ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਾਟਾ ਮੈਨੇਜਮੈਂਟ ਨੂੰ NCALT ਦਾ ਝਟਕਾ, ਸਾਇਰਸ ਮਿਸਤਰੀ ਨੂੰ ਫਿਰ ਚੇਅਰਮੈਨ ਬਣਾਉਣ ਦਾ ਆਦੇਸ਼

ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ(ਐਨ.ਸੀ.ਏ.ਐਲ.ਟੀ.) ਨੇ ਬੁੱਧਵਾਰ ਨੂੰ ਸਾਇਰਸ ਮਿਸਤਰੀ ਨੂੰ ਟਾਟਾ ਗਰੁੱਪ ਦੇ ਕਾਰਜਕਾਰੀ ਪ੍ਰਧਾਨ ਵਜੋਂ ਬਹਾਲ ਕਰ ਦਿੱਤਾ ਹੈ। ਪੀਟੀਆਈ ਦੀ ਰਿਪੋਰਟ ਮੁਤਾਬਿਕ ਅਦਾਲਤ ਨੇ ਐਨ. ਚੰਦਰਾ ਦੀ ਨਿਯੁਕਤੀ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਗਲਤ ਦੱਸਿਆ ਹੈ। ਸਾਇਰਸ ਮਿਸਤਰੀ ਦੇ ਪੱਖ 'ਚ ਫੈਸਲਾ ਦਿੰਦੇ ਹੋਏ ਐਨ.ਸੀ.ਏ.ਐਲ.ਟੀ. ਨੇ ਕਿਹਾ ਕਿ ਮਿਸਤਰੀ ਫਿਰ ਤੋਂ ਟਾਟਾ ਸਨਜ਼ ਦੇ ਚੇਅਰਮੈਨ ਬਣਾਏ ਜਾਣ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਗਲਤ ਸੀ।
 

ਦੱਸ ਦੇਈਏ ਕਿ ਐਨ.ਸੀ.ਏ.ਐਲ.ਟੀ. 'ਚ ਕੇਸ ਹਾਰਨ ਤੋਂ ਬਾਅਦ ਮਿਸਤਰੀ ਐਪੀਲੇਟ ਟ੍ਰਿਬਿਊਨਲ ਪੁੱਜੇ ਸਨ। ਐਨ.ਸੀ.ਏ.ਐਲ.ਟੀ. ਨੇ 9 ਜੁਲਾਈ 2018 ਨੂੰ ਫੈਸਲੇ 'ਚ ਕਿਹਾ ਸੀ ਕਿ ਟਾਟਾ ਸਨਜ਼ ਦਾ ਬੋਰਡ ਸਾਇਰਸ ਮਿਸਤਰੀ ਨੂੰ ਚੇਅਰਮੈਨ ਅਹੁਦੇ ਤੋਂ ਹਟਾਉਣ ਲਈ ਸਮਰੱਥ ਸੀ। ਮਿਸਤਰੀ ਨੂੰ ਇਸ ਲਈ ਹਟਾਇਆ ਗਿਆ ਕਿਉਂਕਿ ਕੰਪਨੀ ਬੋਰਡ ਅਤੇ ਵੱਡੇ ਸ਼ੇਅਰਧਾਰਕਾਂ ਨੂੰ ਉਨ੍ਹਾਂ 'ਤੇ ਭਰੋਸਾ ਨਹੀਂ ਸੀ। ਐਪੀਲੇਟ ਟ੍ਰਿਬਿਊਨਲ ਨੇ ਜੁਲਾਈ 'ਚ ਫੈਸਲਾ ਸੁਰੱਖਿਅਤ ਰੱਖਿਆ ਸੀ।
 

ਜ਼ਿਕਰਯੋਗ ਹੈ ਕਿ ਅਕਤੂਬਰ 2016 'ਚ ਸਾਇਰਸ ਮਿਸਤਰੀ ਟਾਟਾ ਸਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਏ ਗਏ ਸਨ। ਦੋ ਮਹੀਨੇ ਬਾਅਦ ਮਿਸਤਰੀ ਵੱਲੋਂ ਸਾਇਰਸ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ ਅਤੇ ਸਟਰਲਿੰਗ ਇਨਵੈਸਟਮੈਂਟ ਕੋਰਪ ਨੇ ਟਾਟਾ ਸਨਜ਼ ਦੇ ਫੈਸਲੇ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਦੀ ਮੁੰਬਈ ਬੈਂਚ 'ਚ ਚੁਣੌਤੀ ਦਿੱਤੀ ਸੀ। ਕੰਪਨੀਆਂ ਦੀ ਦਲੀਲ ਸੀ ਕਿ ਮਿਸਤਰੀ ਨੂੰ ਹਟਾਉਣ ਦਾ ਫੈਸਲਾ ਕੰਪਨੀਜ਼ ਐਕਟ ਦੇ ਨਿਯਮਾਂ ਦੇ ਮੁਤਾਬਿਕ ਨਹੀਂ ਸੀ। ਜੁਲਾਈ 2008 'ਚ ਐਨ.ਸੀ.ਐਲ.ਟੀ. ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਬਾਅਦ 'ਚ ਸਾਇਰਸ ਮਿਸਤਰੀ ਨੇ ਖੁਦ ਐਨ.ਸੀ.ਐਲ.ਟੀ. ਦੇ ਫੈਸਲੇ ਵਿਰੁੱਧ ਅਪੀਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cyrus mistry nclat judgement tata group chairman n chandra