ਼ਿਲ੍ਹਿਆਂ ਦੇ ਸਕੂਲਾਂ ਵਿਚ 2 ਦਿਨ ਦੀ ਛੁੱਟੀ

ਵਾਯੂ ਦੇ ਮੱਦੇਨਜ਼ਰ ਗੁਜਰਾਤ ਦੇ ਤੱਟਵਰਤੀ ਜ਼ਿਲ੍ਹਿਆਂ ਵਿਆਪਕ ਉਪਾਅ ਕੀਤੇ ਗਏ ਹਨ। ਤਟਵਰਤੀ 11 ਜ਼ਿਲ੍ਹਿਆਂ ਦੇ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cyclone Vayu to hit Gujarat Thursday afternoon three lakh people evacuated